ਬੇ-ਮੌਸਮੇ ਮੀਂਹ ਨੇ ਖੋਲ੍ਹੀ ਸਰਕਾਰੀ ਖਰੀਦ ਪ੍ਰਬੰਧਾਂ ਦੀ ਪੋਲ, ਮੰਡੀਆਂ ’ਚ ਕਰੋੜਾਂ ਦਾ ਝੋਨਾ ਭਿੱਜਿਆ
ਖੇਤਾਂ ਵਿਚ ਪਾਣੀ ਭਰਨ ਕਾਰਨ ਕੰਬਾਈਨਾਂ ਦਾ ਕੰਮ ਵੀ ਠੱਪ
ਮੱਲਾਂਵਾਲਾ, 24 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਅਨਾਜ ਮੰਡੀ ਸਮੇਤ ਇਲਾਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਪਏ ਬੇਮੌਸਮੇਂ ਮੀਂਹ ਨੇ ਝੋਨੇ ਦੀ ਸਰਕਾਰੀ ਖਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਿਆ ਕਰੋੜਾਂ ਰੁਪਏ ਦਾ ਸਰਕਾਰੀ ਖਰੀਦਿਆ ਝੋਨਾ ਅਤੇ ਕਿਸਾਨਾਂ ਦਾ ਢੇਰੀਆਂ ਦੇ ਰੂਪ ਵਿਚ ਪਿਆ ਝੋਨਾ ਤਰਪਾਲਾਂ ਅਤੇ ਸਟੈਕ ਕਰਨ ਲਈ ਕਰੇਟ ਨਾ ਹੋਣ ਕਾਰਨ ਮੀਂਹ ਵਿਚ ਭਿੱਜਦਾ ਰਿਹਾ ਉਥੇ ਹੀ ਝੋਨੇ ਦੀ ਸਰਕਾਰੀ ਖਰੀਦ ਕੀਤੀਆਂ ਲੱਖਾਂ ਬੋਰੀਆਂ ਅਤੇ ਝੋਨੇ ਦੀਆਂ ਢੇਰੀਆਂ ਭਿੱਜਣ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ।
ਮੱਲਾਂਵਾਲਾ, 24 ਅਕਤੂਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਅਨਾਜ ਮੰਡੀ ਸਮੇਤ ਇਲਾਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਵਿਚ ਪਏ ਬੇਮੌਸਮੇਂ ਮੀਂਹ ਨੇ ਝੋਨੇ ਦੀ ਸਰਕਾਰੀ ਖਰੀਦ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੰਡੀਆਂ ਵਿਚ ਖੁੱਲ੍ਹੇ ਅਸਮਾਨ ਹੇਠ ਪਿਆ ਕਰੋੜਾਂ ਰੁਪਏ ਦਾ ਸਰਕਾਰੀ ਖਰੀਦਿਆ ਝੋਨਾ ਅਤੇ ਕਿਸਾਨਾਂ ਦਾ ਢੇਰੀਆਂ ਦੇ ਰੂਪ ਵਿਚ ਪਿਆ ਝੋਨਾ ਤਰਪਾਲਾਂ ਅਤੇ ਸਟੈਕ ਕਰਨ ਲਈ ਕਰੇਟ ਨਾ ਹੋਣ ਕਾਰਨ ਮੀਂਹ ਵਿਚ ਭਿੱਜਦਾ ਰਿਹਾ ਉਥੇ ਹੀ ਝੋਨੇ ਦੀ ਸਰਕਾਰੀ ਖਰੀਦ ਕੀਤੀਆਂ ਲੱਖਾਂ ਬੋਰੀਆਂ ਅਤੇ ਝੋਨੇ ਦੀਆਂ ਢੇਰੀਆਂ ਭਿੱਜਣ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦੂਜੇ ਪਾਸੇ, ਖੇਤਾਂ ਵਿਚ ਮੀਂਹ ਦਾ ਪਾਣੀ ਭਰਨ ਕਾਰਨ ਝੋਨੇ ਦੀ ਕਟਾਈ ਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ ਤੇ ਅਗਲੇ ਦੋ ਤਿੰਨ ਦਿਨਾਂ ਤੱਕ ਖੇਤਾਂ ’ਚ ਮਸ਼ੀਨਾਂ ਦਾ ਕੰਮ ਰੁਕ ਗਿਆ ਹੈ ਜਿਸ ਨਾਲ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ। ਅਨਾਜ ਮੰਡੀ ਮੱਲਾਂਵਾਲਾ ਸਮੇਤ ਇਲਾਕੇ ਦੀਆਂ ਮੰਡੀਆਂ ਵਿਚ ਆੜਤੀਆਂ ਕੋਲ ਝੋਨੇ ਨੂੰ ਢੱਕਣ ਲਈ ਲੋੜੀਂਦੀਆਂ ਤਰਪਾਲਾਂ ਦਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦੀ ਝੋਨੇ ਦੀ ਫਸਲ ਮੰਡੀ ਵਿਚ ਭਿੱਜ ਦੀ ਰਹੀ ਹੈ। ਹਾਲਾਤ ਇਹ ਬਣ ਗਏ ਕਿ ਕਿਸਾਨਾਂ ਨੂੰ ਆਪਣੀ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਆਪਣੇ ਪੱਲਿਓਂ ਪੈਸੇ ਖਰਚ ਕਰਕੇ ਤਰਪਾਲਾਂ ਲਿਆਉਣੀਆਂ ਪੈ ਰਹੀਆਂ ਹਨ। ਇਸ ਦੇ ਬਾਵਜੂਦ ਮੰਡੀਆਂ ਵਿਚ ਪਏ ਸਾਰੇ ਝੋਨੇ ਨੂੰ ਸਮੇਂ ਸਿਰ ਢੱਕਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।