09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਵਾਹਿਗੁਰੂ ਕਾਲਜ ਵਿਖੇ ਐਨ.ਐੱਸ.ਐੱਸ.ਦਾ 7 ਰੋਜ਼ਾ ਕੈਂਪ ਸ਼ੁਰੂ

ਅਬੋਹਰ, 8 ਅਕਤੂਬਰ (ਵਿਵੇਕ ਹੂੜੀਆ)- ਡਾ. ਸੰਦੇਸ਼ ਤਿਆਗੀ ਨੇ ਵਾਹਿਗੁਰੂ ਕਾਲਜ ਦੀ ਐਨ.

ਪ੍ਰੈਸ ਨਾਲ ਗੱਲਬਾਤ ਦੌਰਾਨ ਅਧਿਆਪਕ ਯੂਨੀਅਨ ਦੇ ਪੰਜਾਬ ਪੱਧਰੀ ਆਗੂ। ਅਜੀਤ ਤਸਵੀਰ 09-10-2026
ਅਬੋਹਰ, 8 ਅਕਤੂਬਰ (ਵਿਵੇਕ ਹੂੜੀਆ)- ਡਾ. ਸੰਦੇਸ਼ ਤਿਆਗੀ ਨੇ ਵਾਹਿਗੁਰੂ ਕਾਲਜ ਦੀ ਐਨ.ਐੱਸ.ਐੱਸ. ਯੂਨਿਟ ਵਲੋਂ ਲਗਾਏ ਗਏ ਸੱਤ ਰੋਜ਼ਾ ਵਿਸ਼ੇਸ਼ ਕੈਂਪ ਦੇ ਪਹਿਲੇ ਦਿਨ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਐਨ.ਐੱਸ.ਐੱਸ. ਇੰਚਾਰਜ ਡਾ. ਕਾਂਤਾ ਦੀ ਦੇਖ-ਰੇਖ ਹੇਠ ਹੋਈ। ਉਨ੍ਹਾਂ ਦੱਸਿਆ ਕਿ ਇਸ ਵਾਰ ਕੈਂਪ ਦਾ ਮੁੱਖ ਥੀਮ ‘ਨਸ਼ਾ ਅਤੇ ਟੀ.ਬੀ. ਮੁਕਤ ਭਾਰਤ’ ਰੱਖਿਆ ਗਿਆ ਹੈ। ਸਮਾਗਮ ਦੀ ਅਗਵਾਈ ਕਰਦਿਆਂ ਡਾ. ਸੰਦੇਸ਼ ਤਿਆਗੀ ਨੇ ਕਿਹਾ ਕਿ ਨਸ਼ਾ ਸਭ ਤੋਂ ਪਹਿਲਾਂ ਸਹੀ ਅਤੇ ਗ਼ਲਤ ਦਾ ਫ਼ਰਕ ਖ਼ਤਮ ਕਰਦਾ ਹੈ, ਜਿਸ ਤੋਂ ਬਾਅਦ ਇਹ ਮਨ, ਦਿਮਾਗ਼ ਤੇ ਸਰੀਰ ’ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦਾ ਮਾੜਾ ਨਤੀਜਾ ਸਮਾਜਿਕ ਤੇ ਆਰਥਿਕ ਤੌਰ ’ਤੇ ਸਿਰਫ਼ ਪੀੜਤ ਵਿਅਕਤੀ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਡਾ.ਤਿਆਗੀ ਨੇ ਵਿਦਿਆਰਥੀਆਂ ਨੂੰ ਇਸ ਬੁਰਾਈ ਤੋਂ ਬਚਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਐਨ.ਐੱਸ.ਐੱਸ. ਦੇ ਨਿਯਮਾਂ ਅਨੁਸਾਰ ਸਹੁੰ ਚੁਕਾਈ ਗਈ। ਸਮਾਗਮ ਦਾ ਮੰਚ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਰਾਜਵੀਰ ਕੌਰ ਵਲੋਂ ਕੀਤਾ ਗਿਆ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਰਾਜਬੀਰ ਸਿੰਘ ਘੁੰਮਣ ਨੇ ਸੀ.ਬੀ.ਆਈ. ਦੀ ਐਫ਼.ਆਈ.ਆਰ. ਤੇ ਘਰ ਦੀ ਤਲਾਸ਼ੀ ਨੂੰ ਹਾਈ ਕੋਰਟ ’ਚ ਦਿੱਤੀ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।