09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਮਹੀਨੇਵਾਰ ਮੀਟਿੰਗ ਹੋਈ

ਜ਼ੀਰਾ, 8 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਖੇ ਕੀਤੀ ਗਈ । ਮੀਟਿੰਗ ਦੀ ਸ਼ੁਰੂਆਤ ਦੌਰਾਨ ਸਰਕਾਰੀ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਮਾਤਾ ਸ਼੍ਰੀਮਤੀ ਕੈਲਾਸ਼ਵੰਤੀ ਅਤੇ ਵਾਰਡ ਨੰਬਰ 15 ਦੀ ਐਮ.

ਅਜੀਤ ਡੈਸਕ 09-10-2026
ਜ਼ੀਰਾ, 8 ਅਕਤੂਬਰ (ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸਕੂਲ ਵਿਖੇ ਕੀਤੀ ਗਈ । ਮੀਟਿੰਗ ਦੀ ਸ਼ੁਰੂਆਤ ਦੌਰਾਨ ਸਰਕਾਰੀ ਸਕੂਲ ਲੜਕੀਆਂ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਦੀ ਮਾਤਾ ਸ਼੍ਰੀਮਤੀ ਕੈਲਾਸ਼ਵੰਤੀ ਅਤੇ ਵਾਰਡ ਨੰਬਰ 15 ਦੀ ਐਮ.ਸੀ. ਕੁਲਵਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਭੁੱਲਰ ਦੇ ਨੌਜਵਾਨ ਬੇਟੇ ਪਰਮਿੰਦਰ ਸਿੰਘ ਭੁੱਲਰ ਤੇ ਉਸ ਦੇ ਦੋਸਤ ਅਨਮੋਲਪ੍ਰੀਤ ਸਿੰਘ ਪਿੰਡ ਬਹਾਵਲਪੁਰ ਦੀ ਸੜਕ ਹਾਦਸੇ ਦੌਰਾਨ ਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਸੰਸਥਾ ਦੇ ਖਜ਼ਾਨਚੀ ਅਵਤਾਰ ਸਿੰਘ ਕਾਨੂੰਗੋ ਵਲੋਂ ਸਤੰਬਰ ਮਹੀਨੇ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਤੇ ਕਲੱਬ ਵਲੋਂ ਸਤੰਬਰ ਮਹੀਨੇ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ ਤੇ ਇਸ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਕਲੱਬ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰ ਪ੍ਰਿਤਪਾਲ ਸਿੰਘ ਕਟਾਰੀਆ ਨੂੰ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਵਲੋਂ ਸੰਸਥਾ ਨੂੰ ਮਾਲੀ ਸਹਾਇਤਾ ਵੀ ਦਿੱਤੀ ਗਈ। ਮੀਟਿੰਗ ਵਿਚ ਗੁਰਤੇਜ ਸਿੰਘ ਗਿੱਲ , ਚਰਨਪ੍ਰੀਤ ਸਿੰਘ ਸੋਨੂੰ ਜਰਨਲ ਸਕੱਤਰ, ਅੰਗਰੇਜ਼ ਸਿੰਘ ਅਟਵਾਲ , ਜਸਵੰਤ ਸਿੰਘ ਨਾਮਦੇਵ, ਗੁਰਦੀਪ ਸਿੰਘ ਪੰਡੋਰੀ , ਸੁਖਪਾਲ ਸਿੰਘ ਪੰਡੋਰੀ, ਗੁਰਦੀਪ ਸਿੰਘ ਧਾਲੀਵਾਲ, ਸੁਰਜੀਤ ਕੁਮਾਰ ਚੌਧਰੀ, ਜੁਗਿੰਦਰ ਸਿੰਘ ਝਤਰਾ, ਮਾਸਟਰ ਅਜੀਤ ਸਿੰਘ, ਬਲਵੰਤ ਸਿੰਘ ਧੰਜੂ ਰਿਟ: ਸੈਸ਼ਨ ਜੱਜ, ਹਰਜਿੰਦਰ ਸਿੰਘ ਨਾਰੰਗ, ਰਾਜਵਿੰਦਰ ਸਿੰਘ ਮਾਨਸਾ, ਭੁਪਿੰਦਰ ਸਿੰਘ ਭੁੱਲਰ, ਗੁਰਚਰਨ ਸਿੰਘ ਢਿਲੋਂ, ਸੁਰੇਸ਼ ਕੁਮਾਰ ਕਾਲਾ, ਬਲਜਿੰਦਰ ਸਿੰਘ ਸੰਧੂ , ਦਲਜੀਤ ਸਿੰਘ ਗਿੱਲ, ਜੁਗਰਾਜ ਸਿੰਘ ਭੂਈ, ਸੁਨੀਲ ਸਹਿਗਲ, ਪ੍ਰਿਤਪਾਲ ਸਿੰਘ ਸ਼ਾਹ, ਗੁਰਭੇਜ ਸਿੰਘ ਸਿੱਧੂ, ਮਨਜੀਤ ਸਿੰਘ ਸੰਧੂ, ਕ੍ਰਿਸ਼ਨ ਕੁਮਾਰ ਕਾਨੂੰਗੋ, ਪਰਮਜੀਤ ਸਿੰਘ ਪੱਬੀ ਤੇ ਹਰਭਜਨ ਸਿੰਘ ਚੱਬਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਭਰਵਾਂ ਸਵਾਗਤ ਚੇਅਰਮੈਨ ਹਰਮੀਤ ਸਿੰਘ ਸੰਧੂ ਨੇ... ਅਗਲੀ ਖ਼ਬਰ ਦੇਵ ਸਮਾਜ ਕਾਲਜ ਫਾਰ ਵੁਮੈਨ ’ਚ ‘ਲਾਇਬ੍ਰੇਰੀ ਕਲੀਨਿਕ’ ਦਾ ਵਿਸ਼ੇਸ਼ ਉਪਰਾਲਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।