29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

‘‘ ਸਵੱਛਤਾ ਹੀ ਸੇਵਾ 2026’’ ਅਧੀਨ ਡੀਜ਼ਲ ਸ਼ੈੱਡ ਲੁਧਿਆਣਾ ਦੀ ‘‘ਕਬਾੜ ਤੋਂ ਜੁਗਾੜ’’ ਪਹਿਲਕਦਮੀ

ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)- ਸਵੱਛਤਾ ਹੀ ਸੇਵਾ 2026 ਮੁਹਿੰਮ ਅਧੀਨ ਡੀਜ਼ਲ ਸ਼ੈੱਡ ਲੁਧਿਆਣਾ ਵਲੋਂ ‘‘ਕਬਾੜ ਤੋਂ ਜੁਗਾੜ’’ ਦੀ ਨਵੇਕਲੀ ਪਹਿਲਕਦਮੀ ਤਹਿਤ ਡੀਜ਼ਲ ਸ਼ੈੱਡ ਲੁਧਿਆਣਾ ਦੇ ਤਕਨੀਕੀ ਮਾਹਿਰ ਤੇ ਆਈ. ਐੱਸ.

ਅਜੀਤ ਡੈਸਕ 29-09-2026
ਫ਼ਿਰੋਜ਼ਪੁਰ, 28 ਸਤੰਬਰ (ਰਾਕੇਸ਼ ਚਾਵਲਾ)- ਸਵੱਛਤਾ ਹੀ ਸੇਵਾ 2026 ਮੁਹਿੰਮ ਅਧੀਨ ਡੀਜ਼ਲ ਸ਼ੈੱਡ ਲੁਧਿਆਣਾ ਵਲੋਂ ‘‘ਕਬਾੜ ਤੋਂ ਜੁਗਾੜ’’ ਦੀ ਨਵੇਕਲੀ ਪਹਿਲਕਦਮੀ ਤਹਿਤ ਡੀਜ਼ਲ ਸ਼ੈੱਡ ਲੁਧਿਆਣਾ ਦੇ ਤਕਨੀਕੀ ਮਾਹਿਰ ਤੇ ਆਈ.ਐੱਸ.ਓ. ਪ੍ਰਮਾਣਿਤ ਵੈਲਡਰਾਂ ਦੁਆਰਾ ਬੇਕਾਰ ਅਤੇ ਕਬਾੜ ਸਮਗ੍ਰੀ ਦੀ ਰਚਨਾਤਮਿਕ ਮੁੜ-ਵਰਤੋਂ ਕਰਦੇ ਹੋਏ ਵੱਖ-ਵੱਖ ਆਕਰਸ਼ਕ ਤੇ ਸੰਦੇਸ਼ਪੂਰਨ ਕਲਾਕ੍ਰਿਤੀਆਂ ਤਿਆਰ ਕੀਤੀਆਂ ਗਈਆਂ। ਇਨ੍ਹਾਂ ਵਿਚ ‘‘ਭਾਰਤ ਦਾ ਸਿਪਾਹੀ’’, ‘‘ਸਮੇਂ ਦੀ ਕੀਮਤ’, ‘‘ਜੁਗਾੜ ਗਨ’’ ਤੇ ‘‘ਜੁਗਾੜ ਤੋਪ’’ ਮੁੱਖ ਹਨ। ਇਨ੍ਹਾਂ ਕਲਾਕ੍ਰਿਤੀਆਂ ਦੇ ਮਾਧਿਅਮ ਨਾਲ ਕਬਾੜ ਨੂੰ ਉਪਯੋਗੀ ਤੇ ਆਕਰਸ਼ਕ ਰੂਪ ਦੇਣ ਦੇ ਨਾਲ-ਨਾਲ ਰੀਸਾਈਕਲਿੰਗ (ਮੁੜ-ਚੱਕਰਨ), ਵਾਤਾਵਰਨ ਸੰਭਾਲ ਤੇ ਸਾਧਨਾਂ ਦੀ ਬਿਹਤਰ ਵਰਤੋਂ ਦਾ ਸੰਦੇਸ਼ ਦਿੱਤਾ ਗਿਆ। ਇਨ੍ਹਾਂ ਕਲਾਕ੍ਰਿਤੀਆਂ ਨੂੰ ਆਪ੍ਰੇਸ਼ਨ ਸੰਦੂਰ ਦੌਰਾਨ ਰਾਸ਼ਟਰ ਨੂੰ ਸਮਰਪਿਤ ਆਦਰਸ਼ ਪਾਰਕ ਵਿਚ ਪ੍ਰਦਰਸ਼ਿਤ ਕੀਤਾ ਗਿਆ। ਇਨ੍ਹਾਂ ਕਲਾਕ੍ਰਿਤੀਆਂ ਨੂੰ ਤਿਆਰ ਕਰਨ ਵਿਚ ਡੀਜ਼ਲ ਸ਼ੈੱਡ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਲਗਭਗ ਇਕ ਮਹੀਨੇ ਤੱਕ ਨਿਰੰਤਰ ਸਮਰਪਣ ਤੇ ਟੀਮ ਭਾਵਨਾ ਨਾਲ ਕੰਮ ਕੀਤਾ। ਸੀਨੀਅਰ ਮੰਡਲ ਮਕੈਨੀਕਲ ਇੰਜੀਨੀਅਰ, ਡੀਜ਼ਲ ਸ਼ੈੱਡ ਲੁਧਿਆਣਾ ਰਾਹੁਲ ਭਾਰਤੀ ਨੇ ਸ਼ੈੱਡ ਦੇ ਕਰਮਚਾਰੀਆਂ ਨੂੰ ਵਾਤਾਵਰਨ ਸੰਭਾਲ, ਸਵੱਛਤਾ ਤੇ ਉਪਲਬਧ ਸਾਧਨਾਂ ਦੀ ਸਮਝਦਾਰੀ ਨਾਲ ਮੁੜ-ਵਰਤੋਂ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਤੇ ਭਵਿੱਖ ਵਿਚ ਵੀ ਅਜਿਹੀਆਂ ਰਚਨਾਤਮਿਕ ਤੇ ਵਾਤਾਵਰਣ-ਪੱਖੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਡੀਜ਼ਲ ਸ਼ੈੱਡ ਲੁਧਿਆਣਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਰਮਚਾਰੀਆਂ ਦੀ ਰਚਨਾਤਮਿਕਤਾ ਅਤੇ ਟੀਮ ਭਾਵਨਾ ਦੀ ਪ੍ਰਸ਼ਸਾ ਕੀਤੀ।
ਪਿਛਲੀ ਖ਼ਬਰ ਲਵਲੀ ਪ੍ਰੋਫੈਸ਼ਨਲ ਤੇ ਚਿਤਕਾਰਾ ਯੂਨੀਵਰਸਿਟੀ ਘਟਨਾਕ੍ਰਮ ਦੀ ਹੋਵੇ ਉੱਚ ਪੱਧਰੀ ਜਾਂਚ- ਕਰਨੈਲ ਸਿੰਘ ਪੀਰ ਮੁਹੰਮਦ ਅਗਲੀ ਖ਼ਬਰ ਭਾਜਪਾ ਸਰਕਾਰ ਆਉਣ ’ਤੇ 4 ਮਹੀਨਿਆਂ ’ਚ ਨਸ਼ਾ ਖ਼ਤਮ ਕਰਨ ਦਾ ਦਾਅਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।