08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਤਮਾ ਸਕੀਮ ਅਧੀਨ ਕੈਂਪ ਲਗਾਇਆ

ਮਮਦੋਟ, 7 ਅਗਸਤ (ਰਾਜਿੰਦਰ ਸਿੰਘ ਹਾਂਡਾ)-ਖੇਤੀਬਾੜੀ ਅਫਸਰ ਨੀਰਜ਼ ਸਰਮਾਂ ਦੀ ਨਿਗਰਾਨੀ ਹੇਠ ਖੇਤੀਬਾੜੀ ਦਫ਼ਤਰ ਮਮਦੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਤਮਾ ਸਕੀਮ ਅਧੀਨ ਖੇਤ ਬਚਾਓ,ਖੇਤੀ ਖਰਚੇ ਘਟਾਓ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਦਿਲਾ ਰਾਮ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਹੁੰਚੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਸ਼ਵ ਬਜਾਜ ਵਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ,ਗੈਰ ਮਿਆਰੀ ਜ਼ਹਿਰਾ ਅਤੇ ਉੱਲੀ ਨਾਸ਼ਕਾਂ ਦੀ ਵਰਤੋ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਅਜੀਤ ਡੈਸਕ 08-08-2026
ਮਮਦੋਟ, 7 ਅਗਸਤ (ਰਾਜਿੰਦਰ ਸਿੰਘ ਹਾਂਡਾ)-ਖੇਤੀਬਾੜੀ ਅਫਸਰ ਨੀਰਜ਼ ਸਰਮਾਂ ਦੀ ਨਿਗਰਾਨੀ ਹੇਠ ਖੇਤੀਬਾੜੀ ਦਫ਼ਤਰ ਮਮਦੋਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਆਤਮਾ ਸਕੀਮ ਅਧੀਨ ਖੇਤ ਬਚਾਓ,ਖੇਤੀ ਖਰਚੇ ਘਟਾਓ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਦਿਲਾ ਰਾਮ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਪਹੁੰਚੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਅਸ਼ਵ ਬਜਾਜ ਵਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ,ਗੈਰ ਮਿਆਰੀ ਜ਼ਹਿਰਾ ਅਤੇ ਉੱਲੀ ਨਾਸ਼ਕਾਂ ਦੀ ਵਰਤੋ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸਦੇ ਨਾਲ ਹੀ ਖੇਤੀ ਖਰਚੇ ਘਟਾਉਣ ਲਈ ਮਿੱਟੀ ਅਤੇ ਪਾਣੀ ਦੀ ਪਰਖ਼ ਉਪਰੰਤ ਮਿੱਟੀ ਦੀ ਸਿਹਤ ਸੁਧਾਰ ਅਤੇ ਫਸਲਾਂ ਨੂੰ ਲੋੜੀਦੇਂ ਖੁਰਾਕੀ ਤੱਤਾਂ ਦੀ ਪੂਰਤੀ ਲਈ ਖੁਰਾਕੀ ਤੱਤ ਅਤੇ ਦੇਸੀ ਰੂੜੀ ਦੀ ਵਰਤੋ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਹੀ ਸਾਰੀਆਂ ਸਰਕਾਰੀ ਸਹੂਲਤਾਂ ਲੈਣ,ਫਸਲਾਂ ਵੇਚਣ ਅਤੇ ਖਾਦਾ ਖਰੀਦਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਰੂਰੀ ਕੀਤੀ ਗਈ ਕਿਸਾਨ ਆਈ.ਡੀ. ਬਨਾਉਣ ਲਈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ।ਇਸ ਮੌਕੇ ਏ.ਐਸ.ਆਈ.ਜਗਜੀਵਨ ਸਿੰਘ ਅਤੇ ਗੁਰਮੀਤ ਸਿੰਘ ਵਲੋਂ ਵੀ ਕਿਸਾਨਾਂ ਨੂੰ ਮਿਆਰੀ ਫਸਲਾਂ ਪੈਦਾ ਕਰਨ ਦੇ ਨੁਕਤੇ ਦੱਸੇ ਗਏ।ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਜੰਟ ਸਿੰਘ, ਸਾਬਕਾ ਸਰਪੰਚ ਅੰਗੂਰ ਸਿੰਘ, ਬਲਦੇਵ ਸਿੰਘ ਹਾਂਡਾ, ਸੁਖਦੇਵ ਰਾਜ, ਜੁਗਰਾਜ ਸਿੰਘ, ਗੱਜਨ
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 7 ਲੱਖ ਰੁਪਏ ਦੀ ਠੱਗੀ, ਪਿਓ ਅਤੇ ਧੀ ਨਾਮਜ਼ਦ ਅਗਲੀ ਖ਼ਬਰ ਮਾਪੇ ਬੱਚਿਆਂ ਨੂੰ ਫਾਸਟ ਫੂਡ ਅਤੇ ਜੰਕ ਫੂਡ ਤੋਂ ਰੱਖਣ ਦੂਰ : ਐਡਵੋਕੇਟ ਗੌਰਵ ਮੋਂਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।