19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅਸ਼ੋਕ ਜੈਰਥ ਅਤੇ ਨਗਰ ਕੌਂਸਲ ਟੀਮ ਵਲੋਂ ਭਾਜਪਾ ਦੇ ਨਵੇਂ ਅਹੁਦੇਦਾਰਾਂ ਨੂੰ ਵਧਾਈ

ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਪਾਰਟੀ ਸੰਗਠਨ ਦਾ ਵਿਸਥਾਰ ਕਰਦਿਆਂ ਆਪਣੀ ਨਵੀਂ ਜ਼ਿਲ੍ਹਾ ਕਾਰਜਕਾਰਨੀ, ਵੱਖ-ਵੱਖ ਮੋਰਚਿਆਂ, ਸੈੱਲਾਂ ਦੇ ਇੰਚਾਰਜਾਂ ਤੇ ਮੰਡਲ ਪ੍ਰਧਾਨਾਂ ਤੇ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 17 ਅਕਤੂਬਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿਚ ਪਾਰਟੀ ਨੇ ਤਜਰਬੇਕਾਰ ਤੇ ਉਰਜਾਵਾਨ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਅਜੀਤ ਡੈਸਕ 19-10-2026
ਫ਼ਾਜ਼ਿਲਕਾ, 18 ਅਕਤੂਬਰ (ਦਵਿੰਦਰ ਪਾਲ ਸਿੰਘ)- ਭਾਰਤੀ ਜਨਤਾ ਪਾਰਟੀ ਫ਼ਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਪਾਰਟੀ ਸੰਗਠਨ ਦਾ ਵਿਸਥਾਰ ਕਰਦਿਆਂ ਆਪਣੀ ਨਵੀਂ ਜ਼ਿਲ੍ਹਾ ਕਾਰਜਕਾਰਨੀ, ਵੱਖ-ਵੱਖ ਮੋਰਚਿਆਂ, ਸੈੱਲਾਂ ਦੇ ਇੰਚਾਰਜਾਂ ਤੇ ਮੰਡਲ ਪ੍ਰਧਾਨਾਂ ਤੇ ਇੰਚਾਰਜਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 17 ਅਕਤੂਬਰ ਨੂੰ ਜਾਰੀ ਕੀਤੀ ਗਈ ਇਸ ਸੂਚੀ ਵਿਚ ਪਾਰਟੀ ਨੇ ਤਜਰਬੇਕਾਰ ਤੇ ਉਰਜਾਵਾਨ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ। ਜ਼ਿਲ੍ਹਾ ਕਾਰਜਕਾਰਨੀ ਦੇ ਇਸ ਸਫਲ ਗਠਨ ’ਤੇ ਸੀਨੀਅਰ ਭਾਜਪਾ ਆਗੂ ਅਸ਼ੋਕ ਜੈਰਥ, ਨਗਰ ਕੌਂਸਲ ਪ੍ਰਧਾਨ ਅਨੀਤਾ ਜੈਰਥ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਭਗਵਾਨ ਦਾਸ ਨੇ ਪੂਰੀ ਨਵੀਂ ਕਾਰਜਕਾਰਨੀ ਤੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਹਾਰਦਿਕ ਵਧਾਈ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਆਗੂਆਂ ਨੇ ਭਰੋਸਾ ਪ੍ਰਗਟਾਇਆ ਕਿ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਹੇਠ ਇਹ ਨਵੀਂ ਟੀਮ ਸੰਗਠਨ ਨੂੰ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗੀ ਤੇ ਇਲਾਕੇ ਵਿਚ ਪਾਰਟੀ ਦੀ ਮਜ਼ਬੂਤੀ ਲਈ ਸਮਰਪਿਤ ਹੋ ਕੇ ਕੰਮ ਕਰੇਗੀ। ਨਵੀਂ ਟੀਮ ਵਿਚ ਉਮੇਸ਼ ਫੁਟੇਲਾ, ਰਾਕੇਸ਼ ਉਤਰੇਜਾ, ਸੰਜੇ ਸਿਆਗ, ਰਿਤੇਸ਼ ਮੁੰਦੜਾ, ਸੰਜੀਵ ਧੂੜੀਆ, ਨਰਿੰਦਰ ਅਗਰਵਾਲ, ਸੁਰੱਖਿਆ ਗੁਪਤਾ, ਹਰਦੇਵ ਮੇਘਵਾਲ ਤੇ ਨਗੀਨ ਗੋਇਲ ਜ਼ਿਲ੍ਹਾ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਜਦ ਕਿ ਅਸ਼ਵਨੀ ਫੁਟੇਲਾ, ਗੁਰਜੀਤ ਰਾਣਾ ਸੰਧੂ ਤੇ ਪੁਨੀਤ ਅਰੋੜਾ ਨੂੰ ਜ਼ਿਲ੍ਹਾ ਜਨਰਲ ਸਕੱਤਰ, ਅਜੇ ਬਜਾਜ, ਰੀਗਲ ਗੋਇਲ, ਸੁਖਵਿੰਦਰ ਸਿੰਘ ਧਨੋਆ ਸਮੇਤ 9 ਆਗੂਆਂ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਦੀਪ ਕੰਬੋਜ ਨੂੰ ਖ਼ਜ਼ਾਨਚੀ ਤੇ ਗਗਨ ਵਾਟਸ ਨੂੰ ਜ਼ਿਲ੍ਹਾ ਪ੍ਰੈੱਸ ਸਕੱਤਰ ਬਣਾਇਆ ਗਿਆ ਹੈ। ਯੂਥ ਮੋਰਚਾ ਦੀ ਕਮਾਨ ਸੁਰਿੰਦਰ ਪਾਲ ਸਿੰਘ ਘੋਗਾ ਤੇ ਮਹਿਲਾ ਮੋਰਚਾ ਦੀ ਕਮਾਨ ਪੂਜਾ ਝਿੰਝਾ ਨੂੰ ਸੌਂਪੀ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਸੈੱਲਾਂ ਤੇ ਮੰਡਲਾਂ ਲਈ ਵੀ ਇੰਚਾਰਜਾਂ ਤੇ ਪ੍ਰਧਾਨਾਂ ਦੇ ਨਾਂਅ ਐਲਾਨੇ ਗਏ ਹਨ ਜਿਸ ਨਾਲ ਜ਼ਮੀਨੀ ਪੱਧਰ ’ਤੇ ਪਾਰਟੀ ਸੰਗਠਨ ਨੂੰ ਹੋਰ ਵੀ ਮਜ਼ਬੂਤੀ ਮਿਲਣ ਦੀ ਉਮੀਦ ਹੈ।
ਪਿਛਲੀ ਖ਼ਬਰ ਲੋੜਵੰਦ ਬਜ਼ੁਰਗ ਨੂੰ ਸਮਾਜ ਸੇਵੀ ਮੰਨਾ ਸੈਣੀ ਵਲੋਂ ਬੈਟਰੀ ਵਾਲਾ ਟਰਾਈ ਸਾਈਕਲ ਭੇਟ ਅਗਲੀ ਖ਼ਬਰ ਨਾਜਾਇਜ਼ ਦੇਸੀ ਪਿਸਤੌਲ ਅਤੇ ਦੋ ਮੈਗਜ਼ੀਨਾਂ ਸਮੇਤ ਇਕ ਵਿਅਕਤੀ ਚੜ੍ਹਿਆ ਪੁਲਿਸ ਅੜਿੱਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।