04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

‘ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤੇ’ ਤਹਿਤ ਪੀ.ਐੱਚ.ਸੀ. ਕੱਸੋਆਣਾ ’ਚ ਲਗਾਇਆ ਕੈਂਪ ਬੱਚੇ ਨੂੰ ਦੁੱਧ ਨਾ ਪਿਆਉਣਾ ਮਾਂ ਬੱਚੇ ਦੋਵਾਂ ਲਈ ਹੈ ਨੁਕਸਾਨਦਾਇਕ : ਡਾ. ਕਰਨਬੀਰ ਸਿੰਘ

ਖੋਸਾ ਦਲ ਸਿੰਘ, 3 ਅਗਸਤ (ਮਨਪ੍ਰੀਤ ਸਿੰਘ ਸੰਧੂ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.

ਅਜੀਤ ਡੈਸਕ 04-08-2026
ਖੋਸਾ ਦਲ ਸਿੰਘ, 3 ਅਗਸਤ (ਮਨਪ੍ਰੀਤ ਸਿੰਘ ਸੰਧੂ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਨਵੀਨ ਸੇਠੀ ਦੀ ਅਗਵਾਈ ਵਿਚ 1 ਅਗਸਤ ਤੋਂ 7 ਅਗਸਤ ਤੱਕ ਵਿਸ਼ਵ ਸਤਨਪਾਨ ਜਾਗਰੁਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਬਲਾਕ ਪੀ.ਐੱਚ.ਸੀ ਕੱਸੋਆਣਾ ਦੇ ਵੱਖ-ਵੱਖ ਪਿੰਡਾਂ ਵਿਖੇ ਕੈਂਪ ਲਗਾਏ ਜਾ ਰਹੇ ਹਨ ਅਤੇ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਂਵਾਂ ਅਤੇ ਗਰਭਵਤੀ ਔਰਤਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਬਾਰੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਪਿੰਡ ਹੋਲਾਂਵਾਲੀ ਵਿਖ਼ੇ ਕੈਂਪ ਵਿਚ ਆਏ ਲੋਕਾਂ ਨੂੰ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਯੂਨੀਸੇਫ ਦੀ ਇਕ ਰਿਪੋਰਟ ਦੇ ਅਨੁਸਾਰ ਬੱਚਿਆਂ ਦੀ ਸਿਹਤ, ਪੋਸ਼ਣ ਅਤੇ ਵਿਕਾਸ ਲਈ ਸਤਨਪਾਨ ਜਾਂ ਮਾਂ ਦਾ ਦੁੱਧ ਲਾਜ਼ਮੀ ਹੈ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਜਨਮ ਤੋਂ 1 ਘੰਟੇ ਦੇ ਅੰਦਰ ਸਤਨਪਾਨ ਸ਼ੁਰੂ ਕਰਵਾਉਣਾ ਅਤੇ ਪਹਿਲਾਂ 6 ਮਹੀਨੇ ਤੱਕ ਬੱਚਾ ਨੂੰ ਸਿਰਫ ਸਤਨਪਾਨ ਕਰਵਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਡਾ:ਕਰਨਬੀਰ ਸਿੰਘ ਨੇ ਦੱਸਿਆ ਕਿ ਅੱਧਾ ਅਧੂਰਾ ਸਤਨਪਾਨ ਜਾਂ ਸਤਨਪਾਨ ਨੂੰ ਉਚਿਤ ਸਮੇਂ ਤੱਕ ਜਾਰੀ ਨਾ ਰੱਖਣ ਦੇ ਕਾਰਨ ਬੱਚਿਆਂ ਵਿਚ ਨਿਮੋਨਿਆ ਅਤੇ ਡਾਇਰਿਆ ਦਾ ਖ਼ਤਰਾ ਵੱਧ ਜਾਂਦਾ ਹੈ । ਇਹਨਾਂ ਤੋਂ ਇਲਾਵਾ ਬਚੇ ਮੋਟਾਪੇ ਦਾ ਸ਼ਿਕਾਰ ਹੁੰਦੇ ਹਨ ਅਤੇ ਹਰੇਕ ਸਾਲ ਔਰਤਾਂ ਵਿੱਚ ਬਰੈਸਟ ਕੈਂਸਰ ਅਤੇ ਔਰਤਾਂ ਵਿਚ ਅੰਡਾਸ਼ਏ ਦੇ ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ । ਸਤਨਪਾਨ ਨਾ ਕਰਵਾਉਣ ਵਾਲੀ ਔਰਤਾਂ ਵਿਚ ਟਾਈਪ - 2 ਸ਼ੁਗਰ ਪਾਈ ਜਾਂਦੀ ਹੈ।ਕੈਂਪ ਵਿਚ ਸੀ.ਐਚ.ਓ ਦੇਵਕੀ ਨੰਦਨ,ਅੰਗਰੇਜ ਸਿੰਘ ਐਮ.ਐਲ.ਟੀ, ਗੁਰਮੀਤ ਕੌਰ ਏ.ਐਨ.ਐਮ, ਆਸ਼ਾ ਵਰਕਰ ਅਤੇ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਫਿਰੋਜ਼ਪੁਰ ਮੰਡਲ ਨੇ ਜੁਲਾਈ ’ਚ ਗਾਹਕ-ਅਨੁਕੂਲ ਪਹਿਲਕਦਮੀਆਂ ਨਾਲ ਮਾਲ ਢੋਆ-ਢੁਆਈ ਸੇਵਾਵਾਂ ਨੂੰ ਦਿੱਤੀ ਗਤੀ ਅਗਲੀ ਖ਼ਬਰ ਪੰਜਾਬ ਰੋਡਵੇਜ਼ ਕਰਮਚਾਰੀ ਤਿੰਨ ਦਿਨਾ ਹੜਤਾਲ ’ਤੇ, ਬੱਸਾਂ ਬੰਦ, ਸਵਾਰੀਆਂ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।