19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਖਾਣ-ਪੀਣ ਅਤੇ ਘਰੇਲੂ ਸਾਮਾਨ ਦੀਆਂ ਕੀਮਤਾਂ ’ਚ ਹੋ ਰਹੇ ਭਾਰੀ ਵਾਧੇ ਨੂੰ ਕੰਟਰੋਲ ਕਰੇ ਸਰਕਾਰ-ਅਮਰਦੀਪ ਸਿੰਘ ਖ਼ਾਲਸਾ

ਮੁੱਦਕੀ, 18 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਲ 2026 ਦਾ ਆਗਾਜ਼ ਤਾਂ ਜ਼ੋਰਦਾਰ ਹੋਇਆ ਸੀ, ਪਰ ਦੂਜੇ ਹੀ ਮਹੀਨੇ ’ਚ ਦੁਨੀਆ ਵਿਚ ਅਜਿਹੀ ਤਬਾਹੀ ਨਜ਼ਰ ਆਈ, ਜਿਸ ਦਾ ਅਸਰ ਅਜੇ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ। ਫਰਵਰੀ ’ਚ ਈਰਾਨ ਅਤੇ ਯੂ.

ਅਜੀਤ ਡੈਸਕ 19-08-2026
ਮੁੱਦਕੀ, 18 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਲ 2026 ਦਾ ਆਗਾਜ਼ ਤਾਂ ਜ਼ੋਰਦਾਰ ਹੋਇਆ ਸੀ, ਪਰ ਦੂਜੇ ਹੀ ਮਹੀਨੇ ’ਚ ਦੁਨੀਆ ਵਿਚ ਅਜਿਹੀ ਤਬਾਹੀ ਨਜ਼ਰ ਆਈ, ਜਿਸ ਦਾ ਅਸਰ ਅਜੇ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ। ਫਰਵਰੀ ’ਚ ਈਰਾਨ ਅਤੇ ਯੂ.ਐੱਸ. ਵਿਚਾਲੇ ਜੰਗ ਸ਼ੁਰੂ ਹੋਈ, ਜਿਸ ਦਾ ਅਸਰ ਪੂਰੀ ਦੁਨੀਆ ’ਚ ਦੇਖਿਆ ਗਿਆ। ਖ਼ਾਸ ਤੌਰ ’ਤੇ ਭਾਰਤ ’ਚ ਹਰ ਚੀਜ਼ ਦੀ ਕੀਮਤ ’ਚ ਵਾਧਾ ਹੋ ਗਿਆ। ਪਿਛਲੇ ਪੰਜ ਮਹੀਨਿਆਂ ਤੋਂ ਇਸ ਜੰਗ ਕਾਰਨ ਹੁਣ ਤੱਕ ਮਹਿੰਗਾਈ ਦੀ ਮਾਰ ਲੋਕਾਂ ’ਤੇ ਪੈ ਰਹੀ ਹੇ। ਈਰਾਨ ਅਤੇ ਅਮਰੀਕਾ ਵਿਚਾਲੇ ਜੰਗ ਦੀ ਸ਼ੁਰੂਆਤ 28 ਫਰਵਰੀ ਤੋਂ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਦੇ ਖਾਣ-ਪੀਣ ਦੀਆਂ ਚੀਜ਼ਾਂ ਤੇਲ , ਦਾਲ ਤੋਂ ਲੈ ਕੇ ਦੁੱਧ-ਖੰਡ ਤੱਕ ਦੇ ਭਾਅ ਤੇਜ਼ੀ ਨਾਲ ਵੱਧ ਰਹੇ ਹਨ। ਇਹ ਪ੍ਰਗਟਾਵਾ ਖ਼ਾਲਸਾ ਸਵੀਟ ਹਾਊਸ ਦੇ ਮਾਲਕ ਅਮਰਦੀਪ ਸਿੰਘ ਖ਼ਾਲਸਾ ਮੁੱਦਕੀ ਨੇ ਕੀਤਾ। ਉਨ੍ਹਾਂ ਕਿਹਾ ਕਿ ਖਾਣ-ਪੀਣ ਅਤੇ ਘਰੇਲੂ ਸਮਾਨ ਦੀਆਂ ਕੀਮਤਾਂ ਵਿਚ ਵਾਧਾ ਆਮ ਲੋਕਾਂ ਦੀ ਜੇਬ ਉੱਤੇ ਭਾਰੀ ਬੋਝ ਪਾ ਰਿਹਾ ਹੈ। ਆਮ ਪਰਿਵਾਰਾਂ ਦਾ ਮਹੀਨਾਵਾਰ ਬਜਟ ਵਿਗੜ ਗਿਆ ਹੈ। ਸਰਕਾਰ ਨੂੰ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਕਾਬੂ ਕਰਨ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਕਾਲਾ ਬਾਜ਼ਾਰੀ ਅਤੇ ਜਮਾਂ ਖੋਰੀ ਕਰਨ ਵਾਲਿਆਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਰਾਗੀ ਭਾਈ ਸੇਵਕ ਸਿੰਘ ਸੋਢੀ ਦਾ ਗੁਰਬਾਣੀ ਸ਼ਬਦ ਰਿਲੀਜ਼ ਅਗਲੀ ਖ਼ਬਰ ਐੱਸ.ਬੀ.ਐੱਸ ਸਟੇਟ ਯੂਨੀਵਰਸਿਟੀ ਵਿਖੇ ਸਰਕਾਰੀ ਨੌਕਰੀਆਂ ਸੰਬੰਧੀ ਵਿਦਿਆਰਥੀਆਂ ਨੂੰ ਦਿੱਤੀ ਵਿਸਥਾਰਪੂਰਵਕ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।