08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਲਾਲਾਬਾਦ ਦੇ ਵਿਧਾਇਕ ਨੇ ਵਿਧਾਨ ਸਭਾ ਸੈਸ਼ਨ ’ਚ ਜਲਾਲਾਬਾਦ ਵਿਖੇ ਮਹਿਲਾ ਬਾਜ਼ਾਰ ਬਣਾਉਣ ਦੀ ਚੁੱਕੀ ਆਵਾਜ਼

ਜਲਾਲਾਬਾਦ,7 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਧਾਨ ਸਭਾ ਸੈਸ਼ਨ ਵਿਚ ਜਲਾਲਾਬਾਦ ਵਿਖੇ ਮਹਿਲਾ ਬਾਜ਼ਾਰ ਬਣਾਉਣ ਦੀ ਆਵਾਜ਼ ਉਠਾਈ। ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਨ ਸਭਾ ਸੈਸ਼ਨ ਵਿਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਾਲਾਬਾਦ ਵਿਚ ਮਹਿਲਾ ਬਾਜ਼ਾਰ ਬਣਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲ਼ੋਂ ਤਜਵੀਜ਼ ਪ੍ਰਾਪਤ ਹੋਈ ਹੈ ਜੋ ਕਿ ਵਿਭਾਗ ਵਿਚ ਵਿਚਾਰ ਅਧੀਨ ਹੈ।

ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਪੰਜਾਬ ਵਿਧਾਨ ਸਭਾ ਵਿਚ ਪ੍ਰਸ਼ਨ ਚੁੱਕਦੇ ਹੋਏ। ਅਜੀਤ ਤਸਵੀਰ 08-08-2026
ਜਲਾਲਾਬਾਦ,7 ਅਗਸਤ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਵਿਧਾਨ ਸਭਾ ਸੈਸ਼ਨ ਵਿਚ ਜਲਾਲਾਬਾਦ ਵਿਖੇ ਮਹਿਲਾ ਬਾਜ਼ਾਰ ਬਣਾਉਣ ਦੀ ਆਵਾਜ਼ ਉਠਾਈ। ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਵਿਧਾਨ ਸਭਾ ਸੈਸ਼ਨ ਵਿਚ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਜਲਾਲਾਬਾਦ ਵਿਚ ਮਹਿਲਾ ਬਾਜ਼ਾਰ ਬਣਾਉਣ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲ਼ੋਂ ਤਜਵੀਜ਼ ਪ੍ਰਾਪਤ ਹੋਈ ਹੈ ਜੋ ਕਿ ਵਿਭਾਗ ਵਿਚ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਿਧਾਇਕ ਗੋਲਡੀ ਕੰਬੋਜ ਨੇ ਜੋ ਪਹਿਲੀ ਵਾਰ ਜਲਾਲਾਬਾਦ ਵਿਚ ਮਹਿਲਾਵਾਂ ਲਈ ਮਹਿਲਾ ਬਾਜ਼ਾਰ ਬਣਾਉਣ ਦੀ ਮੰਗ ਕੀਤੀ ਹੈ , ਜੋ ਕਿ ਬਹੁਤ ਵਧੀਆ ਸੋਚ ਹੈ। ਇਸ ਮਹਿਲਾ ਬਾਜ਼ਾਰ ਪ੍ਰਾਜੈਕਟ ਅਧੀਨ ਜਲਾਲਾਬਾਦ ਵਿਚ 46 ਸ਼ੋਅ ਰੂਮ ਬਣਨਗੇ ਜੋ ਕਿ ਮਹਿਲਾਵਾਂ ਲਈ ਬਹੁਤ ਵੱਡਾ ਉਪਰਾਲਾ ਹੈ ਤੇ ਜਲਦੀ ਹੀ ਇਹ ਮਹਿਲਾ ਬਾਜ਼ਾਰ ਬਣਾਇਆ ਵੀ ਜਾਵੇਗਾ, ਇਸ ਲਈ ਉਹ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨਾਲ ਵਾਅਦਾ ਕਰਦੇ ਹਨ। ਉਨ੍ਹਾਂ ਨੇ ਇਸ ਪ੍ਰਾਜੈਕਟ ਬਣਾਉਣ ਲਈ ਵਿਧਾਇਕ ਜਲਾਲਾਬਾਦ ਤੇ ਉਨ੍ਹਾਂ ਦੀ ਪਤਨੀ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਇਸ ਉਪਰੰਤ ਵਿਧਾਇਕ ਜਲਾਲਾਬਾਦ ਗੋਲਡੀ ਕੰਬੋਜ ਨੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਕੈਬਨਿਟ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪੰਜਾਬ ਦਾ ਪਹਿਲਾ ਪ੍ਰਾਜੈਕਟ ਹੈ, ਜੋ ਸਾਡੇ ਜਲਾਲਾਬਾਦ ਸ਼ਹਿਰ ਵਿਖੇ ਬਣੇਗਾ।
ਪਿਛਲੀ ਖ਼ਬਰ ਸੇਫ਼ ਸਕੂਲ ਵਾਹਨ ਟੀਮ ਵਲੋਂ ਜਲਾਲਾਬਾਦ ਵਿਖੇ ਸਕੂਲੀ ਵੈਨਾਂ ਦੀ ਚੈਕਿੰਗ , 8 ਵੈਨਾਂ ਦੇ ਕੀਤੇ ਚਲਾਨ ਅਗਲੀ ਖ਼ਬਰ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਨੇ ਟ੍ਰੈਫਿਕ ਪੁਲਿਸ ਨੂੰ ਸੌਂਪੇ ਬੈਰੀਕੇਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।