10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਟਰਾਲੇ ਦੀ ਲਪੇਟ ’ਚ ਆਉਣ ਨਾਲ ਮਾਂ ਪੁੱਤਰ ਦੀ ਮੌਤ, ਪਿਤਾ ਜ਼ਖ਼ਮੀ

ਮੱਖੂ, 9 ਅਕਤੂਬਰ (ਕੁਲਵਿੰਦਰ ਸਿੰਘ)-ਨੈਸ਼ਨਲ ਹਾਈਵੇ-54 ’ਤੇ ਬੰਗਾਲੀ ਵਾਲਾ ਪੁਲ ਨੇੜੇ ਰਾਜਸਥਾਨ ਅਤੇ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਪੁਲਾਂ ’ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਅਤੇ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਇਲਾਜ ਦੌਰਾਨ ਪੁੱਤਰ ਨੇ ਵੀ ਦਮ ਤੋੜ ਦਿੱਤਾ।

ਅਜੀਤ ਡੈਸਕ 10-10-2026
ਮੱਖੂ, 9 ਅਕਤੂਬਰ (ਕੁਲਵਿੰਦਰ ਸਿੰਘ)-ਨੈਸ਼ਨਲ ਹਾਈਵੇ-54 ’ਤੇ ਬੰਗਾਲੀ ਵਾਲਾ ਪੁਲ ਨੇੜੇ ਰਾਜਸਥਾਨ ਅਤੇ ਫ਼ਿਰੋਜ਼ਪੁਰ ਫੀਡਰ ਨਹਿਰ ਦੇ ਪੁਲਾਂ ’ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਪਤੀ ਅਤੇ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਇਲਾਜ ਦੌਰਾਨ ਪੁੱਤਰ ਨੇ ਵੀ ਦਮ ਤੋੜ ਦਿੱਤਾ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਮ੍ਰਿਤਕ ਔਰਤ ਦੀ ਪਛਾਣ ਕੁਲਵਿੰਦਰ ਕੌਰ (50) ਪਤਨੀ ਗੁਰਜੰਟ ਸਿੰਘ ਅਤੇ ਅਕਾਸ਼ਦੀਪ ਸਿੰਘ (26) ਪੁੱਤਰ ਗੁਰਜੰਟ ਸਿੰਘ ਵਜੋਂ ਹੋਈ ਹੈ। ਪੀੜਿਤ ਜ਼ਿਲ੍ਹਾ ਤਰਨਤਾਰਨ ਨਾਲ ਸੰਬਧਿਤ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਆਪਣੇ ਪੁੱਤਰ ਤੇ ਪਤਨੀ ਸਮੇਤ ਮੋਟਰਸਾਈਕਲ ’ਤੇ ਹਰੀਕੇ ਤੋਂ ਮੱਖੂ ਵੱਲ ਜਾ ਰਿਹਾ ਸੀ। ਜਦੋਂ ਉਹ ਬੰਗਾਲੀ ਵਾਲਾ ਪੁਲ ਨੇੜੇ ਜੌੜੀਆਂ ਨਹਿਰਾਂ ਦੇ ਪੁਲ ’ਤੇ ਪੁੱਜੇ ਤਾਂ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰਾਲੇ ਦੀ ਲਪੇਟ ਵਿਚ ਆ ਗਏ। ਸੂਤਰਾਂ ਅਨੁਸਾਰ ਟਰਾਲਾ ਚਾਲਕ ਗਲਤ ਪਾਸੇ ਤੋਂ ਆ ਰਹੀ ਕਾਰ ਨੂੰ ਸਾਈਡ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ। ਇਲਾਕਾ ਵਾਸੀਆਂ ਅਨੁਸਾਰ ਇਸ ਸਥਾਨ ’ਤੇ ਪਹਿਲਾਂ ਵੀ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ-54 ਨੂੰ ਚਾਰ ਮਾਰਗੀ ਬਣਾਉਣ ਦੌਰਾਨ ਬੰਗਾਲੀ ਵਾਲਾ ਪੁਲ ਤੋਂ ਫਤਿਹਗੜ੍ਹ ਸਭਰਾ ਨੂੰ ਹਰੀਕੇ ਵਾਲੀ ਸੜਕ ਨਾਲ ਜੋੜਨ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਸੀ। ਇਸ ਕਾਰਨ ਭਰਾਵਾਂ ਦੇ ਢਾਬੇ ਨੇੜੇ ਬਣੇ ਕੱਟ ਤੋਂ ਹਰੀਕੇ ਵੱਲ ਜਾਣ ਵਾਲੇ ਕੁਝ ਵਾਹਨ ਚਾਲਕ ਗਲਤ ਪਾਸੇ ਤੋਂ ਵਾਹਨ ਲੰਘਾਉਂਦੇ ਹਨ ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਪੁਲਿਸ ਵਲੋਂ ਵਾਰ-ਵਾਰ ਕੋਸ਼ਿਸ਼ਾਂ ਕੀਤੇ ਜਾਣ ਦੇ ਬਾਵਜੂਦ ਕੁਝ ਵਾਹਨ ਚਾਲਕ ਗਲਤ ਪਾਸੇ ਤੋਂ ਵਾਹਨ ਲਿਜਾਣ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੰਗਾਲੀ ਵਾਲਾ ਪੁਲ ਨੇੜੇ ਫਤਿਹਗੜ੍ਹ ਸਭਰਾ ਨੂੰ ਜਾਣ ਵਾਲੀ ਸੜਕ ’ਤੇ ਢੁੱਕਵਾਂ ਚੌਕ ਬਣਾਇਆ ਜਾਵੇ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ ਤੇ ਭਵਿੱਖ ਵਿਚ ਅਜਿਹੇ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। 09 ਐਫ.ਜੈਡ.ਆਰ.26.ਏ. ਬੰਗਾਲੀ ਵਾਲੇ ਪੁੱਲ ਦੇ ਨਜ਼ਦੀਕ ਟਰਾਲੇ ਤੇ ਮੋਟਰਸਾਈਕਲ ਦੀ ਟੱਕਰ ਦਾ ਦ੍ਰਿਸ਼। 09 ਐਫ.ਜੈਡ.ਆਰ.27.ਏ. ਜ਼ਖਮੀ ਗੁਰਜੰਟ ਸਿੰਘ ਹਸਪਤਾਲ ਵਿਚ ਦਾਖਲ ਅਤੇ ਮ੍ਰਿਤਕ ਅਕਾਸ਼ਦੀਪ ਸਿੰਘ ਦੀ ਪੁਰਾਣੀ ਫੋਟੋ।
ਪਿਛਲੀ ਖ਼ਬਰ ਕਿਹਾ, ਮਹਿਲਾ ਡੀ.ਜੀ.ਪੀ. ਲਗਾ ਕੇ ਨਸ਼ਾ ਤਸਕਰਾਂ ਨੂੰ 5 ਮਹੀਨਿਆਂ ’ਚ ਸੁੱਟਾਂਗੇ ਜੇਲ੍ਹ ਵਿਚ ਅਗਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।