01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 2 ਤੋਂ 4 ਤੱਕ

ਗੋਲੂ ਕਾ ਮੋੜ, 30 ਸਤੰਬਰ ( ਸੁਰਿੰਦਰ ਸਿੰਘ ਪੁਪਨੇਜਾ)-ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 4 ਅਕਤੂਬਰ ਤੱਕ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅਖੰਡ ਪਾਠ ਦੇ ਭੋਗ 4 ਅਕਤੂਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ।

ਅਜੀਤ ਡੈਸਕ 01-10-2026
ਗੋਲੂ ਕਾ ਮੋੜ, 30 ਸਤੰਬਰ ( ਸੁਰਿੰਦਰ ਸਿੰਘ ਪੁਪਨੇਜਾ)-ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 4 ਅਕਤੂਬਰ ਤੱਕ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅਖੰਡ ਪਾਠ ਦੇ ਭੋਗ 4 ਅਕਤੂਬਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ, ਕਥਾਵਾਚਕ ਤੇ ਪ੍ਰਚਾਰਕ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਇਲਾਕੇ ਦੀਆਂ ਸੰਗਤਾਂ ਅਨੁਸਾਰ ਸੰਨ 1988 ਵਿਚ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਪਾਵਨ-ਪਵਿੱਤਰ ਸਰੂਪ ਇੱਥੋਂ ਲੰਘਦੀ ਫਿੱਡਾ ਡਰੇਨ (ਸੇਮ ਨਾਲੇ) ਦੇ ਪਾਣੀ ਵਿਚ ਤੈਰਦਾ ਹੋਇਆ ਆਇਆ ਸੀ, ਜਿਸ ਨੂੰ ਡਰੇਨ ਕਿਨਾਰੇ ਪਸ਼ੂ ਚਾਰਦੇ ਵਿਅਕਤੀਆਂ ਦੁਆਰਾ ਕੱਢਿਆ ਗਿਆ, ਇਹ ਪਾਵਨ ਬੀੜ ਕੁੱਝ ਸਮਾਂ ਨੇੜਲੇ ਪਿੰਡ ਹਾਮਿਦ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਗਿਆ। ਉਪਰੰਤ ਡਰੇਨ ਦੇ ਕਿਨਾਰੇ ’ਤੇ ਹੀ ਇਕ ਕਮਰਾ ਉਸਾਰ ਕੇ ਉੱਥੇ ਪ੍ਰਕਾਸ਼ ਕੀਤਾ ਗਿਆ। ਇਲਾਕੇ ਦੀ ਸੰਗਤਾਂ ਵਲੋਂ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਗੁਰਦੁਆਰਾ ਸ੍ਰੀ ਪ੍ਰਗਟ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ ਜੋ ਅੱਜ ਵੀ ਨਿਰਵਿਘਨ ਚੱਲ ਰਹੀ ਹੈ। ਇਨ੍ਹਾਂ ਸਮਾਗਮਾਂ ਵਿਚ ਪੰਥ ਦੇ ਵਿਦਵਾਨ ਤੇ ਪ੍ਰਚਾਰਕ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹਨ।
ਪਿਛਲੀ ਖ਼ਬਰ ਸਮਾਜ ਸੇਵਾ ਤੋਂ ਸਿਆਸੀ ਮੈਦਾਨ ’ਚ ਕੁੱਦੇ ਸਰਪੰਚ ਕੁਲਦੀਪ ਸਿੰਘ ਭੁੱਲਰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ’ਚ ਖੋਲ੍ਹਿਆ ਦਫ਼ਤਰ ਅਗਲੀ ਖ਼ਬਰ ਵਿਰਕ ਪਰਿਵਾਰ ਨੂੰ ਸਦਮਾ, ਬਾਪੂ ਨਿਸ਼ਾਨ ਸਿੰਘ ਵਿਰਕ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।