ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਨੇ ਮਨਾਈ ਜਨਮ ਅਸ਼ਟਮੀ
ਗੁਰੂਹਰਸਹਾਏ, 6 ਸਤੰਬਰ (ਕਪਿਲ ਕੰਧਾਰੀ)- ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਮੌਕੇ ਗੁਰੂਹਰਸਹਾਏ ਦੇ ਮੇਨ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਭਗਤਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਦਹੀਂ ਹਾਂਡੀ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਬਾਜ਼ਾਰ ਵਿਚ ਬਣਾਈ ਗਈ ਦਹੀਂ ਹਾਂਡੀ ਦੀ ਮਟਕੀ ਨੂੰ ਭਗਤਾਂ ਵਲੋਂ ਟੀਮ ਬਣਾ ਕੇ ਤੋੜਿਆ ਗਿਆ।
ਅਜੀਤ ਡੈਸਕ
07-09-2026