07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜ਼ੀਰਾ ਵਿਕਾਸ ਪ੍ਰੀਸ਼ਦ ਨੇ ਲੋੜਵੰਦ ਵਿਅਕਤੀ ਨੂੰ ਸਹਾਇਤਾ ਰਾਸ਼ੀ ਦਿੱਤੀ

ਜ਼ੀਰਾ, 6 ਸਤੰਬਰ(ਪ੍ਰਤਾਪ ਸਿੰਘ ਹੀਰਾ)- ਪਿਛਲੇ ਦਿਨੀਂ ਰੇਲਵੇ ਰੋਡ ਜ਼ੀਰਾ ਵਿਖੇ ਜੂਸ ਦਾ ਕੰਮ ਕਰਨ ਵਾਲੇ ਇਕ ਦੁਕਾਨਦਾਰ ਅੰਗਰੇਜ਼ ਸਿੰਘ ਦੇ ਖੋਖੇ ਨੂੰ ਭੇਦਭਰੀ ਹਾਲਤ ਵਿਚ ਅਚਾਨਕ ਅੱਗ ਲੱਗਣ ਨਾਲ ਉਸ ਦਾ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਹੋਇਆ ਸੀ । ਪੀੜਤ ਵਿਅਕਤੀ ਗਰੀਬ ਹੋਣ ਕਰਕੇ ਆਪਣਾ ਕੰਮ ਕਾਰ ਦੁਬਾਰਾ ਸ਼ੁਰੂ ਕਰਨ ਤੋਂ ਅਸਮਰਥ ਸੀ ਜਿਸ ਦੇ ਚਲਦਿਆਂ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਮਨਜੀਤ ਪੱਬੀ ਪਤਨੀ ਸੁਨੀਤਾ ਪੱਬੀ ਆਤਮ ਫਲੋਹ ਮਿੱਲ ਵਾਲਿਆਂ ਵਲੋਂ ਲੋੜਵੰਦ ਵਿਅਕਤੀ ਨੂੰ ਆਰਥਿਕ ਸਹਾਇਤਾ ਦੇ ਨਾਲ ਲੋੜੀਂਦਾ ਰਾਸ਼ਨ ਭੇਟ ਕੀਤਾ ਗਿਆ।

ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਮਨਜੀਤ ਪੱਬੀ ਅਤੇ ਸੰਸਥਾ ਦੇ ਸਮੂਹ ਮੈਂਬਰ ਅੰਗਰੇਜ਼ ਸਿੰਘ ਨੂੰ ਸਹਾਇਤਾ ਰਾਸ਼ੀ ਦਿੰਦੇ ਹੋਏ। ਤਸਵੀਰ-ਪ੍ਰਤਾਪ ਸਿੰਘ ਹੀਰਾ 07-09-2026
ਜ਼ੀਰਾ, 6 ਸਤੰਬਰ(ਪ੍ਰਤਾਪ ਸਿੰਘ ਹੀਰਾ)- ਪਿਛਲੇ ਦਿਨੀਂ ਰੇਲਵੇ ਰੋਡ ਜ਼ੀਰਾ ਵਿਖੇ ਜੂਸ ਦਾ ਕੰਮ ਕਰਨ ਵਾਲੇ ਇਕ ਦੁਕਾਨਦਾਰ ਅੰਗਰੇਜ਼ ਸਿੰਘ ਦੇ ਖੋਖੇ ਨੂੰ ਭੇਦਭਰੀ ਹਾਲਤ ਵਿਚ ਅਚਾਨਕ ਅੱਗ ਲੱਗਣ ਨਾਲ ਉਸ ਦਾ ਆਰਥਿਕ ਤੌਰ ’ਤੇ ਭਾਰੀ ਨੁਕਸਾਨ ਹੋਇਆ ਸੀ । ਪੀੜਤ ਵਿਅਕਤੀ ਗਰੀਬ ਹੋਣ ਕਰਕੇ ਆਪਣਾ ਕੰਮ ਕਾਰ ਦੁਬਾਰਾ ਸ਼ੁਰੂ ਕਰਨ ਤੋਂ ਅਸਮਰਥ ਸੀ ਜਿਸ ਦੇ ਚਲਦਿਆਂ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸੀਨੀਅਰ ਮੈਂਬਰ ਮਨਜੀਤ ਪੱਬੀ ਪਤਨੀ ਸੁਨੀਤਾ ਪੱਬੀ ਆਤਮ ਫਲੋਹ ਮਿੱਲ ਵਾਲਿਆਂ ਵਲੋਂ ਲੋੜਵੰਦ ਵਿਅਕਤੀ ਨੂੰ ਆਰਥਿਕ ਸਹਾਇਤਾ ਦੇ ਨਾਲ ਲੋੜੀਂਦਾ ਰਾਸ਼ਨ ਭੇਟ ਕੀਤਾ ਗਿਆ। ਇਸ ਸਬੰਧੀ ਕਰਵਾਏ ਗਏ ਪ੍ਰੋਗਰਾਮ ਵਿਚ ਸੰਸਥਾ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ ਆਦਿ ਮੈਂਬਰਾਂ ਵਲੋਂ ਅੰਗਰੇਜ਼ ਸਿੰਘ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਸੰਸਥਾ ਵਲੋਂ ਵੀ ਉਸ ਦੀ ਦੁਬਾਰਾ ਮਦਦ ਕੀਤੀ ਜਾਵੇਗੀ। ਸਮਾਗਮ ਵਿਚ ਅਸ਼ੋਕ ਪਲਤਾ ਕਨਵੀਨਰ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਜਗਦੇਵ ਸ਼ਰਮਾ ਜਨਰਲ ਸਕੱਤਰ, ਗੁਰਬਖਸ਼ ਸਿੰਘ ਵਿੱਜ ਕੈਸ਼ੀਅਰ, ਪੁਸ਼ਪਿੰਦਰ ਸਿੰਘ ਹੈਪੀ, ਸੋਨੂੰ ਗੁਜਰਾਲ ਵਾਈਸ ਪ੍ਰਧਾਨ, ਅਨਿਲ ਬਜਾਜ ਪ੍ਰੋਜੈਕਟ ਇੰਚਾਰਜ, ਨਰਿੰਦਰ ਸਿੰਘ ਥਿੰਦ ਸਿੱਖਿਆ ਪ੍ਰੋਜੈਕਟ ਇੰਚਾਰਜ, ਪ੍ਰਤਾਪ ਸਿੰਘ, ਮੰਗਤ ਰਾਮ ਅਰੋੜਾ, ਸੁਮਿਤ ਨਰੂਲਾ ਆਦਿ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸ਼ਤਰੰਜ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਬਹਿਕ ਗੁੱਜਰਾਂ ਦੀਆਂ ਅੰਡਰ-14 ਲੜਕੀਆਂ ਨੇ ਕਬੱਡੀ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।