05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਬੁੱਲੇ ਸ਼ਾਹ ਯਾਦਗਾਰੀ 57ਵਾਂ ਸਭਿਆਚਾਰਕ ਤੇ ਖੇਡ ਮੇਲਾ 8 ਤੋਂ

ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਸੂਫ਼ੀ ਕਵੀ ਸਾਈ ਬੁੱਲੇ ਸ਼ਾਹ ਦੀ ਯਾਦ ਵਿਚ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਲੱਗਣ ਵਾਲਾ 57 ਵਾਂ ਸਭਿਆਚਾਰਕ ਅਤੇ ਖੇਡ ਮੇਲਾ 8, 9, 10 ਤੇ 11 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲਾ ਕਮੇਟੀ ਨੇ ਦੱਸਿਆ ਕਿ 8 ਸਤੰਬਰ ਨੂੰ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ।

ਅਜੀਤ ਡੈਸਕ 05-09-2026
ਮੰਡੀ ਅਰਨੀਵਾਲਾ, 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)- ਸੂਫ਼ੀ ਕਵੀ ਸਾਈ ਬੁੱਲੇ ਸ਼ਾਹ ਦੀ ਯਾਦ ਵਿਚ ਪਿੰਡ ਕੰਧਵਾਲਾ ਹਾਜ਼ਰ ਖਾਂ ਵਿਖੇ ਲੱਗਣ ਵਾਲਾ 57 ਵਾਂ ਸਭਿਆਚਾਰਕ ਅਤੇ ਖੇਡ ਮੇਲਾ 8, 9, 10 ਤੇ 11 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਮੇਲਾ ਕਮੇਟੀ ਨੇ ਦੱਸਿਆ ਕਿ 8 ਸਤੰਬਰ ਨੂੰ ਵਾਲੀਬਾਲ ਮੁਕਾਬਲੇ ਕਰਵਾਏ ਜਾਣਗੇ। 10 ਸਤੰਬਰ ਨੂੰ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਸਭਿਆਚਾਰਕ ਮੇਲੇ ਦੀ ਸ਼ੁਰੂਆਤ ਮੇਲਾ ਕਮੇਟੀ ਵਲੋਂ ਚਾਦਰ ਚੜ੍ਹਾਉਣ ਉਪਰੰਤ ਕੀਤੀ ਜਾਵੇਗੀ। ਇਸ ਮੌਕੇ ਮੇਲੇ ਦੀ ਸ਼ੁਰੂਆਤ ਦਰਸ਼ਨ ਸਿੰਘ ਸੰਧੂ ਸਾਬਕਾ ਡੀ.ਐੱਸ.ਪੀ., ਸੁਖਜਿੰਦਰ ਸਿੰਘ ਭੁੱਲਰ ਸਾਬਕਾ ਚੇਅਰਮੈਨ, ਮੇਲਾ ਕਮੇਟੀ ਤੇ ਦੋਵੇਂ ਪੰਚਾਇਤਾਂ ਵਲੋਂ ਮਜ਼ਾਰ ’ ਤੇ ਚਾਦਰ ਚੜ੍ਹਾਉਣ ਉਪਰੰਤ ਕੀਤੀ ਜਾਵੇਗੀ। ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਜਗਦੀਪ ਕੰਬੋਜ ਗੋਲਡੀ ਵਿਧਾਇਕ ਜਲਾਲਾਬਾਦ, ਸਤਿੰਦਰਜੀਤ ਸਿੰਘ ਮੰਟਾ ਓ.ਐੱਸ.ਡੀ. ਸੁਖਬੀਰ ਸਿੰਘ ਬਾਦਲ, ਰਮਿੰਦਰ ਸਿੰਘ ਆਵਲਾ ਸਾਬਕਾ ਵਿਧਾਇਕ ਜਲਾਲਾਬਾਦ, ਸੁਖਵਿੰਦਰ ਸਿੰਘ ਕਾਕਾ ਕੰਬੋਜ ਜ਼ਿਲ੍ਹਾ ਪ੍ਰਧਾਨ ਭਾਜਪਾ, ਗੁਰਪ੍ਰੀਤ ਸਿੰਘ ਘਾਂਗਾ ਵਾਰਿਸ ਪੰਜਾਬ ਵੀ ਪੁੱਜਣਗੇ। 10 ਸਤੰਬਰ ਨੂੰ ਪੰਜਾਬ ਦੇ ਨਾਮੀ ਗਾਇਕ ਬਾਗ਼ੀ, ਗੁਲਾਬ ਸਿੱਧੂ ਮੋਹਲਾ-ਕਮਲ ਸ਼ੇਰਗਿੱਲ, 11 ਸਤੰਬਰ ਨੂੰ ਸਿੱਪੀ ਗਿੱਲ ਆਪਣੀ ਗਾਇਕੀ ਦਾ ਪ੍ਰਗਟਾਵਾ ਕਰਨਗੇ। ਪੰਜਾਬੀ ਦੇ ਨਾਮਵਰ ਗੀਤਕਾਰ ਬੱਬੂ ਘੁੜਿਆਣਾ ਦਾ ਸਨਮਾਨ ਕੀਤਾ ਜਾਵੇਗਾ। ਮੰਚ ਸੰਚਾਲਨ ਪ੍ਰਿੰਸੀਪਲ ਸੰਦੀਪ ਗਿੱਲ ਮੋਹਲ਼ਾ ਕਰਨਗੇ।
ਪਿਛਲੀ ਖ਼ਬਰ ਜਨਮ ਅਸ਼ਟਮੀ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੀ ਟੀਮ ਨੇ ਸ੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਵਿਖੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਆਮ ਆਦਮੀ ਪਾਰਟੀ ਤੋਂ ਲੋਕਾਂ ਦਾ ਮੋਹ ਹੋਇਆ ਭੰਗ - ਵੀਰ ਸਿੰਘ ਲੋਹਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।