18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੀ ਜ਼ਿਲ੍ਹਾ ਇਕਾਈ ਦਾ ਗਠਨ, ਭਾਰਤ ਪ੍ਰਤਾਪ ਬਣੇ ਪ੍ਰਧਾਨ

ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਐੱਸ. ਸੀ/ਬੀ.

ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੀ ਚੋਣ ਮੌਕੇ ਇਕੱਤਰ ਅਧਿਆਪਕ। 18-10-2026
ਫ਼ਿਰੋਜ਼ਪੁਰ, 17 ਅਕਤੂਬਰ (ਗੁਰਿੰਦਰ ਸਿੰਘ)- ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਅਹਿਮ ਮੀਟਿੰਗ ਨਗਰ ਪੰਚਾਇਤ ਫ਼ਿਰੋਜ਼ਪੁਰ ਦੇ ਪਾਰਕ ਵਿਚ ਹਰਦੀਪ ਸਿੰਘ ਤੂਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਦਰਸ਼ਾਂ ’ਤੇ ਚੱਲਣ ਦਾ ਸੱਦਾ ਦਿੰਦਿਆਂ ਜਮਹੂਰੀ ਢੰਗ ਨਾਲ ਜ਼ਿਲ੍ਹਾ ਪੱਧਰੀ ਇਕਾਈ ਦਾ ਗਠਨ ਕੀਤਾ ਗਿਆ। ਇਸ ਚੋਣ ਦੌਰਾਨ ਭਾਰਤ ਪ੍ਰਤਾਪ ਸੈਂਟਰ ਹੈੱਡ ਟੀਚਰ ਲੱਖੋ ਕੇ ਖੁਰਦ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਜਦਕਿ ਗੁਰਚਰਨ ਸਿੰਘ ਲੱਖੋ ਕੇ ਨੂੰ ਜਨਰਲ ਸਕੱਤਰ, ਜੋਗਿੰਦਰ ਪਾਲ ਤੇ ਜਤਿੰਦਰ ਸਿੰਘ ਲੱਖੋ ਕੇ ਨੂੰ ਸੀਨੀਅਰ ਮੀਤ ਪ੍ਰਧਾਨ, ਅੰਜੂ ਬਾਲਾ ਅਤੇ ਕਿਸ਼ੋਰ ਕੁਮਾਰ ਨੂੰ ਮੀਤ ਪ੍ਰਧਾਨ, ਸੁਨੀਲ ਕੁਮਾਰ ਨੂੰ ਵਿੱਤ ਸਕੱਤਰ, ਕਿਰਪਾਲ ਸਿੰਘ ਨੂੰ ਪ੍ਰੈੱਸ ਸਕੱਤਰ, ਕੁਲਦੀਪ ਸਿੰਘ ਤੇ ਸੁਮਨ ਰਾਣੀ ਨੂੰ ਸਕੱਤਰ ਅਤੇ ਲਖਵਿੰਦਰ ਸਿੰਘ ਨੂੰ ਆਰ.ਟੀ.ਆਈ. ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਹਰਦੀਪ ਸਿੰਘ ਤੂਰ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਧਿਆਪਕ ਵਰਗ ਦੇ ਹੱਕਾਂ ਦੀ ਰਾਖੀ, ਮਾਣ-ਸਨਮਾਨ ਦੀ ਬਹਾਲੀ ਅਤੇ ਸਮਾਜਿਕ ਨਿਆਂ ਲਈ ਇਕਜੁੱਟਤਾ ਨਾਲ ਯਤਨ ਕਰਨਾ ਸਮੇਂ ਦੀ ਮੁੱਖ ਲੋੜ ਹੈ। ਅਖੀਰ ਵਿਚ ਜਨਰਲ ਸਕੱਤਰ ਗੁਰਚਰਨ ਸਿੰਘ ਲੱਖੋ ਕੇ ਨੇ ਮੀਟਿੰਗ ਵਿਚ ਸ਼ਾਮਲ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਭਾਸ਼ਾ ਵਿਭਾਗ ਵਲੋਂ ਪੰਜਾਬੀ ਨਾਟਕ ਮੁਕਾਬਲਿਆਂ ਲਈ ਨਾਮਜ਼ਦਗੀਆਂ ਦੀ ਮੰਗ ਅਗਲੀ ਖ਼ਬਰ ਪੈਰਾ ਮੈਡੀਕਲ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਦੇ ਆਗੂਆਂ ਤੇ ਮੈਂਬਰਾਂ ਦੀ ਹੋਈ ਹੰਗਾਮੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।