ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਨੇ ਮੱਲਾਂਵਾਲਾ ’ਚ ਝੋਨੇ ਦੀ ਸਰਕਾਰੀ ਖ਼ਰੀਦ ਕਰਵਾਈ ਸ਼ੁਰੂ
ਮੁੱਦਕੀ, 7 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)-ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਤੇ ਉਨ੍ਹਾਂ ਦੀ ਟੀਮ ਵਲੋਂ ਨੇੜੇ 40 ਦੁਕਾਨਾਂ, ਬਾਈਪਾਸ ਮੁੱਦਕੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 100 ਦੇ ਕਰੀਬ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਖੂਨਦਾਨ ਕੀਤਾ।
ਮੁੱਦਕੀ, 7 ਅਕਤੂਬਰ (ਭਾਰਤ ਭੂਸ਼ਨ ਅਗਰਵਾਲ)-ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਤੇ ਉਨ੍ਹਾਂ ਦੀ ਟੀਮ ਵਲੋਂ ਨੇੜੇ 40 ਦੁਕਾਨਾਂ, ਬਾਈਪਾਸ ਮੁੱਦਕੀ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 100 ਦੇ ਕਰੀਬ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਖੂਨਦਾਨ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਨੇ ਖੁਦ ਖੂਨਦਾਨ ਕਰਕੇ ਲੋਕਾਂ ਨੂੰ ਵੀ ਇਸ ਮਹਾਨ ਕਾਰਜ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਸੇਖੋਂ ਨੇ ਕਿਹਾ ਕਿ ਖੂਨਦਾਨ ਮਹਾਂ ਦਾਨ ਹੈ ਤੇ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾਉਣ ਤੋਂ ਵੱਡੀ ਮਨੁੱਖਤਾ ਦੀ ਸੇਵਾ ਹੋਰ ਕੋਈ ਨਹੀਂ। ਕੈਂਪ ਦੌਰਾਨ ਦੂਰੋਂ-ਨੇੜਿਓਂ ਆਏ ਮਰੀਜ਼ਾਂ ਦੇ ਵੱਖ-ਵੱਖ ਮੈਡੀਕਲ ਟੈੱਸਟ ਵੀ ਮੁਫ਼ਤ ਕੀਤੇ ਗਏ। ਗੁਰਪ੍ਰੀਤ ਸਿੰਘ ਸੇਖੋਂ ਨੇ ਖੂਨ ਇਕੱਠਾ ਕਰਨ ਲਈ ਪਹੁੰਚੀ ਮੈਡੀਕਲ ਟੀਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਤੇਜ ਸਿੰਘ ਗਗਨਾ ਬਰਾੜ, ਬਿੱਕਰ ਸਿੰਘ ਐਮ.ਸੀ., ਮਨਤਾਰ ਸਿੰਘ ਰੱਖੜਾ ਐਮ.ਸੀ., ਪਵਿੱਤਰ ਸਿੰਘ ਭੈਲ ਐਮ.ਸੀ., ਅਮਰਜੀਤ ਕੌਰ ਐਮ.ਸੀ., ਇਕਬਾਲ ਸਿੰਘ ਐਮ.ਸੀ., ਲੱਕੀ ਮਨਚੰਦਾ ਸਾਬਕਾ ਐਮ.ਸੀ., ਮਨਜੀਤ ਸਿੰਘ ਬਾਬਾ, ਅਰਵਿੰਦਰ ਸਿੰਘ ਬਰਾੜ ਮੀਤ ਪ੍ਰਧਨ ਨਗਰ ਪੰਚਾਇਤ, ਪ੍ਰਦੀਪ ਸਿੰਘ ਬਰਾੜ, ਅਮਰੀਕ ਸਿੰਘ ਸਰਾਂ, ਮੈਨੇਜਰ ਗੁਰਜੰਟ ਸਿੰਘ ਲੋਹਾਮ, ਸੇਵਾਦਾਰ ਜਥੇਦਾਰ ਪਰਮਜੀਤ ਸਿੰਘ ਸਰਾਂ, ਬਾਬਾ ਅਤਾਰ ਸਿੰਘ, ਬਾਵਾ ਮਨਚੰਦਾ, ਸੁਲਤਾਨ ਸਿੰਘ, ਹੈਪੀ ਚੇਅਰਮੈਨ ਸ਼ੇਰਪੁਰਾ, ਅਮਨਦੀਪ ਸਿੰਘ ਮੱਲ੍ਹੀ ਸਰਪੰਚ ਲੋਹਾਮ, ਸੁਰਿੰਦਰ ਸਿੰਘ ਬੱਬਲਾ ਸਰਪੰਚ ਕੱਬਰਵੱਛਾ, ਰਾਮਪਾਲ ਫਿੱਡੇ ਚੇਅਰਮੈਨ ਬਲਾਕ ਸੰਮਤੀ, ਰਾਜਦੀਪ ਖੋਖਰ, ਅਮਰੀਕ ਸਿੰਘ ਸਰਾਂ, ਸੁਲਤਾਨ, ਇੰਦਰਜੀਤ ਸਿੰਘ ਭੁੱਲਰ, ਅਕਾਸ਼ਦੀਪ ਸਿੰਘ, ਹੈਰੀ ਭੰਗੂ, ਤਾਜੀਵਰ ਸਿੰਘ ਸੰਧੂ ਆਦਿ ਹਾਜ਼ਰ ਸਨ।