14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਰੋਸ ਮਾਰਚ

ਮੱਖੂ,13 ਅਕਤੂਬਰ (ਕੁਲਵਿੰਦਰ ਸਿੰਘ,ਵਰਿੰਦਰ ਮਨਚੰਦਾ)-ਪੰਜਾਬ ਦੀ ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਬਿਧੀ ਚੰਦ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਦਮਦਮਾ ਸਾਹਿਬ ਨੈਸ਼ਨਲ ਹਾਈਵੇ 54 ਮੱਖੂ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਰਵਾਨਾ ਹੋਇਆ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ੍ਰੀ ਮਾਨ ਸਿੰਘ ਵਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਰੋਸ ਮਾਰਚ ਭਾਈ ਅੰਮ੍ਰਿਤਪਾਲ ਸਿੰਘਾ ਖ਼ਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਪਿਤਾ ਭਾਈ ਤਰਸੇਮ ਸਿੰਘ,ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲ਼ੀ ਵਿਧਾਇਕ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਭਾਈ ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ,ਜਥੇਦਾਰ ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ ਮੱਖੂ,ਭਾਈ ਰਘਬੀਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਕਾਬਲ ਸਿੰਘ ਬੂਟੇ ਵਾਲਾ ਬਲਾਕ ਮੱਲਾਂਵਾਲਾ,ਸੀਨੀਅਰ ਆਗੂ ਭਾਈ ਲਖਵਿੰਦਰ ਸਿੰਘ ਆਰਾਈਆ ਵਾਲਾ,ਜਥੇਦਾਰ ਗੁਰਦੀਪ ਸਿੰਘ ਗੁਰਾਲੀ,ਭਾਈ ਪਰਗਟ ਸਿੰਘ ਮੱਖੂ,ਡਾ.

ਅਜੀਤ ਡੈਸਕ 14-10-2026
ਮੱਖੂ,13 ਅਕਤੂਬਰ (ਕੁਲਵਿੰਦਰ ਸਿੰਘ,ਵਰਿੰਦਰ ਮਨਚੰਦਾ)-ਪੰਜਾਬ ਦੀ ਕਿਸਾਨੀ ਅਤੇ ਜਵਾਨੀ ਬਚਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਭਾਈ ਬਿਧੀ ਚੰਦ ਜੀ ਦੀ ਯਾਦ ’ਚ ਬਣੇ ਗੁਰਦੁਆਰਾ ਦਮਦਮਾ ਸਾਹਿਬ ਨੈਸ਼ਨਲ ਹਾਈਵੇ 54 ਮੱਖੂ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਹਸ਼ਮਤ ਵਾਲਾ ਦੀ ਅਗਵਾਈ ਹੇਠ ਰਵਾਨਾ ਹੋਇਆ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸ੍ਰੀ ਮਾਨ ਸਿੰਘ ਵਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਰੋਸ ਮਾਰਚ ਭਾਈ ਅੰਮ੍ਰਿਤਪਾਲ ਸਿੰਘਾ ਖ਼ਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਦੇ ਪਿਤਾ ਭਾਈ ਤਰਸੇਮ ਸਿੰਘ,ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲ਼ੀ ਵਿਧਾਇਕ,ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਭਾਈ ਜਗਦੀਪ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ,ਜਥੇਦਾਰ ਨਰਿੰਦਰ ਸਿੰਘ ਪੰਨੂ ਬਲਾਕ ਪ੍ਰਧਾਨ ਮੱਖੂ,ਭਾਈ ਰਘਬੀਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਕਾਬਲ ਸਿੰਘ ਬੂਟੇ ਵਾਲਾ ਬਲਾਕ ਮੱਲਾਂਵਾਲਾ,ਸੀਨੀਅਰ ਆਗੂ ਭਾਈ ਲਖਵਿੰਦਰ ਸਿੰਘ ਆਰਾਈਆ ਵਾਲਾ,ਜਥੇਦਾਰ ਗੁਰਦੀਪ ਸਿੰਘ ਗੁਰਾਲੀ,ਭਾਈ ਪਰਗਟ ਸਿੰਘ ਮੱਖੂ,ਡਾ.ਸੁਖਦੇਵ ਸਿੰਘ ਵਿੰਝੋਕੇ,ਭਾਈ ਸਰਬਜੀਤ ਸਿੰਘ ਤਲਵੰਡੀ,ਬਲਵਿੰਦਰ ਸਿੰਘ ਪੱਧਰੀ,ਡਾ..ਕੁਲਦੀਪ ਸਿੰਘ, ਬਾਬਾ ਦਿਲਬਾਗ ਸਿੰਘ ਵਰਪਾਲ,ਗੁਰਨੇਕ ਸਿੰਘ ਖੰਨਾ,ਕੁਲਬੀਰ ਸਿੰਘ ਔਜਲਾ ਪੀਰ ਮੁਹੰਮਦ,ਦਲੇਰ ਸਿੰਘ,ਵਿਰਆਮ ਸਿੰਘ,ਗੁਰਵਿੰਦਰ ਸਿੰਘ ਚਿਰਾਗ਼ ਵਾਲੀ,ਗੁਰਪਾਲ ਸਿੰਘ ਸੰਧੂ ਘੁੱਦੂ ਵਾਲਾ,ਔਨਖ ਸਿੰਘ ਰੋਡੇ ਵਾਲਾ,ਸਰਪੰਚ ਸਾਹਬ ਸਿੰਘ ਰਸੂਲਪੁਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਤੇ ਵਰਕਰਾਂ ਨੇ ਕਾਰਾਂ, ਗੱਡੀਆਂ ਅਤੇ ਮੋਟਰ ਸਾਈਕਲਾਂ ’ਤੇ ਸ਼ਮੂਲੀਅਤ ਕੀਤੀ। ਸੀਨੀਅਰ ਆਗੂਆਂ ਨੇ ਦੱਸਿਆ ਕਿ ਇਹ ਰੋਸ ਮਾਰਚ ਮੱਖੂ ਤੋਂ ਸ਼ੁਰੂ ਹੋ ਕੇ ਰਸੂਲਪੁਰ,ਸੂਦਾਂ,ਲਹਿਰਾ ਬੇਟ,ਪੀਰ ਮੁਹੰਮਦ,ਕਿਲੀ ਨੌ ਆਬਾਦ,ਬਘੇਲੇ ਵਾਲਾ,ਸ਼ਾਹ ਬੁੱਕਰ, ਬੂਲੇ, ਸ਼ਾਹ ਵਾਲਾ, ਬੰਡਾਲਾ ਨੌ ਬੰਬ,ਜ਼ੀਰਾ,ਗਾਦੜੀ,ਬੋਤੀਆਂ ਵਾਲਾ,ਅਲੀਪੁਰ,ਵਲਟੋਹਾ,ਬੂੜੇ ਵਾਲਾ,ਚਾਹਲਾ,ਗੁਰਦਿੱਤੀ ਵਾਲਾ,ਮੱਲਾਂਵਾਲਾ,ਮੱਲਾਂਵਾਲਾ ਪਿੰਡ,ਕਾਮਲ ਵਾਲਾ,ਰੋਡੇ ਵਾਲਾ ਅਤੇ ਇਤਿਹਾਸਕ ਨਗਰ ਫ਼ਤਿਹਗੜ੍ਹ ਸਭਰਾ ਦੀ ਸੰਗਤਾਂ ਨੂੰ ਪੰਜਾਬ ਸਰਕਾਰ ਦੀ ਲੋਕ ਮਾਰੂ ਨੀਤੀਆਂ ਆਪਣੀ ਆਵਾਜ਼ ਬੁਲੰਦ ਕਰਕੇ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ 2027 ’ਚ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਅਤੇ ਸੰਗਤਾਂ ਵਲੋਂ ਰੋਸ ਮਾਰਚ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਲੋਕਾਂ ਦੇ ਮੁੱਦੇ ਜਾਣਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਡੋਰ-ਟੂ-ਡੋਰ ਮੁਹਿੰਮ ਜਾਰੀ ਅਗਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਵਲੋਂ ਓਪਨ ਜਿੰਮ ’ਚ ਦੋ ਨਵੀਆਂ ਕਸਰਤ ਮਸ਼ੀਨਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।