24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੰਜਾਬ ਦੀਆਂ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਖ਼ਤਮ ਕਰ ਕੇ ਪੱਲੇਦਾਰ ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ- ਬਲਵੀਰ ਲਹਿਰਾ

ਮੱਖੂ, 23 ਸਤੰਬਰ (ਕੁਲਵਿੰਦਰ ਸਿੰਘ)- ਬਲਵੀਰ ਲਹਿਰਾ ਨੇ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਮੱਖੂ ਵਲੋਂ ਪੰਜਾਬ ਸਟੇਟ ਵੇਅਰ ਹਾਊਸ ਮੱਖੂ ਦੇ ਗੁਦਾਮ ਅੱਗੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਫੂਡ ਏਜੈਂਸੀਆਂ ਮਾਰਕਫੈੱਡ, ਪੰਜਾਬ ਸਟੇਟ ਵੇਅਰ ਹਾਊਸ,ਪਨਸਪ, ਪਨਗਰੇਨ ’ਚ ਕੰਮ ਕਰਦੇ ਮਜ਼ਦੂਰਾਂ ਨੇ ਭਾਗ ਲਿਆ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਬਲਵੀਰ ਲਹਿਰਾ ਤੇ ਯੂਨੀਅਨ ਮੱਖੂ ਦੇ ਪ੍ਰਧਾਨ ਅਨਵਰ ਮਸੀਹ ਨੇ ਦੱਸਿਆ ਕੇ ਗਰੀਬ ਪੱਲੇਦਾਰ ਮਜ਼ਦੂਰਾਂ ਦਾ ਠੇਕੇਦਾਰਾਂ ਵਲੋਂ ਪੂਰੇ ਪੰਜਾਬ ਵਿਚ ਲੰਬੇ ਸਮੇਂ ਤੋ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਬਹੁਤ ਘੱਟ ਮਜ਼ਦੂਰੀ ਦੇ ਕੇ ਇਨ੍ਹਾਂ ਤੋਂ ਕੰਮ ਕਰਾਇਆ ਜਾ ਰਿਹਾ ਹੈ।

ਅਜੀਤ ਡੈਸਕ 24-09-2026
ਮੱਖੂ, 23 ਸਤੰਬਰ (ਕੁਲਵਿੰਦਰ ਸਿੰਘ)- ਬਲਵੀਰ ਲਹਿਰਾ ਨੇ ਪੱਤਰਕਾਰਾਂ ਨੂੰ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਜ਼ਦੂਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਫੂਡ ਗਰੇਨ ਐਂਡ ਅਲਾਈਡ ਵਰਕਰ ਯੂਨੀਅਨ ਮੱਖੂ ਵਲੋਂ ਪੰਜਾਬ ਸਟੇਟ ਵੇਅਰ ਹਾਊਸ ਮੱਖੂ ਦੇ ਗੁਦਾਮ ਅੱਗੇ ਗੇਟ ਰੈਲੀ ਕੀਤੀ ਗਈ ਜਿਸ ਵਿਚ ਫੂਡ ਏਜੈਂਸੀਆਂ ਮਾਰਕਫੈੱਡ, ਪੰਜਾਬ ਸਟੇਟ ਵੇਅਰ ਹਾਊਸ,ਪਨਸਪ, ਪਨਗਰੇਨ ’ਚ ਕੰਮ ਕਰਦੇ ਮਜ਼ਦੂਰਾਂ ਨੇ ਭਾਗ ਲਿਆ। ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਬਲਵੀਰ ਲਹਿਰਾ ਤੇ ਯੂਨੀਅਨ ਮੱਖੂ ਦੇ ਪ੍ਰਧਾਨ ਅਨਵਰ ਮਸੀਹ ਨੇ ਦੱਸਿਆ ਕੇ ਗਰੀਬ ਪੱਲੇਦਾਰ ਮਜ਼ਦੂਰਾਂ ਦਾ ਠੇਕੇਦਾਰਾਂ ਵਲੋਂ ਪੂਰੇ ਪੰਜਾਬ ਵਿਚ ਲੰਬੇ ਸਮੇਂ ਤੋ ਸੋਸ਼ਣ ਕੀਤਾ ਜਾ ਰਿਹਾ ਹੈ ਅਤੇ ਬਹੁਤ ਬਹੁਤ ਘੱਟ ਮਜ਼ਦੂਰੀ ਦੇ ਕੇ ਇਨ੍ਹਾਂ ਤੋਂ ਕੰਮ ਕਰਾਇਆ ਜਾ ਰਿਹਾ ਹੈ। ਨਾ ਹੀ ਬਣਦਾ ਪਰਾਵੀਡੈਂਟ ਫ਼ੰਡ ਐਕਟ 1952 ਅਤੇ ਈ.ਐਸ.ਆਈ. ਜਮਾ ਨਹੀਂ ਕਰਵਾਇਆ ਜਾ ਰਿਹਾ ਅਤੇ ਨਾ ਹੀ ਸਮੇਂ ਸਿਰ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗਰੀਬ ਪੱਲੇਦਾਰ ਮਜ਼ਦੂਰ ਜਮਾਤ ਨੂੰ ਬਚਾਉਣ ਅਤੇ ਪੰਜਾਬ ਦੀ ਖ਼ੁਸ਼ਹਾਲੀ ਬਰਕਰਾਰ ਰੱਖਣ ਲਈ ਪੰਜਾਬ ਦੀਆਂ ਫੂਡ ਏਜੰਸੀਆਂ ’ਚੋਂ ਠੇਕੇਦਾਰੀ ਖ਼ਤਮ ਕਰਕੇ ਪੱਲੇਦਾਰ, ਮਜ਼ਦੂਰਾਂ ਨੂੰ ਸਿੱਧਾ ਭੁਗਤਾਨ ਕੀਤਾ ਜਾਵੇ, ਹਰ ਸਾਲ ਮਹਿੰਗਾਈ ਦੇ ਹਿਸਾਬ ਨਾਲ ਬੇਸਿਕ ਰੇਟਾਂ ਵਿਚ ਵੱਧ ਤੋਂ ਵੱਧ ਵਾਧਾ ਕੀਤਾ ਜਾਵੇ। ਯੂਨੀਅਨ ਨੇ ਆਗੂਆਂ ਨੇ ਕਿਹਾ ਕਿ ਅਗਰ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਗਤਾਰ ਮਸੀਹ, ਸੁੱਖਾ ਮਸੀਹ ਬਹਿਕਾਂ, ਜਸਪਾਲ ਤਲਵੰਡੀ, ਬੂਟਾ ਮਸੀਹ, ਜਸਪਾਲ ਤੋਤੇ ਵਾਲਾ, ਪ੍ਰਗਟ ਸਿੰਘ ਪਿੰਕਾ, ਸੁਨੀਲ ਸਰਪੰਚ, ਪੂਰਨ ਮਸੀਹ, ਪਤਰਸ ਮਸੀਹ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਆਯੁਰਵੈਦ ਦਿਵਸ ਮੌਕੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ’ਚ ਫੂਡ ਫੈਸਟ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।