05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਦੇਸ਼ ਪੜ੍ਹਾਈ ਲਈ ਲਿਆ ਲੱਖਾਂ ਦਾ ਸਿੱਖਿਆ ਕਰਜ਼ਾ, ਨਾ ਵਿਦੇਸ਼ ਗਈ ਨਾ ਪੈਸਾ ਵਾਪਸ ਕੀਤਾ

ਫ਼ਿਰੋਜ਼ਪੁਰ, 4 ਸਤੰਬਰ (ਸੁਖਵਿੰਦਰ ਸਿੰਘ)- ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਲਈ ਲਏ ਗਏ ਲੱਖਾਂ ਰੁਪਏ ਦੇ ਸਿੱਖਿਆ ਕਰਜ਼ੇ ਦੀ ਕਥਿਤ ਦੁਰਵਰਤੋਂ ਅਤੇ ਵਸੂਲੀ ਲਈ ਪਹੁੰਚੀ ਟੀਮ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸ਼੍ਰੀਮਤੀ ਪੂਜਾ ਬਜਾਜ ਤੇ ਹੋਰਾਂ ਵਲੋਂ ਕੈਨੇਡਾ ਵਿਖੇ ਉੱਚ ਸਿੱਖਿਆ ਲਈ ਵਿਦਿਅਕ ਕਰਜ਼ ਹਾਸਲ ਕਰਨ ਲਈ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਗਿਆ ਸੀ।

ਅਜੀਤ ਡੈਸਕ 05-09-2026
ਫ਼ਿਰੋਜ਼ਪੁਰ, 4 ਸਤੰਬਰ (ਸੁਖਵਿੰਦਰ ਸਿੰਘ)- ਵਿਦੇਸ਼ ਵਿਚ ਉੱਚ ਸਿੱਖਿਆ ਹਾਸਲ ਕਰਨ ਲਈ ਲਏ ਗਏ ਲੱਖਾਂ ਰੁਪਏ ਦੇ ਸਿੱਖਿਆ ਕਰਜ਼ੇ ਦੀ ਕਥਿਤ ਦੁਰਵਰਤੋਂ ਅਤੇ ਵਸੂਲੀ ਲਈ ਪਹੁੰਚੀ ਟੀਮ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਸ਼੍ਰੀਮਤੀ ਪੂਜਾ ਬਜਾਜ ਤੇ ਹੋਰਾਂ ਵਲੋਂ ਕੈਨੇਡਾ ਵਿਖੇ ਉੱਚ ਸਿੱਖਿਆ ਲਈ ਵਿਦਿਅਕ ਕਰਜ਼ ਹਾਸਲ ਕਰਨ ਲਈ ਸ਼ਿਕਾਇਤਕਰਤਾ ਨਾਲ ਸੰਪਰਕ ਕੀਤਾ ਗਿਆ ਸੀ। 28 ਅਗਸਤ 2023 ਨੂੰ ਹੋਏ ਸਮਝੌਤੇ ਅਨੁਸਾਰ 26,09,108 ਰੁਪਏ ਦਾ ਕਰਜ਼ ਮਨਜ਼ੂਰ ਕੀਤਾ ਗਿਆ ਸੀ ਜਿਸ ਦੀ ਵਰਤੋਂ ਸਿਰਫ਼ ਵਿਦਿਅਕ ਖਰਚਿਆਂ ਲਈ ਕੀਤੀ ਜਾਣੀ ਸੀ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਕਿ ਬਾਅਦ ਵਿਚ ਪਤਾ ਲੱਗਾ ਕਿ ਕਰਜ਼ਦਾਰ ਨਾ ਤਾਂ ਵਿਦੇਸ਼ ਪੜ੍ਹਾਈ ਲਈ ਗਈ ਅਤੇ ਨਾ ਹੀ ਕਰਜ਼ ਦੀ ਰਾਸ਼ੀ ਵਿਦਿਅਕ ਮਕਸਦ ਲਈ ਵਰਤੀ ਗਈ। ਵਾਰ-ਵਾਰ ਰਾਸ਼ੀ ਵਾਪਸ ਕਰਨ ਦੀ ਮੰਗ ਕਰਨ ਦੇ ਬਾਵਜੂਦ ਕਥਿਤ ਤੌਰ ’ਤੇ ਨਾ ਕੋਈ ਤਸੱਲੀਬਖ਼ਸ਼ ਜਵਾਬ ਦਿੱਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਸ਼ਿਕਾਇਤ ਅਨੁਸਾਰ ਜਦੋਂ ਵਸੂਲੀ ਲਈ ਟੀਮ ਪਹੁੰਚੀ ਤਾਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਮਾਰਕੁੱਟ ਕੀਤੀ ਗਈ। ਇਸ ਸਬੰਧੀ ਸ਼ਿਕਾਇਤਕਰਤਾ ਭਾਰਤ ਇੰਦਰ ਸੈਨ ਜੈਕਰ, ਹੈੱਡ ਆਫ਼ ਕਲੈਕਸ਼ਨ ਤੇ ਅਧਿਕਾਰਤ ਅਧਿਕਾਰੀ, ਐਕਸਲ ਪ੍ਰਾਈਵੇਟ ਲਿਮਟਿਡ ਦੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਪੂਜਾ ਬਜਾਜ ( ਕਰਜ਼ਦਾਰ), ਕੰਧਾਈ ਲਾਲ, ਰਜਿੰਦਰ ਕੁਮਾਰ, ਗੀਤਾ ਸੈਣੀ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ, ਵਾਸੀ ਵਾਰਡ ਨੰਬਰ 6, ਰੱਖੜੀ ਰੋਡ, ਵਿਜੇ ਨਗਰ, ਫਿਰੋਜ਼ਪੁਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਸ਼ਰਾਬ ਫੈਕਟਰੀ ਪੱਕੇ ਤੌਰ ’ਤੇ ਬੰਦ ਕਰਵਾਉਣ ਲਈ ਸਾਂਝਾ ਮੋਰਚਾ ਨੇ ਮੁੱਖ ਮੰਤਰੀ ਤੋਂ ਲਿਖਤੀ ਭਰੋਸਾ ਮੰਗਿਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦੇਣ ਦੇ ਉਪਰਾਲੇ ਨੂੰ ਵਿਭਾਗ ਹੀ ਲਾ ਰਿਹਾ ਖੋਰਾ ਕਰਮੂਵਾਲਾ ਸਕੂਲ ਦੇ ਵਿਦਿਆਰਥੀਆਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।