28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਹੋਈ

ਜ਼ੀਰਾ, 27 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸਭਾ ਦੇ ਸੀਨੀਅਰ ਮੈਂਬਰ ਮੇਜਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਚ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਨਵਾਂ ਜਮਾਨਾ ਦੇ ਸੰਪਾਦਕ ਅਤੇ ਚਿੰਤਕ ਪੱਤਰਕਾਰ ਚੰਦ ਫਤਿਹਪੁਰੀ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਅਜੀਤ ਡੈਸਕ 28-09-2026
ਜ਼ੀਰਾ, 27 ਸਤੰਬਰ(ਪ੍ਰਤਾਪ ਸਿੰਘ ਹੀਰਾ)-ਸਾਹਿਤ ਸਭਾ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਸਭਾ ਦੇ ਸੀਨੀਅਰ ਮੈਂਬਰ ਮੇਜਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਚ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਦੌਰਾਨ ਨਵਾਂ ਜਮਾਨਾ ਦੇ ਸੰਪਾਦਕ ਅਤੇ ਚਿੰਤਕ ਪੱਤਰਕਾਰ ਚੰਦ ਫਤਿਹਪੁਰੀ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਤਾਰਾ ਸਿੰਘ ਫੌਜੀ ਨੇ ਕਵਿਤਾ, ਰੱਬ ਵਰਗੇ ਲੋਕ ,ਮੇਜਰ ਸਿੰਘ ਸੰਧੂ ਨੇ ਗੀਤ, ਅੱਖੀਆਂ ਦੀ ਰਖਵਾਲੀ ਰੱਖ, ਪ੍ਰਿਤਪਾਲ ਸਿੰਘ ਮਣਕੂ ਨੇ ਗੀਤ, ਲਵਪ੍ਰੀਤ ਸਿੰਘ ਫੇਰੋਕੇ ਨੇ ਕਵਿਤਾ ਇਸ ਬਿਧ ਪੜੀਏ, ਹਰੀਦਾਸ ਚੌਹਾਨ ਨੇ ਕਵਿਤਾ ,ਬੁਢਾਪਾ, ਰਾਜ ਅਰੋੜਾ ਨੇ ਸ਼ੇਅਰ, ਕੰਢੇ ਮਿਲੇ ਨੇ ਮੈਨੂੰ ਗੁਲਾਬਾਂ ਤੋਂ ਵੱਧ ਕੇ, ਮਿੱਠਾ ਸਿੰਘ ਬੰਡਾਲਵੀ ਨੇ ਗੀਤ, ਹੀਰ ਰਾਂਝਾ ,ਸੁਖਰਾਜ ਜੀਰਾ ਨੇ ਕਵਿਤਾ, ਕਿੱਥੇ ਕਿੱਥੇ ਗਏ ਗੁਰੂ ਨਾਨਕ ਜੀ ਦੱਸੀਏ, ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਗਜ਼ਲ , ਭਾਈ ਬਲਦੇਵ ਸਿੰਘ ਜੀਰਾ ਵਲੋਂ ਭਾਈ ਲਾਲੋ ਤੇ ਗੀਤ,ਆਦਿ ਪੇਸ਼ ਕੀਤੀਆਂ। ਇਸ ਮੌਕੇ, ਕਾਲਾ ਬੇਰੀ ਵਾਲਾ, ਪ੍ਰਤਾਪ ਸਿੰਘ ਵਲੋਂ ਵੀ ਆਪਣੇ ਵਿਚਾਰ ਦਿੱਤੇ ਗਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਆਉਣ ਵਾਲੀ ਮੀਟਿੰਗ ਵਿਚ ਸਭਾ ਦੇ ਸੀਨੀਅਰ ਮੈਂਬਰ ਮੇਜਰ ਸਿੰਘ ਸੰਧੂ ਨਾਲ ਰੂਬਰੂ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੰਡੀਆਂ ਵਿਚ ਸਰਕਾਰ ਦੇ ਮੁਕੰਮਲ ਪ੍ਰਬੰਧਾਂ ਦੇ ਦਾਅਵਿਆਂ ਦੀ ਨਿਕਲੀ ਫੂਕ : ਫੁਰਮਾਨ ਸੰਧੂ, ਹਰਦੀਪ ਕਰਮੂਵਾਲਾ ਅਗਲੀ ਖ਼ਬਰ ਨਸ਼ੇ ਦੇ ਕਾਰੋਬਾਰ ਨੂੰ ਜੜ੍ਹੋਂ ਕੱਢਣਾ ਭਾਜਪਾ ਦਾ ਮੁੱਖ ਮਕਸਦ- ਔਲਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।