08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪੰਜਾਬ ਦੇ 65 ਫ਼ੀਸਦ ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ ’ਚ ਹੋਣਾ ਅਤਿ ਚਿੰਤਾਜਨਕ-ਪੀਰ ਮੁਹੰਮਦ

ਮੱਖੂ, 7 ਅਗਸਤ (ਵਰਿੰਦਰ ਮਨਚੰਦਾ)- ਪੰਜਾਬ ਵਿਧਾਨ ਸਭਾ ਦੀ ਕਮੇਟੀ ਵਲੋਂ ਸੂਬੇ ਵਿਚ ਨਸ਼ਿਆਂ ਦੀ ਸਥਿਤੀ ਬਾਰੇ ਉਜਾਗਰ ਕੀਤੇ ਗਏ ਭਿਆਨਕ ਅਤੇ ਹੈਰਾਨੀਜਨਕ ਅੰਕੜਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ 65 ਫ਼ੀਸਦ ਤੋਂ ਵੱਧ ਨੌਜਵਾਨਾਂ ਦਾ ਨਸ਼ੇ ਦੀ ਭਿਆਨਕ ਲਪੇਟ ਵਿਚ ਹੋਣਾ ਸਾਡੇ ਸੂਬੇ ਦੇ ਭਵਿੱਖ ਲਈ ਅਤਿ ਚਿੰਤਾਜਨਕ ਅਤੇ ਖ਼ਤਰਨਾਕ ਤਸਵੀਰ ਹੈ। ਵਿਧਾਨ ਸਭਾ ਕਮੇਟੀ ਦੀ ਇਸ ਰਿਪੋਰਟ ਨੇ ਸਰਕਾਰ ਦੇ ਸਭ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਅਜੀਤ ਡੈਸਕ 08-08-2026
ਮੱਖੂ, 7 ਅਗਸਤ (ਵਰਿੰਦਰ ਮਨਚੰਦਾ)- ਪੰਜਾਬ ਵਿਧਾਨ ਸਭਾ ਦੀ ਕਮੇਟੀ ਵਲੋਂ ਸੂਬੇ ਵਿਚ ਨਸ਼ਿਆਂ ਦੀ ਸਥਿਤੀ ਬਾਰੇ ਉਜਾਗਰ ਕੀਤੇ ਗਏ ਭਿਆਨਕ ਅਤੇ ਹੈਰਾਨੀਜਨਕ ਅੰਕੜਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਦੇ 65 ਫ਼ੀਸਦ ਤੋਂ ਵੱਧ ਨੌਜਵਾਨਾਂ ਦਾ ਨਸ਼ੇ ਦੀ ਭਿਆਨਕ ਲਪੇਟ ਵਿਚ ਹੋਣਾ ਸਾਡੇ ਸੂਬੇ ਦੇ ਭਵਿੱਖ ਲਈ ਅਤਿ ਚਿੰਤਾਜਨਕ ਅਤੇ ਖ਼ਤਰਨਾਕ ਤਸਵੀਰ ਹੈ। ਵਿਧਾਨ ਸਭਾ ਕਮੇਟੀ ਦੀ ਇਸ ਰਿਪੋਰਟ ਨੇ ਸਰਕਾਰ ਦੇ ਸਭ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜਿਸ ਵਿਚ 18 ਤੋਂ 35 ਸਾਲ ਦੇ ਗੱਭਰੂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਇਨ੍ਹਾਂ ਚਾਰ ਸਾਲਾਂ ਵਿਚ ਨਸ਼ਾ ਛਡਾਊ ਗੋਲੀਆਂ ਦੀ ਖਪਤ ’ਚ 57 ਫੀਸਦੀ ਵੱਡਾ ਵਾਧਾ ਹੋਣਾ ਅਤੇ ਸਿਵਲ ਹਸਪਤਾਲਾਂ ਵਿਚ ਮਰੀਜ਼ਾਂ ਲਈ ਬੈੱਡਾਂ ਦੀ ਘਾਟ ਹੋਣਾ ਇਹ ਸਪੱਸ਼ਟ ਕਰਦਾ ਹੈ ਕਿ ਸੂਬੇ ਦਾ ਇਲਾਜ ਅਤੇ ਸਿਹਤ ਢਾਂਚਾ ਪੂਰੀ ਤਰ੍ਹਾਂ ਡਗਮਗਾ ਚੁੱਕਾ ਹੈ। ਇਸ ਭਿਆਨਕ ਸਥਿਤੀ ਨੂੰ ਬਦਲਣ ਲਈ ਜਿਸ ਤਰ੍ਹਾਂ ਦੇਸ਼ ਵਿਚੋਂ ਪੋਲੀਓ ਦੇ ਖ਼ਾਤਮੇ ਲਈ ਘਰ-ਘਰ ਜਾ ਕੇ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਬਿਲਕੁਲ ਉਸੇ ਤਰਜ਼ ’ਤੇ ਨਸ਼ਿਆਂ ਵਿਰੁੱਧ ਵੀ ਇਕ ਵਿਸ਼ੇਸ਼ ਰਾਜ-ਪੱਧਰੀ ਮੁਹਿੰਮ ਸ਼ੁਰੂ ਕਰਨ ਦੀ ਬੇਹੱਦ ਲੋੜ ਹੈ। 07 ਐਫ.ਜੈਡ.ਆਰ.17. ਕਰਨੈਲ ਸਿੰਘ ਪੀਰ ਮੁਹੰਮਦ।
ਪਿਛਲੀ ਖ਼ਬਰ ਪਿੰਡ ਜਗਤਪੁਰ ਵਿਖੇ ਦੋ ਧਿਰਾਂ ’ਚ ਗੋਲੀਬਾਰੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਤਿੰਨ ਜ਼ਖ਼ਮੀ ਅਗਲੀ ਖ਼ਬਰ ਚੰਡੀਗੜ੍ਹ ਮਹਾਂ ਰੈਲੀ ’ਚ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।