30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਝੋਕ ਹਰੀਹਰ ’ਚ ਖੇਡ ਮੇਲਾ ਅੱਜ ਤੇ ਸਭਿਆਚਾਰਕ ਮੇਲਾ ਕੱਲ੍ਹ ਨੂੰ

ਫ਼ਿਰੋਜ਼ਪੁਰ, 29 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਿਰੋਜ਼ਪੁਰ ਦੇ ਨੇੜਲੇ ਪਿੰਡ ਝੋਕ ਹਰੀਹਰ ਵਿਖੇ 30 ਸਤੰਬਰ ਨੂੰ ਖੇਡ ਮੇਲੇ ਅਤੇ 1 ਅਕਤੂਬਰ ਨੂੰ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਵੀਰ ਸਿੰਘ ਸੰਧੂ ਪ੍ਰਧਾਨ ਬਾਬਾ ਕਾਲਾ ਮਹਿਰ ਯੂਥ ਕਲੱਬ ਝੌਕ ਹਰੀਹਰ, ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ 50 ਕਿੱਲੋ ਕਬੱਡੀ ਮੁਕਾਬਲੇ ਲੜਕੇ ਅਤੇ ਓਪਨ ਕਬੱਡੀ ਕੱਪ ਵਿਚ ਪੰਜਾਬ, ਹਰਿਆਣਾ ਤੋਂ ਲੜਕੀਆਂ ਦੀਆਂ ਟੀਮਾਂ ਪਹੁੰਚਣਗੀਆਂ।

ਅਜੀਤ ਡੈਸਕ 30-09-2026
ਫ਼ਿਰੋਜ਼ਪੁਰ, 29 ਸਤੰਬਰ (ਦਵਿੰਦਰ ਪਾਲ ਸਿੰਘ)- ਫ਼ਿਰੋਜ਼ਪੁਰ ਦੇ ਨੇੜਲੇ ਪਿੰਡ ਝੋਕ ਹਰੀਹਰ ਵਿਖੇ 30 ਸਤੰਬਰ ਨੂੰ ਖੇਡ ਮੇਲੇ ਅਤੇ 1 ਅਕਤੂਬਰ ਨੂੰ ਸਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਗਨਵੀਰ ਸਿੰਘ ਸੰਧੂ ਪ੍ਰਧਾਨ ਬਾਬਾ ਕਾਲਾ ਮਹਿਰ ਯੂਥ ਕਲੱਬ ਝੌਕ ਹਰੀਹਰ, ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ 50 ਕਿੱਲੋ ਕਬੱਡੀ ਮੁਕਾਬਲੇ ਲੜਕੇ ਅਤੇ ਓਪਨ ਕਬੱਡੀ ਕੱਪ ਵਿਚ ਪੰਜਾਬ, ਹਰਿਆਣਾ ਤੋਂ ਲੜਕੀਆਂ ਦੀਆਂ ਟੀਮਾਂ ਪਹੁੰਚਣਗੀਆਂ। ਜਿਨ੍ਹਾਂ ਦੇ 30 ਸਤੰਬਰ ਬੁੱਧਵਾਰ ਨੂੰ 65 ਕਿੱਲੋ ਭਾਰ ਨਾਲ ਸਬੰਧਿਤ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਓਪਨ ਕਬੱਡੀ ਕੱਪ ਵਿਚ ਪਹਿਲਾ ਇਨਾਮ 1 ਲੱਖ ਰੁਪਏ, ਦੂਸਰਾ ਇਨਾਮ 81 ਹਜ਼ਾਰ ਰੁਪਏ ਨਕਦ ਦਿੱਤਾ ਜਾਵੇਗਾ। ਸਭਿਆਚਾਰਕ ਮੇਲੇ ਅੰਦਰ ਪੰਜਾਬ ਨੂੰ ਦਰਸਾਉਂਦੇ ਗਿੱਧੇ, ਭੰਗੜੇ ਆਦਿ ਪੇਸ਼ ਕੀਤੇ ਜਾਣਗੇ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਵੱਡੀ ਗਿਣਤੀ ’ਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।