ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਇਕ ਨਾਮਜ਼ਦ
ਤਲਵੰਡੀ ਭਾਈ, 18 ਅਗਸਤ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਕੰਪਨੀ ਦੇ ਡਾਇਰੈਕਟਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਸੰਜੇ ਮੋਗਾ ਪੁੱਤਰ ਰਾਜ ਕੁਮਾਰ ਡਾਇਰੈਕਟਰ ਕਰੋਪਬਿਜ਼ ਸਰਕਲ ਪ੍ਰਾਈਵੇਟ ਲਿਮਟਿਡ ਤਲਵੰਡੀ ਭਾਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੁੱਦਈ ਦੀ ਕੰਪਨੀ ਚੌਲਾਂ ਦੇ ਛਿੱਲਕੇ ਅਤੇ ਸੰਬੰਧਿਤ ਉਤਪਾਦਾਂ ਲਈ ਆਨਲਾਈਨ ਵਪਾਰਕ ਨੈੱਟਵਰਕ ਚਲਾਉਂਂਦੀ ਹੈ ਅਤੇ ਮੁਲਜ਼ਮ ਪੰਕਜ ਕੁਮਾਰ ਕਰੀਬ 3 ਸਾਲ ਤੋਂ ਉਨ੍ਹਾਂ ਦੇ ਫ਼ਰਮ ’ਚ ਕੰਮ ਕਰਦਾ ਸੀ, ਜਿਸ ਵਲੋਂ ਮੁੱਦਈ ਦੇ ਧਿਆਨ ’ਚ ਲਿਆਂਦੇ ਬਿਨਾਂ ਉਨ੍ਹਾਂ ਦੀ ਫ਼ਰਮ ਦੇ ਨਾਂਅ ’ਤੇ ਇਕ ਵੱਖਰਾ ਪਲੇਟਫ਼ਾਰਮ ਖੜ੍ਹਾ ਕਰਕੇ ਅਲੱਗ-ਅਲੱਗ ਮਿੱਲਰਾਂ ਤੋਂ ਲਗਭਗ 30 ਗੱਡੀਆਂ ਫੱਕ ਦੀਆਂ ਪਾਸੇ ਵੇਚ ਕੇ ਲਗਭਗ 50 ਲੱਖ ਰੁਪਏ ਦਾ ਭੁਗਤਾਨ ਵੱਖ-ਵੱਖ ਖਾਤਾ ਧਾਰਕਾਂ ਦੇ ਖਾਤਿਆਂ ਵਿਚ ਉਨ੍ਹਾਂ ਦੇ ਧਿਆਨ ’ਚ ਲਿਆਂਦੇ ਬਿਨਾਂ ਕਰਕੇ ਪੈਸੇ ਕਢਵਾ ਕੇ ਦਰਖ਼ਾਸਤ ਕਰਤਾ ਨਾਲ ਧੋਖਾਧੜੀ ਕੀਤੀ ਹੈ।
ਤਲਵੰਡੀ ਭਾਈ, 18 ਅਗਸਤ (ਰਵਿੰਦਰ ਸਿੰਘ ਬਜਾਜ)-ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਇਕ ਕੰਪਨੀ ਦੇ ਡਾਇਰੈਕਟਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ। ਇਸ ਸੰਬੰਧੀ ਸ਼ਿਕਾਇਤਕਰਤਾ ਸੰਜੇ ਮੋਗਾ ਪੁੱਤਰ ਰਾਜ ਕੁਮਾਰ ਡਾਇਰੈਕਟਰ ਕਰੋਪਬਿਜ਼ ਸਰਕਲ ਪ੍ਰਾਈਵੇਟ ਲਿਮਟਿਡ ਤਲਵੰਡੀ ਭਾਈ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਮੁੱਦਈ ਦੀ ਕੰਪਨੀ ਚੌਲਾਂ ਦੇ ਛਿੱਲਕੇ ਅਤੇ ਸੰਬੰਧਿਤ ਉਤਪਾਦਾਂ ਲਈ ਆਨਲਾਈਨ ਵਪਾਰਕ ਨੈੱਟਵਰਕ ਚਲਾਉਂਂਦੀ ਹੈ ਅਤੇ ਮੁਲਜ਼ਮ ਪੰਕਜ ਕੁਮਾਰ ਕਰੀਬ 3 ਸਾਲ ਤੋਂ ਉਨ੍ਹਾਂ ਦੇ ਫ਼ਰਮ ’ਚ ਕੰਮ ਕਰਦਾ ਸੀ, ਜਿਸ ਵਲੋਂ ਮੁੱਦਈ ਦੇ ਧਿਆਨ ’ਚ ਲਿਆਂਦੇ ਬਿਨਾਂ ਉਨ੍ਹਾਂ ਦੀ ਫ਼ਰਮ ਦੇ ਨਾਂਅ ’ਤੇ ਇਕ ਵੱਖਰਾ ਪਲੇਟਫ਼ਾਰਮ ਖੜ੍ਹਾ ਕਰਕੇ ਅਲੱਗ-ਅਲੱਗ ਮਿੱਲਰਾਂ ਤੋਂ ਲਗਭਗ 30 ਗੱਡੀਆਂ ਫੱਕ ਦੀਆਂ ਪਾਸੇ ਵੇਚ ਕੇ ਲਗਭਗ 50 ਲੱਖ ਰੁਪਏ ਦਾ ਭੁਗਤਾਨ ਵੱਖ-ਵੱਖ ਖਾਤਾ ਧਾਰਕਾਂ ਦੇ ਖਾਤਿਆਂ ਵਿਚ ਉਨ੍ਹਾਂ ਦੇ ਧਿਆਨ ’ਚ ਲਿਆਂਦੇ ਬਿਨਾਂ ਕਰਕੇ ਪੈਸੇ ਕਢਵਾ ਕੇ ਦਰਖ਼ਾਸਤ ਕਰਤਾ ਨਾਲ ਧੋਖਾਧੜੀ ਕੀਤੀ ਹੈ। ਸਹਾਇਕ ਥਾਣੇਦਾਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਮੁਲਜ਼ਮ ਪੰਕਜ ਕੁਮਾਰ ਪੁੱਤਰ ਪਰਮਜੀਤ ਸਿੰਘ ਚਾਵਲਾ ਵਾਸੀ ਛੀਨਾ ਫਾਰਮ ਤਲਵੰਡੀ ਭਾਈ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।