07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਫ਼ਾਜ਼ਿਲਕਾ ਜਾਣ ਵਾਲੀ ਟਰੇਨ ਰੋਜ਼ਾਨਾ ਲੇਟ ਹੋਣ ਕਾਰਨ ਯਾਤਰੀਆਂ ’ਚ ਭਾਰੀ ਰੋਸ

ਫ਼ਿਰੋਜ਼ਪੁਰ, 6 ਅਕਤੂਬਰ (ਰਾਕੇਸ਼ ਚਾਵਲਾ)-ਫਾਜ਼ਿਲਕਾ ਵੱਲ ਜਾਣ ਵਾਲੀ ਰੇਲ ਗੱਡੀ ਦੇ ਰੋਜ਼ਾਨਾ ਲੇਟ ਹੋਣ ਕਾਰਨ ਇਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਵਿਚ ਰੇਲ ਵਿਭਾਗ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਯਾਤਰੀਆਂ ਨੇ ਰੇਲ ਵਿਭਾਗ ਦੀ ਇਸ ਲਾਪਰਵਾਹੀ ਵਿਰੁੱਧ ਆਪਣਾ ਵਿਰੋਧ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ।

ਅਜੀਤ ਡੈਸਕ 07-10-2026
ਫ਼ਿਰੋਜ਼ਪੁਰ, 6 ਅਕਤੂਬਰ (ਰਾਕੇਸ਼ ਚਾਵਲਾ)-ਫਾਜ਼ਿਲਕਾ ਵੱਲ ਜਾਣ ਵਾਲੀ ਰੇਲ ਗੱਡੀ ਦੇ ਰੋਜ਼ਾਨਾ ਲੇਟ ਹੋਣ ਕਾਰਨ ਇਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਵਿਚ ਰੇਲ ਵਿਭਾਗ ਪ੍ਰਤੀ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਯਾਤਰੀਆਂ ਨੇ ਰੇਲ ਵਿਭਾਗ ਦੀ ਇਸ ਲਾਪਰਵਾਹੀ ਵਿਰੁੱਧ ਆਪਣਾ ਵਿਰੋਧ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਯਾਤਰੀਆਂ ਜਿੰਮੀ ਮਨਚੰਦਾ, ਰਾਮ ਮੋਂਗਾ, ਸਤਪਾਲ ਆਨੰਦ ਅਤੇ ਗੁਰਮੇਲ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਰੇਲ ਵਿਭਾਗ ਵਲੋਂ ਇਸ ਗੱਡੀ ਦੇ ਸਮੇਂ ਵਿਚ 10 ਮਿੰਟ ਦੀ ਤਬਦੀਲੀ ਕੀਤੀ ਗਈ ਸੀ, ਪਰ ਇਸ ਤਬਦੀਲੀ ਤੋਂ ਬਾਅਦ, ਪਿਛਲੇ 10 ਦਿਨਾਂ ਤੋਂ ਇਹ ਟਰੇਨ ਰੋਜ਼ਾਨਾ ਅੱਧਾ ਤੋਂ ਪੌਣਾ ਘੰਟਾ ਲੇਟ ਚੱਲ ਰਹੀ ਹੈ। ਟਰੇਨ ਦੇ ਨਿਯਮਤ ਸਮੇਂ ’ਤੇ ਨਾ ਚੱਲਣ ਕਾਰਨ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਦੱਸਿਆ ਕਿ ਇਸ ਟਰੇਨ ਵਿਚ ਵੱਖ-ਵੱਖ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰਾਂ ਨਾਲ ਜੁੜੇ ਲੋਕ ਸਫਰ ਕਰਦੇ ਹਨ। ਇਨ੍ਹਾਂ ਵਿਚ ਪਟਵਾਰੀ, ਬੀ.ਡੀ.ਪੀ.ਓ. ਦਫ਼ਤਰ ਦੇ ਕਰਮਚਾਰੀ, ਸਿਵਲ ਹਸਪਤਾਲ ਦਾ ਸਟਾਫ਼, ਸਕੂਲੀ ਟੀਚਰ, ਵਕੀਲ ਅਤੇ ਵੱਡੀ ਗਿਣਤੀ ਵਿਚ ਵਪਾਰੀ/ਬਿਜ਼ਨਸਮੈਨ ਸ਼ਾਮਲ ਹਨ। ਟਰੇਨ ਦੇ ਰੋਜ਼ਾਨਾ ਦੇਰੀ ਨਾਲ ਪਹੁੰਚਣ ਕਾਰਨ ਇਨ੍ਹਾਂ ਸਾਰੇ ਵਰਗਾਂ ਦੇ ਕੰਮਕਾਜ ’ਤੇ ਬੁਰਾ ਅਸਰ ਪੈ ਰਿਹਾ ਹੈ ਅਤੇ ਉਹ ਆਪਣੇ ਡਿਊਟੀ ਦੇ ਸਥਾਨਾਂ ’ਤੇ ਸਮੇਂ ਸਿਰ ਨਹੀਂ ਪਹੁੰਚ ਪਾਉਂਦੇ। ਮੁਸਾਫ਼ਰਾਂ ਨੇ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਾਂ ਤਾਂ ਇਸ ਗੱਡੀ ਦਾ ਸਮਾਂ ਪਹਿਲਾਂ ਵਾਲਾ ਹੀ ਬਹਾਲ ਕੀਤਾ ਜਾਵੇ ਜਾਂ ਫਿਰ ਇਸ ਨੂੰ ਰੋਜ਼ਾਨਾ ਆਪਣੇ ਸਹੀ ਸਮੇਂ ’ਤੇ ਚਲਾਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਯਾਤਰੀਆਂ ਨੂੰ ਹੋ ਰਹੀ ਮਾਨਸਿਕ ਅਤੇ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।
ਪਿਛਲੀ ਖ਼ਬਰ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਅਗਲੀ ਖ਼ਬਰ ਪਿੰਡ ਸੇਖਵਾਂ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।