ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲੜ ਰਹੇ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ ਦਾ ਚੋਣ ਪ੍ਰਚਾਰ ਜ਼ੋਰਾਂ ’ਤੇ
ਫ਼ਿਰੋਜ਼ਪੁਰ, 18 ਸਤੰਬਰ (ਰਾਕੇਸ਼ ਚਾਵਲਾ)- ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਦੇ ਸਬੰਧ ਵਿਚ ਫ਼ਿਰੋਜ਼ਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ ਅਹਿਮ ਬੈਠਕ ਪ੍ਰਧਾਨ ਜਸਦੀਪ ਸਿੰਘ ਕੰਬੋਜ ਦੀ ਅਗਵਾਈ ਵਿਚ ਹੋਈ ਜਿਸ ਵਿਚ ਪ੍ਰਧਾਨ ਜਸਦੀਪ ਸਿੰਘ ਕੰਬੋਜ ਵਲੋਂ ਸਮੂਹ ਵਕੀਲ ਭਾਈਚਾਰੇ ਨੂੰ ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਸੀਨੀਅਰ ਐਡਵੋਕੇਟ ਮੇਹਰ ਸਿੰਘ ਮੱਲ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਅਤੇ ਹਾਜ਼ਰ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੀ ਸਹਿਮਤੀ ਪ੍ਰਗਟ ਕੀਤਾ। ਪ੍ਰਧਾਨ ਕੰਬੋਜ ਨੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਕਿ 20 ਸਤੰਬਰ ਨੂੰ ਆਪਣਾ ਫ਼ਰਜ਼ ਆਪ ਜਾਣਦੇ ਹੋਏ ਮੇਹਰ ਸਿੰਘ ਮੱਲ ਨੂੰ ਜਾਰੀ ਹੋਏ ਨੰਬਰ 27 ’ਤੇ ਪਹਿਲੀ ਪਸੰਦ ਦੀ ਆਪਣੀ ਵੋਟ ਪਾਉਣ ਤੇ ਆਪਣੇ ਸਾਥੀਆਂ ਨੂੰ ਵੀ ਵੋਟ ਪਾਉਣ ਲਈ ਕਹਿਣ।
ਅਜੀਤ ਡੈਸਕ
19-09-2026