11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੁਰਾਣੀ ਪੈਨਸ਼ਨ ਤੇ ਪੰਜਾਬ ਸਕੇਲ ਦੀ ਬਹਾਲੀ ਲਈ ਡੀ.ਟੀ.ਐੱਫ. ਫ਼ਿਰੋਜ਼ਪੁਰ ਦਾ ਜਥਾ ਸੰਗਰੂਰ ਮਹਾਂ ਰੈਲੀ ਲਈ ਰਵਾਨਾ

ਫ਼ਿਰੋਜ਼ਪੁਰ/ਗੁਰੂਹਰਸਹਾਏ, 10 ਅਕਤੂਬਰ (ਗੁਰਿੰਦਰ ਸਿੰਘ, ਕਪਿਲ ਕੰਧਾਰੀ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਨੇੜੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਡੀ. ਟੀ.

ਅਜੀਤ ਡੈਸਕ 11-10-2026
ਫ਼ਿਰੋਜ਼ਪੁਰ/ਗੁਰੂਹਰਸਹਾਏ, 10 ਅਕਤੂਬਰ (ਗੁਰਿੰਦਰ ਸਿੰਘ, ਕਪਿਲ ਕੰਧਾਰੀ)-ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ’ਤੇ ਆਧਾਰਿਤ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਰਿਹਾਇਸ਼ ਨੇੜੇ ਕੀਤੀ ਜਾ ਰਹੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਜ਼ਿਲ੍ਹਾ ਫ਼ਿਰੋਜ਼ਪੁਰ ਦਾ ਵਿਸ਼ਾਲ ਜਥਾ ਰਵਾਨਾ ਹੋਇਆ। ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਕਨਵੀਨਰ ਰਾਜ ਕੁਮਾਰ ਮਹਿਰੋਕ, ਜ਼ਿਲ੍ਹਾ ਮੀਤ ਪ੍ਰਧਾਨ ਅਮਿਤ ਕੰਬੋਜ, ਕੋ-ਕਨਵੀਨਰ ਹਰਦੀਪ ਸਿੰਘ, ਬਲਵਿੰਦਰ ਸਿੰਘ ਸਫ਼ਰੀ ਅਤੇ ਅੰਕੁਸ਼ ਕੰਬੋਜ ਦੀ ਅਗਵਾਈ ਵਿਚ ਰਵਾਨਾ ਹੋਏ ਕਾਫ਼ਲੇ ਵਿਚ ਵੱਡੀ ਗਿਣਤੀ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੇਮ ਸਿੰਘ ਪ੍ਰਿੰਸੀਪਲ, ਰਾਜੀਵ ਸ਼ਰਮਾ, ਅੰਗਰੇਜ਼ ਕੁਮਾਰ, ਹਾਜੀ ਬੇਟੂ, ਸੁਨੀਲ ਕੁਮਾਰ, ਗੁਰਵਿੰਦਰ ਸਿੰਘ ਖੋਸਾ, ਉਜਵਲ ਕੁਮਾਰ, ਸੁਸ਼ੀਲ ਕੁਮਾਰ, ਹਰਸ਼ਦੀਪ, ਦਰਸ਼ਨ ਸਿੰਘ, ਹਰਦੀਪ ਸਿੰਘ ਤੱਲੇਵਾਲਾ, ਦਲਜੀਤ ਕੁਮਾਰ, ਪ੍ਰਿਤਪਾਲ ਸੰਧਾ, ਸੁਰਜੀਤ ਸਿੰਘ ਹੈੱਡ ਟੀਚਰ, ਕਸ਼ਮੀਰ ਸਿੰਘ, ਵਿਪਨ ਕੰਬੋਜ, ਵਿਸ਼ਵਦੀਪ ਕੰਬੋਜ, ਅਮਨਦੀਪ ਕੁਮਾਰ ਪੀਟੀਆਈ, ਰਜਿੰਦਰ ਸਿੰਘ, ਸੁਭਾਸ਼ ਸਿੰਘ, ਗੁਰਮੀਤ ਸਿੰਘ ਸਾਇੰਸ ਮਾਸਟਰ, ਰਸ਼ਪਾਲ ਸਿੰਘ ਝੰਡੂਵਾਲਾ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਰੋਹਿਤ ਮਲੇਠੀਆ, ਦੀਪਕ, ਅਮਰੀਕ ਸਿੰਘ, ਅੰਮ੍ਰਿਤ ਕੁਮਾਰ, ਡਿੰਪਲ ਮੌਂਗਾ, ਰਾਜੀਵ ਮੌਂਗਾ, ਸੁਮਿਤ ਕੁਮਾਰ, ਮਨਜੀਤ ਸਿੰਘ ਦੁੱਲੇ ਕੇ ਤੇ ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਿਊਟੀ ’ਤੇ ਬਹਾਲ ਹੋਣ ਤੋਂ ਬਾਅਦ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਕਮਿਸ਼ਨਰ ਕੰਵਲਪ੍ਰੀਤ ਕੌਰ ਬਰਾੜ... ਅਗਲੀ ਖ਼ਬਰ ਵੱਧ ਨਮੀ ਵਾਲੇ ਝੋਨੇ ਦੀ ਟਰਾਲੀ ਮਾਰਕੀਟ ਕਮੇਟੀ ਨੇ ਵਾਪਸ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।