05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਭਾਰਤ ਵਿਕਾਸ ਪ੍ਰੀਸ਼ਦ ਵਲੋਂ ‘ਭਾਰਤ ਕੋ ਜਾਨੋ’ ਮੁਕਾਬਲੇ ਤਹਿਤ ਵਿਦਿਆਰਥੀਆਂ ਦਾ ਪੇਪਰ

ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਪ੍ਰਧਾਨ ਬੁੜ ਚੰਦ ਬਿੰਦਰਾ ਦੀ ਅਗਵਾਈ ਹੇਠ ਜੇ. ਕੇ.

ਵੱਖ-ਵੱਖ ਸਕੂਲਾਂ ਦੇ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਸਟਾਫ਼ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਸਮੂਹ ਅਹੁਦੇਦਾਰ। ਤਸਵੀਰ-ਕਪਿਲ ਕੰਧਾਰੀ 05-10-2026
ਗੁਰੂਹਰਸਹਾਏ, 4 ਅਕਤੂਬਰ (ਕਪਿਲ ਕੰਧਾਰੀ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਵਲੋਂ ਪ੍ਰਧਾਨ ਬੁੜ ਚੰਦ ਬਿੰਦਰਾ ਦੀ ਅਗਵਾਈ ਹੇਠ ਜੇ.ਕੇ.ਐੱਸ. ਪਬਲਿਕ ਸਕੂਲ ਵਿਖੇ ‘ਭਾਰਤ ਕੋ ਜਾਨੋ’ ਮੁਕਾਬਲੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਲਿਆ ਗਿਆ। ਇਸ ਮੁਕਾਬਲੇ ਵਿਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਜੇ.ਕੇ.ਐੱਸ. ਪਬਲਿਕ ਸਕੂਲ ਅਤੇ ਜੀ.ਟੀ.ਬੀ. ਪਬਲਿਕ ਸਕੂਲ ਦੇ ਕੁੱਲ 12 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਗੁਰੂਹਰਸਹਾਏ ਦੇ ਪ੍ਰਧਾਨ ਬੁੜ ਚੰਦ ਬਿੰਦਰਾ ਨੇ ਦੱਸਿਆ ਕਿ ‘ਭਾਰਤ ਕੋ ਜਾਨੋ’ ਮੁਕਾਬਲੇ ਤਹਿਤ ਪੂਰੇ ਪੰਜਾਬ ਵਿਚ ਵੱਖ-ਵੱਖ ਸ਼ਹਿਰਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਦੇ ਪੇਪਰ ਲਏ ਜਾ ਰਹੇ ਹਨ। ਇਸੇ ਲੜੀ ਤਹਿਤ ਗੁਰੂਹਰਸਹਾਏ ਵਿਖੇ ਵੀ ਤਿੰਨ ਸਕੂਲਾਂ ਦੇ 12 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿਚ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਪੇਪਰ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਲਿਆ ਗਿਆ। ਪੇਪਰ ਉਪਰੰਤ ਉੱਤਰ-ਪੱਤਰਾਂ ਦੀ ਜਾਂਚ ਕੀਤੀ ਗਈ। ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਧਾਨ ਬੁੜ ਚੰਦ ਬਿੰਦਰਾ, ਸਕੱਤਰ ਮਦਨ ਮੋਹਨ ਕੰਧਾਰੀ, ਸੋਨੂੰ ਗੁੰਬਰ ਅਤੇ ਕੋਮਲ ਸ਼ਰਮਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਕਿਹਾ ਕਿ ‘ਭਾਰਤ ਕੋ ਜਾਨੋ’ ਵਰਗੇ ਗਿਆਨ-ਆਧਾਰਿਤ ਮੁਕਾਬਲੇ ਵਿਦਿਆਰਥੀਆਂ ਵਿਚ ਦੇਸ਼ ਪ੍ਰਤੀ ਜਾਗਰੂਕਤਾ ਅਤੇ ਗਿਆਨ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਨੂੰ ਭਾਰਤ ਦੇ ਇਤਿਹਾਸ, ਸਭਿਆਚਾਰ, ਵਿਰਾਸਤ ਅਤੇ ਮਹਾਨ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਪੇ੍ਰਰਨਾ ਮਿਲਦੀ ਹੈ।
ਪਿਛਲੀ ਖ਼ਬਰ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ-ਡੀ.ਐਸ.ਪੀ ਤਜਿੰਦਰ ਪਾਲ ਸਿੰਘ ਅਗਲੀ ਖ਼ਬਰ ਜਨ ਸੇਵਾ ਸੁਸਾਇਟੀ ਵਲੋਂ ਲੋੜਵੰਦ ਪਰਿਵਾਰਾਂ ਅਤੇ ਟੀ.ਬੀ. ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।