ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਵਲੋਂ ਕਰਨੈਲ ਸਿੰਘ ਨੂੰ ਜ਼ੀਰਾ ਹਲਕੇ ਦਾ ਕੋਆਰਡੀਨੇਟਰ ਕੀਤਾ ਨਿਯੁਕਤ ਪੰਥ, ਪੰਜਾਬ ਅਤੇ ਹਲਕਾ ਜ਼ੀਰਾ ਦੀ ਸੇਵਾ ਲਈ ਵਚਨਬੱਧ-ਪੀਰ ਮੁਹੰਮਦ
ਮੱਖੂ, 31 ਅਗਸਤ (ਵਰਿੰਦਰ ਮਨਚੰਦਾ)-ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਹਲਕਾ ਜ਼ੀਰਾ ਦੇ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਨਿਯੁਕਤੀ ’ਤੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਰਟੀ ਪ੍ਰਧਾਨ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਅਜੀਤ ਡੈਸਕ
01-09-2026