22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਭਜਨ ਗਾਇਕ ਰਾਜੇਸ਼ ਕੁਮਾਰ ਬੱਬੂ ਕਰਨਗੇ ਸ਼ਿਆਮ ਬਾਬਾ ਦੀ ਮਹਿਮਾ ਦਾ ਗੁਣਗਾਨ ਪ੍ਰਧਾਨ ਰਾਮ ਨਰੂਲਾ

ਫ਼ਿਰੋਜ਼ਪੁਰ, 21 ਸਤੰਬਰ (ਕੁਲਬੀਰ ਸਿੰਘ ਸੋਢੀ)- ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਉਣ ਲਈ ਸਿਆਰਾਮ ਦੁਸਹਿਰਾ ਕਮੇਟੀ ਵਲੋਂ ਵਿਜੇਦਸ਼ਮੀ ਉਤਸਵ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ।

ਸਿਆਰਾਮ ਦੁਸਹਿਰਾ ਕਮੇਟੀ ਦੇ ਅਹੁਦੇਦਾਰ ਵਿਜੇ ਦਸ਼ਮੀ ਉਤਸਵ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ 22-09-2026
ਫ਼ਿਰੋਜ਼ਪੁਰ, 21 ਸਤੰਬਰ (ਕੁਲਬੀਰ ਸਿੰਘ ਸੋਢੀ)- ਦੁਸਹਿਰੇ ਦੇ ਪਵਿੱਤਰ ਤਿਉਹਾਰ ਨੂੰ ਪੂਰੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਉਣ ਲਈ ਸਿਆਰਾਮ ਦੁਸਹਿਰਾ ਕਮੇਟੀ ਵਲੋਂ ਵਿਜੇਦਸ਼ਮੀ ਉਤਸਵ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰਾ ਮਨਾਇਆ ਜਾਵੇਗਾ। ਪ੍ਰੋਗਰਾਮ ਨੂੰ ਯਾਦਗਾਰੀ ਤੇ ਸ਼ਾਨਦਾਰ ਬਣਾਉਣ ਲਈ ਬੀਤੀ ਸ਼ਾਮ ਇਕ ਨਿੱਜੀ ਸਥਾਨ ’ਤੇ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਵਿਚ ਉਤਸਵ ਦੀਆਂ ਤਿਆਰੀਆਂ ਬਾਰੇ ਵਿਚਾਰ-ਵਟਾਂਦਰਾ ਕਰਨ ਦੇ ਨਾਲ-ਨਾਲ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਬੈਠਕ ਦੌਰਾਨ ਸਰਬਸੰਮਤੀ ਨਾਲ ਵਿਜੇ ਮੌਂਗਾ ਨੂੰ ਚੇਅਰਮੈਨ, ਪ੍ਰੇਮ ਧਵਨ ਨੂੰ ਪ੍ਰਧਾਨ, ਨਰਿੰਦਰ ਕੱਕੜ ਨੂੰ ਵਾਈਸ ਚੇਅਰਮੈਨ ਤੇ ਵਿਨੋਦ ਸ਼ਰਮਾ ਨੂੰ ਸੀਨੀਅਰ ਉਪ-ਪ੍ਰਧਾਨ ਚੁਣਿਆ ਗਿਆ। ਰਾਕੇਸ਼ ਮਨਚੰਦਾ ਤੇ ਓਮ ਪ੍ਰਕਾਸ਼ ਨਿੱਕਾ ਨੂੰ ਉਪ-ਪ੍ਰਧਾਨ, ਚੇਤਨ ਸ਼ਰਮਾ ਨੂੰ ਜਨਰਲ ਸਕੱਤਰ, ਸੋਹਣ ਲਾਲ ਖੱਤਰੀ ਨੂੰ ਕੈਸ਼ੀਅਰ, ਨਰੇਸ਼ ਸ਼ਰਮਾ ਨੂੰ ਸਟੇਜ ਸਕੱਤਰ ਜਦਕਿ ਵਿਜੇ ਧਵਨ ਤੇ ਸੁਰਿੰਦਰ ਨਾਰੰਗ ਨੂੰ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਬਾਲ ਕ੍ਰਿਸ਼ਨ ਧਵਨ ਤੇ ਗਗਨ ਅਗਰਵਾਲ ਨੂੰ ਐਡਵਾਈਜ਼ਰ ਸਲਾਹਕਾਰ ਨਿਯੁਕਤ ਕੀਤਾ ਗਿਆ। ਮੁੱਖ ਪ੍ਰਬੰਧਕ ਵਿਜੇ ਮੌਂਗਾ ਤੇ ਜਨਰਲ ਸਕੱਤਰ ਚੇਤਨ ਸ਼ਰਮਾ ਨੇ ਦੱਸਿਆ ਕਿ ਇਸ ਵਾਰ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਪਹਿਲਾਂ ਨਾਲੋਂ ਵੀ ਉੱਚੇ ਬਣਾਏ ਜਾਣਗੇ।
ਪਿਛਲੀ ਖ਼ਬਰ 11ਵੇਂ ਆਯੁਰਵੇਦ ਦਿਵਸ ਸੰਬੰਧੀ ਹੋਈ ਵਿਸਥਾਰਪੂਰਵਕ ਚਰਚਾ ਅਗਲੀ ਖ਼ਬਰ ਰਾਮਗੜ੍ਹੀਆ ਭਾਈਚਾਰੇ ਵਿਰੁੱਧ ਅਪਮਾਨਜਨਕ ਟਿੱਪਣੀ ਕਰਨ ’ਤੇ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਵਲੋਂ ਸਖ਼ਤ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।