ਬਾਬਾ ਰਾਮ ਥੰਮ੍ਹਣ ਵਿਖੇ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਵਲੋਂ ਖ਼ੂਨਦਾਨ ਕੈਂਪ
ਗੋਲੂ ਕਾ ਮੋੜ, 18 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਡੇਰਾ ਬਾਬਾ ਰਾਮ ਥੰਮ੍ਹਣ ਪਿੰਡ ਬਾਜੇ ਕੇ ਵਿਖੇ ਚੱਲ ਰਹੇ ਅੱਸੂ ਦੇ ਭੰਡਾਰੇ ਦੌਰਾਨ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸਰਕਾਰੀ ਹਸਪਤਾਲ ਫ਼ਿਰੋਜ਼ਪੁਰ ਦੀ ਟੀਮ ਵਲੋਂ ਪਹੁੰਚ ਕੇ ਖ਼ੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ।
ਅਜੀਤ ਡੈਸਕ
19-09-2026