21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਟੀ.ਬੀ. ਦੇ 33 ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾਂ ਵੰਡੀਆਂ

ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਸਿਵਲ ਹਸਪਤਾਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਮਿਸ਼ਨ ਨਿਕਸ਼ੇ ਮਿੱਤਰਾ ਅਧੀਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ.

ਅਜੀਤ ਡੈਸਕ 20-09-2026
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਸਿਵਲ ਹਸਪਤਾਲ ਡਾ.ਪਰਮਿੰਦਰ ਸਿੰਘ ਦੀ ਅਗਵਾਈ ਵਿਚ ਮਿਸ਼ਨ ਨਿਕਸ਼ੇ ਮਿੱਤਰਾ ਅਧੀਨ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਡਾ.ਚੇਤਨ ਕੱਕੜ ਜ਼ਿਲ੍ਹਾ ਟੀ.ਬੀ. ਅਫ਼ਸਰ ਦੀ ਨਿਗਰਾਨੀ ’ਚ ਏ.ਡਬਲਯੂ.ਐੱਲ. ਐਗਰੀ ਬਿਜਨਸ ਲਿਮਟਿਡ ਸਾਈਆ ਵਾਲਾ ਫ਼ਿਰੋਜ਼ਪੁਰ ਵਲੋਂ ਟੀ.ਬੀ. ਦੇ ਲੋੜਵੰਦ ਇਲਾਜ ਅਧੀਨ 70 ਮਰੀਜ਼ਾਂ ਨੂੰ ਹਰ ਮਹੀਨੇ ਪੌਸ਼ਟਿਕ ਖੁਰਾਕ ਦੇਣ ਲਈ ਗੋਦ ਲਿਆ ਹੈ। ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਸਮੀਰ ਪੰਟਾ (ਐੱਚ.ਆਰ. ਹੈੱਡ) ਤੇ ਸੰਦੀਪ ਸਕਸੈਨਾ (ਪਲੈਂਟ ਹੈੱਡ) ਦੀ ਦੇਖ-ਰੇਖ ਹੇਠ ਟੀ.ਬੀ. ਦੇ ਲੋੜਵੰਦ 33 ਮਰੀਜ਼ਾਂ ਨੂੰ ਪੌਸ਼ਟਿਕ ਆਹਾਰ ਕਿੱਟਾ ਵੰਡੀਆਂ ਗਈਆਂ। ਇਸ ਮੌਕੇ ਡਾ.ਚੇਤਨ ਕੱਕੜ ਜ਼ਿਲ੍ਹਾ ਟੀ.ਬੀ. ਅਫ਼ਸਰ ਤੇ ਰਾਜ ਕੁਮਾਰ ਫਾਰਮੇਸੀ ਅਫ਼ਸਰ ਨੇ ਮਰੀਜ਼ਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਟੀ.ਬੀ. ਦੀ ਬਿਮਾਰੀ ਤੋਂ ਸਮੇਂ-ਸਮੇਂ ਸਿਰ ਚੈੱਕਅਪ, ਟੈੱਸਟ ਤੇ ਦਵਾਈਆਂ ਦੇ ਨਾਲ-ਨਾਲ ਪੌਸ਼ਟਿਕ ਆਹਾਰ ਤੇ ਕੁੱਝ ਸਾਵਧਾਨੀਆਂ ਵਰਤ ਕੇ ਪੂਰੀ ਤਰ੍ਹਾਂ ਸਿਹਤਮੰਦ ਹੋ ਸਕਦੇ ਹਾਂ ਤੇ ਇਸ ਨੂੰ ਫੈਲਣ ਤੋਂ ਵੀ ਰੋਕਿਆ ਜਾ ਸਕਦਾ ਹੈ। ਇਸ ਸਾਰੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਰੇਸ਼ ਕੁਮਾਰ ਗਰਗ (ਫਾਰਮੇਸੀ ਅਫ਼ਸਰ), ਰਾਜਦੀਪ ਸਿੰਘ ਟੀ.ਬੀ.ਐੱਚ.ਪੀ., ਹਰਮਿੰਦਰ ਸਿੰਘ ਟੀ.ਬੀ.ਐੱਚ.ਵੀ., ਅਰੂਣ ਐੱਲ.ਟੀ., ਸਿਮਰਨਜੀਤ ਸਿੰਘ ਐੱਲ.ਟੀ., ਕਮਲਜੀਤ ਸਿੰਘ ਐੱਸ.ਟੀ.ਐੱਸ., ਵੀਰਪਾਲ ਕੌਰ, ਬੰਦਨਾ ਤੇ ਵਿਲੀਅਮ ਨੇ ਵਿਸ਼ੇਸ਼ ਯੋਗਦਾਨ ਪਾਇਆ।
ਪਿਛਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਅਡੀਸ਼ਨਲ ਐੱਸ.ਡੀ.ਓ. ਬਣੇ ਮਨਦੀਪ ਸਿੰਘ ਕਲਸੀ ਦਾ ਸਨਮਾਨ ਅਗਲੀ ਖ਼ਬਰ ਬਾਪੂ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਦਾ ਗੋਲੂ ਕਾ ਮੋੜ ਵਿਖੇ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।