ਦੇਵ ਸਮਾਜ ਕਾਲਜ ਫ਼ਾਰ ਵਿਮਨ ’ਚ ਹਿੰਦੀ ਦਿਵਸ ਮਨਾਇਆ
ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵਿਮੈਨ, ਫ਼ਿਰੋਜ਼ਪੁਰ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਦਿਵਸ ਦੇ ਸਬੰਧ ਵਿਚ ‘ਹਿੰਦੀ ਕਾਵਿ ਉਚਾਰਨ ਅਤੇ ਵਿਆਖਿਆਨ’ ਸਮਾਗਮ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥਣਾਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਨਮਾਨ ਤੇ ਗੌਰਵ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹਿੰਦੀ ਸਾਹਿੱਤ ਦੀ ਅਮੀਰ ਪਰੰਪਰਾ ਨਾਲ ਜੋੜਨਾ ਸੀ।
ਫ਼ਿਰੋਜ਼ਪੁਰ, 16 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵਿਮੈਨ, ਫ਼ਿਰੋਜ਼ਪੁਰ ਦੇ ਹਿੰਦੀ ਵਿਭਾਗ ਵਲੋਂ ਹਿੰਦੀ ਦਿਵਸ ਦੇ ਸਬੰਧ ਵਿਚ ‘ਹਿੰਦੀ ਕਾਵਿ ਉਚਾਰਨ ਅਤੇ ਵਿਆਖਿਆਨ’ ਸਮਾਗਮ ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥਣਾਂ ਵਿਚ ਹਿੰਦੀ ਭਾਸ਼ਾ ਪ੍ਰਤੀ ਪਿਆਰ, ਸਨਮਾਨ ਤੇ ਗੌਰਵ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਹਿੰਦੀ ਸਾਹਿੱਤ ਦੀ ਅਮੀਰ ਪਰੰਪਰਾ ਨਾਲ ਜੋੜਨਾ ਸੀ। ਸਮਾਗਮ ਦੌਰਾਨ ਰਮਨ, ਕਰਮਵੀਰ, ਪਲਕਪ੍ਰੀਤ, ਰੇਸ਼ਮੀ, ਮਨਦੀਪ, ਸਨੇਹਾ, ਮੁਸਕਾਨ ਤੇ ਰੂਪਾ ਨੇ ਵੱਖ-ਵੱਖ ਕਵਿਤਾਵਾਂ ਦਾ ਭਾਵਪੂਰਨ ਕਾਵਿ ਉਚਾਰਨ ਕੀਤਾ। ਵਿਦਿਆਰਥਣਾਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਰਾਹੀਂ ਹਿੰਦੀ ਕਾਵਿ ਦੀ ਭਾਵਨਾ, ਸੁੰਦਰਤਾ ਅਤੇ ਸੰਵੇਦਨਸ਼ੀਲਤਾ ਨੂੰ ਬਾਖ਼ੂਬੀ ਉਜਾਗਰ ਕੀਤਾ ਗਿਆ। ਉਨ੍ਹਾਂ ਦੇ ਆਤਮ-ਵਿਸ਼ਵਾਸ ਤੇ ਕਾਵਿ-ਪੇਸ਼ਕਾਰੀ ਨੇ ਸਮਾਗਮ ਨੂੰ ਸਾਹਿੱਤਿਕ ਰੰਗਤ ਪ੍ਰਦਾਨ ਕੀਤੀ। ਹਿੰਦੀ ਵਿਭਾਗ ਦੀ ਮੁਖੀ ਡਾ.ਮਨਪ੍ਰੀਤ ਕੌਰ ਨੇ ਹਿੰਦੀ ਭਾਸ਼ਾ ਦੇ ਇਤਿਹਾਸਕ, ਸਾਹਿੱਤਿਕ ਤੇ ਸਭਿਆਚਾਰਕ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਸ਼ਾ ਸਿਰਫ਼ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਸਾਧਨ ਨਹੀਂ, ਸਗੋਂ ਸਾਡੀ ਸੰਸਕ੍ਰਿਤੀ, ਸੰਵੇਦਨਾ ਅਤੇ ਪਛਾਣ ਦਾ ਅਹਿਮ ਹਿੱਸਾ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਹਿੰਦੀ ਦੇ ਵੱਧ ਤੋਂ ਵੱਧ ਪ੍ਰਯੋਗ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਹਿੰਦੀ ਭਾਸ਼ਾ ਅਤੇ ਹਿੰਦੀ ਦਿਵਸ ਦੀ ਵਿਸ਼ਾ-ਵਸਤੂ ਨਾਲ ਸਬੰਧਿਤ ਪੋਸਟਰ ਵੀ ਤਿਆਰ ਕੀਤੇ ਗਏ। ਵੰਸ਼ਿਕਾ, ਕਸ਼ਿਸ਼, ਗਗਨ, ਨਵਿਸ਼, ਸਿਮਰਨ ਅਤੇ ਨਿਸ਼ਾ ਨੇ ਪੋਸਟਰ ਨਿਰਮਾਣ ਵਿਚ ਉਤਸ਼ਾਹ ਨਾਲ ਭਾਗ ਲਿਆ। ਕਾਲਜ ਦੀ ਪ੍ਰਿੰਸੀਪਲ ਡਾ.ਸੰਗੀਤਾ ਨੇ ਹਿੰਦੀ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਹਿੰਦੀ ਭਾਸ਼ਾ ਦੇ ਨਿਰੰਤਰ ਪ੍ਰਯੋਗ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ.ਵੰਦਨਾ, ਗ੍ਰਹਿ ਵਿਗਿਆਨ ਵਿਭਾਗ ਅਤੇ ਡਾ.ਭੂਮਿਦਾ, ਅੰਗਰੇਜ਼ੀ ਵਿਭਾਗ ਨੇ ਵੀ ਸ਼ਿਰਕਤ ਕਰਦਿਆਂ ਵਿਦਿਆਰਥਣਾਂ ਦਾ ਉਤਸ਼ਾਹ ਵਧਾਇਆ।