06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਕੀਤਾ ਅੱਗ ਬੁਝਾਉ ਕੇਂਦਰ ਦਾ ਦੌਰਾ ਫਾਇਰ ਇੰਸਪੈਕਟਰ ਨੇ ਐਮਰਜੈਂਸੀ ਦੀ ਸਥਿਤੀ ’ਚ ਬਚਾਅ ਅਤੇ ਸਿਲੰਡਰ ਚਲਾਉਣ ਦੀ ਦਿੱਤੀ ਸਿਖਲਾਈ

ਫ਼ਾਜ਼ਿਲਕਾ, 5 ਅਗਸਤ (ਦਵਿੰਦਰ ਪਾਲ ਸਿੰਘ)-ਸਿੱਖਿਆ ਕੇਂਦਰ ਦੀ ਮਾਣਮੱਤੀ ਸੰਸਥਾ ਜੀ. ਏ.

ਫਾਜ਼ਿਲਕਾ ਫਾਈਰ ਸਟੇਸ਼ਨ ਦਾ ਦੌਰਾ ਕਰਨ ਮੌਕੇ ਜੀ.ਏ.ਵੀ. ਜੈਨ ਵਿਦਿਆਲਿਆ ਦੇ ਬੱਚੇ ਅਤੇ ਸਟਾਫ਼। ਅਜੀਤ ਤਸਵੀਰ 06-08-2026
ਫ਼ਾਜ਼ਿਲਕਾ, 5 ਅਗਸਤ (ਦਵਿੰਦਰ ਪਾਲ ਸਿੰਘ)-ਸਿੱਖਿਆ ਕੇਂਦਰ ਦੀ ਮਾਣਮੱਤੀ ਸੰਸਥਾ ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਚੁਵਾੜਿਆਂਵਾਲੀ ਦੇ ਚੇਅਰਮੈਨ ਅਨਿਲ ਜੈਨ, ਪ੍ਰਿੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਦੀ ਵਿਸ਼ੇਸ਼ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਲਈ ਸਥਾਨਕ ਫਾਇਰ ਸਟੇਸ਼ਨ ਦਾ ਇਕ ਵਿਸ਼ੇਸ਼ ਵਿਦਿਅਕ ਦੌਰਾ ਕੀਤਾ ਗਿਆ। ਸਕੂਲ ਦੀ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਸਾਰਿਆਂ ਨੂੰ ਅੱਗ ਲੱਗਣ ਦੀਆਂ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ, ਆਪਣਾ ਬਚਾਅ ਕਰਨ ਅਤੇ ਅੱਗ ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ ਬਾਰੇ ਵਿਹਾਰਕ ਰੂਪ ਵਿਚ ਜਾਗਰੂਕ ਕਰਨਾ ਸੀ।ਉਨ੍ਹਾਂ ਦੱਸਿਆ ਕਿ ਫਾਇਰ ਸਟੇਸ਼ਨ ਪਹੁੰਚਣ ’ਤੇ ਉੱਥੇ ਤਾਇਨਾਤ ਫਾਇਰ ਇੰਸਪੈਕਟਰ ਨੇ ਮੌਜੂਦ ਸਾਰੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਅੱਗ ਬੁਝਾਉ ਸੁਰੱਖਿਆ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਬਾਰੇ ਬਹੁਤ ਹੀ ਬਾਰੀਕੀ ਅਤੇ ਵਿਸਥਾਰ ਨਾਲ ਸਮਝਾਈਆਂ। ਉਨ੍ਹਾਂ ਦੱਸਿਆ ਕਿ ਜੇਕਰ ਕਿਤੇ ਅਚਾਨਕ ਅੱਗ ਲੱਗ ਜਾਂਦੀ ਹੈ, ਤਾਂ ਸਭ ਤੋਂ ਪਹਿਲਾਂ ਘਬਰਾਉਣ ਦੀ ਬਜਾਏ ਧੀਰਜ ਅਤੇ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਫਾਇਰ ਇੰਸਪੈਕਟਰ ਨੇ ਜੀਵਨ ਰੱਖਿਆ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਕਿਸੇ ਇਮਾਰਤ ਵਿਚ ਅੱਗ ਲੱਗਦੀ ਹੈ ਜਾਂ ਧੂਆਂ ਭਰ ਜਾਂਦਾ ਹੈ, ਤਾਂ ਜ਼ਹਿਰੀਲਾ ਅਤੇ ਗਰਮ ਧੂਆਂ ਹਮੇਸ਼ਾ ਉੱਪਰ ਵੱਲ ਉੱਠਦਾ ਹੈ, ਜਦੋਂ ਕਿ ਜ਼ਮੀਨ ਤੋਂ ਲਗਭਗ ਇਕ ਜਾਂ ਡੇਢ ਫੁੱਟ ਦੀ ਉੱਚਾਈ ’ਤੇ ਧੂਆਂ ਨਹੀਂ ਹੁੰਦਾ ਜਾਂ ਬਹੁਤ ਘੱਟ ਹੁੰਦਾ ਹੈ। ਇਸ ਮੌਕੇ ਜੀ.ਏ.ਵੀ ਜੈਨ ਆਦਰਸ਼ ਵਿਦਿਆਲਿਆ ਦੇ ਚੇਅਰਮੈਨ ਅਨਿਲ ਜੈਨ, ਪ੍ਰਿੰਸੀਪਲ ਨਰੇਸ਼ ਸਪੜਾ ਅਤੇ ਵਾਈਸ ਪ੍ਰਿੰਸੀਪਲ ਸ਼ੀਨਮ ਧੂੜੀਆ ਨੇ ਇਸ ਦੌਰੇ ਨੂੰ ਬਹੁਤ ਗਿਆਨਵਰਧਕ ਅਤੇ ਸੁਰੱਖਿਆ ਦੀ ਨਜ਼ਰ ਤੋਂ ਬਹੁਤ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪ੍ਰਕਾਰ ਦੀ ਵਿਹਾਰਕ ਸਿਖਲਾਈ ਨਾਲ ਬੱਚੇ ਐਮਰਜੈਂਸੀ ਵਿਚ ਘਬਰਾਉਣ ਦੀ ਬਜਾਏ ਚੌਕਸ ਰਹਿ ਕੇ ਆਪਣੀ ਅਤੇ ਦੂਜਿਆਂ ਦੀ ਜਾਨ ਬਚਾ ਸਕਦੇ ਹਨ। ਪ੍ਰੋਗਰਾਮ ਦੇ ਅੰਤ ਵਿਚ ਸਕੂਲ ਪ੍ਰਬੰਧਕਾਂ ਵਲੋਂ ਫਾਇਰ ਸਟੇਸ਼ਨ ਦੇ ਅਧਿਕਾਰੀਆਂ ਅਤੇ ਪੂਰੀ ਟੀਮ ਦਾ ਇਸ ਉਪਯੋਗੀ ਜਾਣਕਾਰੀ ਅਤੇ ਸਿਖਲਾਈ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਪ੍ਰਗਟ ਕੀਤਾ ਗਿਆ।
ਪਿਛਲੀ ਖ਼ਬਰ ਮਾਤਾ ਨਹਿਰਾ ਵਾਲੀ ਦੀ ਯਾਦ ’ਚ ਪਿੰਡ ਪਿੰਡੀ ਅੱਡੇ ’ਤੇ ਲਗਾਏ ਵੱਖ-ਵੱਖ ਤਰ੍ਹਾਂ ਦੇ ਲੰਗਰ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਜੀਵਨ ’ਤੇ ਆਧਾਰਿਤ ਡਾਕੂਮੈਂਟਰੀ ਵੱਖ ਵੱਖ ਪਿੰਡਾਂ ’ਚ ਦਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।