26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਸਾਹਿਤ ਸਭਾ ਜ਼ੀਰਾ ਵਲੋਂ ਸਾਹਿਤਕਾਰ ਮੇਜਰ ਸਿੰਘ ਸੰਧੂ ਨਾਲ ਰੂ-ਬਰੂ ਸਮਾਗਮ

ਜ਼ੀਰਾ, 25 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਸਾਹਿਤ ਸਭਾ ਜ਼ੀਰਾ ਵਲੋਂ ਸਭਾ ਦੇ ਬਾਨੀ ਮੈਂਬਰ ਅਤੇ, ਉੱਘੇ ਸਾਹਿਤਕਾਰ ਮੇਜਰ ਸਿੰਘ ਸੰਧੂ ਨਾਲ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਮੇਜਰ ਸਿੰਘ ਸੰਧੂ ਵਲੋਂ ਆਪਣੇ ਸਾਹਿਤਕ ਸਫਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਦਸਵੀਂ ਦੀ ਪੜ੍ਹਾਈ ਤੱਕ ਰਸੂਲ ਹਮਜ਼ਾਤੋਵ ਦਾ ਮੇਰਾ ਦਾਗਿਸਤਾਨ, ਟਾਲਸਟਾਏ, ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ ਦੁਆਰਾ ਰਚਿਤ ਬਹੁਤ ਸਾਰਾ ਸਾਹਿਤ ਪੜ੍ਹ ਲਿਆ ਸੀ।

ਅਜੀਤ ਡੈਸਕ 26-10-2026
ਜ਼ੀਰਾ, 25 ਅਕਤੂਬਰ(ਪ੍ਰਤਾਪ ਸਿੰਘ ਹੀਰਾ)- ਸਾਹਿਤ ਸਭਾ ਜ਼ੀਰਾ ਵਲੋਂ ਸਭਾ ਦੇ ਬਾਨੀ ਮੈਂਬਰ ਅਤੇ, ਉੱਘੇ ਸਾਹਿਤਕਾਰ ਮੇਜਰ ਸਿੰਘ ਸੰਧੂ ਨਾਲ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਮੇਜਰ ਸਿੰਘ ਸੰਧੂ ਵਲੋਂ ਆਪਣੇ ਸਾਹਿਤਕ ਸਫਰ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੇ ਦਸਵੀਂ ਦੀ ਪੜ੍ਹਾਈ ਤੱਕ ਰਸੂਲ ਹਮਜ਼ਾਤੋਵ ਦਾ ਮੇਰਾ ਦਾਗਿਸਤਾਨ, ਟਾਲਸਟਾਏ, ਜਸਵੰਤ ਸਿੰਘ ਕੰਵਲ, ਬਲਵੰਤ ਗਾਰਗੀ ਦੁਆਰਾ ਰਚਿਤ ਬਹੁਤ ਸਾਰਾ ਸਾਹਿਤ ਪੜ੍ਹ ਲਿਆ ਸੀ। ਉਹਨਾਂ ਦੱਸਿਆ ਕਿ ਉਹਨਾਂ ਦੀ ਪਹਿਲੀ ਕਹਾਣੀ ਅੱਠਵੀਂ ਜਮਾਤ ਵਿਚ ਪੜ੍ਹਦਿਆਂ ਹੀ ਇਕ ਹਫ਼ਤਾਵਾਰੀ ਪਰਚੇ ਵਿਚ ਛਪ ਗਈ ਸੀ, 1978 ਵਿਚ ਉਹ ਸਾਹਿਤ ਸਭਾ ਜ਼ੀਰਾ ਨਾਲ ਜੁੜ ਗਏ ਸਨ। ਇਸ ਮੌਕੇ ਸਾਹਿਤਕਾਰ, ਚਿੰਤਕ ਗੁਰਚਰਨ ਸਿੰਘ ਨੂਰਪੁਰ ਨੇ ਉਹਨਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤਾ। ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਉਹਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਪੰਜਾਬੀ ਕਵੀ ਅਜਾਇਬ ਸਿੰਘ ਹੁੰਦਲ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਹਰ ਤਿੰਨ ਮਹੀਨੇ ਬਾਅਦ ਇਕ ਸਾਹਿਤਕਾਰ ਨਾਲ ਰੂ-ਬਰੂ ਪ੍ਰੋਗਰਾਮ ਕਰਵਾਇਆ ਜਾਵੇਗਾ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਤਾਰਾ ਸਿੰਘ ਫੌਜੀ ਨੇ ‘ਰਿਸ਼ਤਾ’ ਕਵਿਤਾ ਨਾਲ ਕੀਤੀ। ਮੁਖਤਿਆਰ ਸਿੰਘ ਬਰਾੜ ਨੇ ਗੀਤ ‘ਦਿਲ ’ਤੇ ਲੱਗੇ ਫੱਟ ਦਿਖਾਵਾਂ’ ਪੇਸ਼ ਕੀਤਾ। ਹੀਰਾ ਲਾਲ ਮਰਖਾਈ ਨੇ ਹਰ ਚੀਜ਼ ਵਿਚ ਜ਼ਹਿਰ ਮਿਲੀ ਹੋਣ ਬਾਰੇ ਲੇਖ ਸੁਣਾ ਕੇ ਹਾਜ਼ਰੀ ਲਵਾਈ। ਹਰੀ ਦਾਸ ਚੌਹਾਨ, ਸੁਖਰਾਜ ਜ਼ੀਰਾ, ਦਲਜੀਤ ਰਾਏ ਕਾਲੀਆ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਲੈਕਚਰਾਰ ਨਰਿੰਦਰ ਸਿੰਘ ਥਿੰਦ ਨੇ ਸਿੱਖਿਆ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਚਰਨ ਸਿੰਘ ਨੂਰਪੁਰ ਨੇ ਕਵਿਤਾ, ਹਰਬੰਸ ਸਿੰਘ ਗੈਦੂ ਨੇ ਗੀਤ, ਦਲਜੀਤ ਸਿੰਘ ਕੁੱਸੂਵਾਲੀਆ ਨੇ ਕਵਿਤਾ, ਦੀਪ ਜੀਰਵੀ ਨੇ ‘ਮੈਂ ਸੋਚਿਆ’ ਕਾਵਿ ਰਚਨਾ ਨਾਲ ਹਾਜ਼ਰੀ ਲਵਾਈ। ਸਨਮਾਨਿਤ ਸ਼ਖਸੀਅਤ ਮੇਜਰ ਸਿੰਘ ਸੰਧੂ ਨੇ ਕੁਝ ਕਵਿਤਾਵਾਂ ਤੇ ਸ਼ੁਰਲੀਆਂ ਪੇਸ਼ ਕਰਕੇ ਮਾਹੌਲ ਨੂੰ ਸਾਹਿਤਕ ਰੰਗ ਵਿੱਚ ਬੰਨ੍ਹਿਆ। ਸਮਾਗਮ ਵਿਚ ਸਾਹਿਤਕਾਰ ਪ੍ਰਦੀਪ ਅਲੀਪੁਰ, ਮਨਦੀਪ ਸਿੰਘ ਮਲਸੀਹਾਂ, ਮੁਖਤਿਆਰ ਸਿੰਘ ਪਨੇਸਰ ਪ੍ਰਦੀਪ ਸਿੰਘ ਹਾਜ਼ਰ ਸਨ। ਇਸ ਮੌਕੇ ਸਟੇਟ ਸਕੱਤਰ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਕਾਲਾ ਬੇਰੀ ਵਾਲਾ ਵਲੋਂ ਬਾਖ਼ੂਬੀ ਨਿਭਾਈ ਗਈ।
ਪਿਛਲੀ ਖ਼ਬਰ ਭਾਈ ਲਾਲੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਜ਼ੁਰਗਾਂ ਦੀ ਸਿਆਣਪ, ਸੰਘਰਸ਼ ਤੇ ਕੁਰਬਾਨੀਆਂ ਦੀ ਗਾਥਾ ‘ਸਰਮਾਇਆ-ਹਮਾਰੇ ਬਜ਼ੁਰਗ’ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।