03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਸੀ.ਬੀ.ਐੱਸ.ਈ. ਮੰਚ ’ਤੇ ਇੰਪੀਰੀਅਲ ਸਕੂਲ ਦੇ ਗੁਰਪ੍ਰੀਤ ਨੇ ਰਿਸੋਰਸ ਪਰਸਨ ਵਜੋਂ ਨਿਭਾਈ ਅਹਿਮ ਭੂਮਿਕਾ

ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਅਧਿਆਪਕ ਗੁਰਪ੍ਰੀਤ ਨੇ ਵਿੱਦਿਅਕ ਖੇਤਰ ਵਿਚ ਇਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਨੂੰ ਸੀ.

ਅਜੀਤ ਡੈਸਕ 03-10-2026
ਅਬੋਹਰ, 2 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਅਧਿਆਪਕ ਗੁਰਪ੍ਰੀਤ ਨੇ ਵਿੱਦਿਅਕ ਖੇਤਰ ਵਿਚ ਇਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ। ਉਨ੍ਹਾਂ ਨੂੰ ਸੀ.ਬੀ.ਐੱਸ.ਈ. ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਵਲੋਂ ਦੋ-ਰੋਜ਼ਾ ਸਮਰੱਥਾ ਨਿਰਮਾਣ ਪ੍ਰੋਗਰਾਮ (ਹਿੰਦੀ ਦਸਵੀਂ, ਕੋਰਸ-ਬੀ) ਵਿਚ ‘ਰਿਸੋਰਸ ਪਰਸਨ’ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਵਿਸ਼ੇਸ਼ ਵਰਕਸ਼ਾਪ 29 ਤੇ 30 ਸਤੰਬਰ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ, ਭੀਖੀ (ਮਾਨਸਾ) ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹੀ। ਗੁਰਪ੍ਰੀਤ ਦੀ ਇਹ ਪ੍ਰਾਪਤੀ ਇਸ ਲਈ ਵੀ ਬਹੁਤ ਖ਼ਾਸ ਹੈ ਕਿਉਂਕਿ ਸੀ.ਬੀ.ਐੱਸ.ਈ. ਦੇ ਅਧੀਨ ਬਤੌਰ ਰਿਸੋਰਸ ਪਰਸਨ ਇਹ ਉਨ੍ਹਾਂ ਦੀ ਪਹਿਲੀ ਵਰਕਸ਼ਾਪ ਸੀ। ਇਸ ਤੋਂ ਪਹਿਲਾਂ ਵੀ ਉਹ ‘ਇਨ-ਸਰਵਿਸ ਟਰੇਨਿੰਗ’ ਵਿਚ ਰਿਸੋਰਸ ਪਰਸਨ ਵਜੋਂ ਆਪਣੀ ਅਕਾਦਮਿਕ ਮੁਹਾਰਤ ਦਾ ਲੋਹਾ ਮਨਵਾ ਚੁੱਕੇ ਹਨ। ਇੱਕ ਸਿੱਖਿਆਰਥੀ ਤੋਂ ਰਿਸੋਰਸ ਪਰਸਨ ਤੱਕ ਦਾ ਇਹ ਸਫ਼ਰ ਉਨ੍ਹਾਂ ਦੇ ਵਿਸ਼ੇ ਦੇ ਡੂੰਘੇ ਗਿਆਨ ਤੇ ਅਧਿਆਪਨ ਪ੍ਰਤੀ ਸਮਰਪਣ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੀ ਇਸ ਸਫਲਤਾ ’ਤੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਵਿਚ ਖ਼ੁਸ਼ੀ ਦੀ ਲਹਿਰ ਹੈ। ਸਕੂਲ ਪ੍ਰਿੰਸੀਪਲ ਰਵੀ ਕੁਮਾਰ ਨੇ ਕਿਹਾ ਕਿ ਸੀ.ਬੀ.ਐੱਸ.ਈ. ਦੇ ਵੱਕਾਰੀ ਮੰਚ ’ਤੇ ਪਹਿਲੀ ਵਾਰ ਰਿਸੋਰਸ ਪਰਸਨ ਦੀ ਭੂਮਿਕਾ ਨਿਭਾਉਣਾ ਗੁਰਪ੍ਰੀਤ ਦੀ ਯੋਗਤਾ ਦਾ ਪ੍ਰਤੱਖ ਪ੍ਰਮਾਣ ਹੈ। ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਆਖਿਆ ਕਿ ਜਦੋਂ ਕੋਈ ਅਧਿਆਪਕ ਆਪਣੇ ਗਿਆਨ ਨੂੰ ਇੰਨੇ ਵੱਡੇ ਪੱਧਰ ’ਤੇ ਸਾਂਝਾ ਕਰਦਾ ਹੈ ਤਾਂ ਇਸ ਨਾਲ ਪੂਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤੀ ਮਿਲਦੀ ਹੈ।
ਪਿਛਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਨੇ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਤਿੰਨ ਜਨਰਲ ਕੌਂਸਲ ਮੈਂਬਰ ਕੀਤੇ ਨਿਯੁਕਤ ਗੁਰਮੇਲ ਸਿੰਘ ਜ਼ਿਲ੍ਹੇ ਐੱਸ... ਅਗਲੀ ਖ਼ਬਰ ਲਾਲ ਬਹਾਦੁਰ ਸ਼ਾਸਤਰੀ ਨੂੰ ਫ਼ੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।