30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਮਾਜ ਵਿਚ ਆਪਣੀ ਠੁੱਕ ਬਣਾਉਣ ਵਾਲੇ ਅਖੌਤੀ ਸਮਾਜ ਸੇਵਕਾਂ ਤੋਂ ਪੱਤਰਕਾਰ ਦੁਖੀ

ਜ਼ੀਰਾ, 29 ਸਤੰਬਰ (ਰਜਨੀਸ਼ ਕਥੂਰੀਆ)- ਸਮਾਜ ਵਿਚ ਆਪਣੀ ਠੁੱਕ ਬਣਾਉਣ ਲਈ ਮੀਡੀਆ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਸਥਾਨਕ ਸ਼ਹਿਰ ਵਿਚ ਕੁਝ ਕਥਿਤ ਅਖੌਤੀ ਸਮਾਜ ਸੇਵਕਾਂ ਨੇ ਪੱਤਰਕਾਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਥੋਂ ਤੱਕ ਕਿ ਕੁੱਝ ਕਥਿਤ ਮਾਨਸਿਕ ਰੋਗੀ ਕਿਸਮ ਦੇ ਵਿਅਕਤੀ ਸਮਾਜ ਸੇਵੀ ਜਥੇਬੰਦੀਆਂ ਦੇ ਮੋਢੀ ਬਣੇ ਹੋਏ ਹਨ ।

ਅਜੀਤ ਡੈਸਕ 30-09-2026
ਜ਼ੀਰਾ, 29 ਸਤੰਬਰ (ਰਜਨੀਸ਼ ਕਥੂਰੀਆ)- ਸਮਾਜ ਵਿਚ ਆਪਣੀ ਠੁੱਕ ਬਣਾਉਣ ਲਈ ਮੀਡੀਆ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਸਥਾਨਕ ਸ਼ਹਿਰ ਵਿਚ ਕੁਝ ਕਥਿਤ ਅਖੌਤੀ ਸਮਾਜ ਸੇਵਕਾਂ ਨੇ ਪੱਤਰਕਾਰਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਇਥੋਂ ਤੱਕ ਕਿ ਕੁੱਝ ਕਥਿਤ ਮਾਨਸਿਕ ਰੋਗੀ ਕਿਸਮ ਦੇ ਵਿਅਕਤੀ ਸਮਾਜ ਸੇਵੀ ਜਥੇਬੰਦੀਆਂ ਦੇ ਮੋਢੀ ਬਣੇ ਹੋਏ ਹਨ । ਇਹ ਸਰਕਾਰ ਅਤੇ ਪੁਲਿਸ,ਪ੍ਰਸ਼ਾਸਨ ਦੀਆਂ ਲੋਕ ਵਿਰੋਧੀ ਨੀਤੀਆਂ ਜਾਂ ਸਮਾਜਿਕ ਬੁਰਾਈਆਂ ਦੇ ਖਿਲਾਫ ਆਵਾਜ਼ ਉਠਾ ਕੇ ਆਪਣਾ ਨੈਤਿਕ ਫਰਜ਼ ਨਿਭਾਉਣ ਦੀ ਬਜਾਏ ਆਪਣੇ ਕਾਰੋਬਾਰ ਵਿਚ ਲਾਭ ਉਠਾਉਣ ਲਈ ਸਰਕਾਰ ਦੇ ਨੁਮਾਇੰਦਿਆਂ ਦੀ ਚਾਪਲੂਸੀ ਕਰਨ ਦੇ ਨਾਲ- ਨਾਲ ਪੁਲਿਸ,ਪ੍ਰਸ਼ਾਸਨ, ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਅਧਿਕਾਰੀਆਂ ਦੀ ਕਿਸੇ ਮਾਮੂਲੀ ਪ੍ਰਾਪਤੀ ’ਤੇ ਅਖਬਾਰਾਂ ਵਿਚ ਫੋਟੋ ਛਪਵਾਉਣ ਲਈ ਝੱਟ ਉਹਨਾਂ ਨੂੰ ਸਨਮਾਨਿਤ ਕਰਨ ਲਈ ਪਹੁੰਚ ਜਾਂਦੇ ਹਨ। ਅਖਬਾਰਾਂ ਵਿਚ ਖਬਰਾਂ ਅਤੇ ਫੋਟੋਆਂ ਲਗਵਾਉਣ ਦਾ ਕੀੜਾ ਇਹਨਾਂ ਦੇ ਦਿਮਾਗ ਵਿਚ ਇਸ ਹੱਦ ਤੱਕ ਘਰ ਚੁੱਕਾ ਹੈ ਕਿ ਜਿਸ ਦਿਨ ਇਹਨਾਂ ਦੀ ਪੰਜਾਬ ਦੇ ਪ੍ਰਮੁੱਖ ਅਖਬਾਰਾਂ ਵਿਚ ਫੋਟੋ ਸਮੇਤ ਖਬਰ ਪ੍ਰਕਾਸ਼ਿਤ ਨਾ ਹੋਵੇ ਤਾਂ ਇਹਨਾਂ ਨੂੰ ਰੋਟੀ ਸਵਾਦ ਨਹੀਂ ਲੱਗਦੀ। ਸਥਾਨਕ ਸ਼ਹਿਰ ਵਿਚ ਕੁਝ ਵਿਅਕਤੀ ਨੇ ਤਾਂ ਕਈ ਜਥੇਬੰਦੀਆਂ ਬਣਾ ਕੇ ਆਪਣੇ ਆਪ ਨੂੰ ਪ੍ਰਮੁੱਖ ਅਹੁਦਿਆਂ ’ਤੇ ਫਿੱਟ ਕੀਤਾ ਹੋਇਆ ਹੈ ਤਾਂ ਜੋ ਸਰਕਾਰੇ-ਦਰਬਾਰੇ ਦਬਦਬਾ ਕਾਇਮ ਰੱਖਿਆ ਜਾ ਸਕੇ। ਅਜਿਹੇ ਅਖੌਤੀ ਸਮਾਜ ਸੇਵਕ ਲੋੜਵੰਦਾਂ ਦੀ ਆਪਣੇ ਵਲੋਂ ਸਹਾਇਤਾ ਕਰਨ ਦੀ ਬਜਾਏ ਸ਼ਹਿਰ ਦੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਤੋਂ ਲੋੜਵੰਦ ਲੋਕਾਂ ਦੀ ਸਹਾਇਤਾ ਕਰਵਾ ਕੇ,‘ਮਾਲ ਮਾਲਕਾਂ ਦਾ,ਮਸ਼ਹੂਰੀ ਕੰਪਨੀ ਦੀ’ ਕਹਾਵਤ ਨੂੰ ਸੱਚ ਸਾਬਤ ਕਰਦੇ ਹਨ।
ਪਿਛਲੀ ਖ਼ਬਰ ਸ਼ਹੀਦੀ ਸਮਾਰਕ ’ਤੇ ਫੁੱਲ ਮਾਲਾਵਾਂ ਭੇਟ ਕਰਕੇ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਨਸ਼ਾ ਵੇਚਣ ਵਾਲਾ ਤਸਕਰ ਪਿੰਡ ਵਾਸੀਆਂ ਵਲੋਂ ਚਿੱਟੇ ਦੀਆਂ ਪੁੜ੍ਹੀਆਂ ਅਤੇ ਕੰਡੇ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।