10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬੀ.ਸੀ ਇੰਟਰਨੈਸ਼ਨਲ ਹਾਈ ਸਕੂਲ ਵਲੋਂ ਜ਼ੋਨ ਪੱਧਰ ਖੇਡਾਂ ’ਚ 16 ਸੋਨੇ, 6 ਚਾਂਦੀ ਅਤੇ 1 ਕਾਂਸੀ ਦੇ ਤਗਮੇ ਜਿੱਤੇ

ਮੱਖੂ, 9 ਅਗਸਤ (ਕੁਲਵਿੰਦਰ ਸਿੰਘ ਸੰਧੂ)-ਬੀਸੀ ਇੰਟਰਨੈਸ਼ਨਲ ਹਾਈ ਸਕੂਲ ਮੱਖੂ ਦੇ ਵਿਦਿਆਰਥੀਆਂ ਵਲੋਂ ਜਿੱਥੇ ਪੜ੍ਹਾਈ ਵਿਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਜਾਂਦੀਆਂ ਹਨ। ਉੱਥੇ ਹੀ ਖੇਡਾਂ ਵਿਚ ਵੀ ਇਸ ਸਕੂਲ ਦੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ।

ਅਜੀਤ ਡੈਸਕ 10-08-2026
ਮੱਖੂ, 9 ਅਗਸਤ (ਕੁਲਵਿੰਦਰ ਸਿੰਘ ਸੰਧੂ)-ਬੀਸੀ ਇੰਟਰਨੈਸ਼ਨਲ ਹਾਈ ਸਕੂਲ ਮੱਖੂ ਦੇ ਵਿਦਿਆਰਥੀਆਂ ਵਲੋਂ ਜਿੱਥੇ ਪੜ੍ਹਾਈ ਵਿਚ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਜਾਂਦੀਆਂ ਹਨ। ਉੱਥੇ ਹੀ ਖੇਡਾਂ ਵਿਚ ਵੀ ਇਸ ਸਕੂਲ ਦੇ ਵਿਦਿਆਰਥੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਜ਼ੋਨ ਪੱਧਰ ਦੀਆਂ ਚੱਲ ਰਹੀਆਂ ਪੰਜਾਬ ਸਰਕਾਰ ਦੀਆਂ 7 0 ਵੀਆਂ ਸਕੂਲ ਖੇਡਾਂ 2026-27 ਵਿਚ ਅੰਡਰ 14 ਅਤੇ 17 ਲੜਕੇ ਅਤੇ ਲੜਕੀਆਂ ਤਾਇਕਵਾਂਡੋ ਖੇਡਾਂ ਵਿਚ 16 ਸੋਨੇ,6 ਚਾਂਦੀ ਅਤੇ 1 ਕਾਂਸੀ ਦੇ ਤਗਮੇ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ । ਬੀ.ਸੀ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਤਰਸੇਮ ਸਿੰਘ ਗਿੱਲ ਲਾਲੀ ਜੀ ਕੇ ਵਲੋਂ ਸਕੂਲ ਮੈਨੇਜਮੈਂਟ ਬਲਵਿੰਦਰ ਸਿੰਘ ਗੁਰਵਿੰਦਰ ਸਿੰਘ,ਨਵਦੀਪ ਸਿੰਘ ਅਤੇ ਮਨਦੀਪ ਕੌਰ ਦੁਆਰਾ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਟਾਫ਼ ਦੀ ਬਦੌਲਤ ਸਾਡਾ ਸਕੂਲ ਬੁਲੰਦੀਆਂ ਵੱਲ ਵੱਧ ਰਿਹਾ ਹੈ। ਆਸ ਕਰਦੇ ਹਾਂ ਕਿ ਸਾਡੇ ਵਿਦਿਆਰਥੀ ਆਪਣਾ ਵਧੀਆ ਪ੍ਰਦਰਸ਼ਨ ਜਾਰੀ ਰੱਖਣਗੇ।
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ’ਚ ਛੇਵੀਂ ਕਲਾਸ ਦੇ ਦਾਖਲਿਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਆਖਰੀ ਤਰੀਕ ਅੱਜ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਤਲਵੰਡੀ ਭਾਈ ਨੇ ਪੌਦੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।