ਹੈਰੋਇਨ ਸਮੇਤ ਮੁਲਜ਼ਮ ਕਾਬੂ, ਮਾਮਲਾ ਦਰਜ
ਮੱਲਾਂਵਾਲਾ, 8 ਸਤੰਬਰ (ਗੁਰਦੇਵ ਸਿੰਘ)-ਪੁਲਿਸ ਥਾਣਾ ਆਰਿਫ਼ ਕੇ ਵਲੋਂ ਹੈਰੋਇਨ ਦਾ ਸੇਵਨ ਕਰਦੇ ਨੌਜਵਾਨ ਨੂੰ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਸਬ-ਇੰਸਪੈਕਟਰ ਹਰਮਹਿਤਾਬ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਆਰਿਫ਼ ਕੇ ਤੋਂ ਫ਼ਿਰੋਜ਼ਪੁਰ ਰੋਡ ’ਤੇ ਜਾ ਰਹੀ ਸੀ ਤਾਂ ਪੁਲਿਸ ਪਾਰਟੀ ਗੁਲਾਮੀ ਵਾਲਾ ਪਾਸ ਪੁੱਜੀ, ਜਿੱਥੇ ਮੰਡੀ ਵਿਚ ਬਣਾ ਸ਼ੈੱਡ ਹੇਠਾਂ ਇਕ ਮੋਨਾ ਨੌਜਵਾਨ ਬੈਠਾ ਦਿਖਾਈ ਦਿੱਤਾ, ਜੋ ਕੋਈ ਨਸ਼ੀਲੀ ਵਸਤੂ ਸੁੰਘ ਰਿਹਾ ਸੀ।
ਅਜੀਤ ਡੈਸਕ
09-09-2026