ਰਿਹਾਇਸ਼ੀ ਖੇਤਰ ਵਿਚੋਂ ਇਕੱਠਾ ਕੀਤਾ 700 ਕਿੱਲੋਗਰਾਮ ਰੀਸਾਈਕਲ ਮਟੀਰੀਅਲ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਰਿਕਵਰੀ ਵੈਨ ਜਾਏਗੀ ਡੋਰ-ਟੂ-ਡੋਰ
ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਪਿਛਲੇ ਦਿਨੀ ਚਲਾਈ ਗਈ ਵਿਸ਼ੇਸ਼ ਗਾਰਬੇਜ਼ ਫ੍ਰੀ ਫ਼ੈਸਟੀਵਲ 2026 ਮੁਹਿੰਮ ਨੂੰ ਜਿੱਥੇ ਸ਼ਹਿਰ ਵਾਸੀਆਂ ਵਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਉੱਥੇ ਇਸ ਮੁਹਿੰਮ ਨਾਲ ਹੁਣ ਸ਼ਹਿਰ ਦੀਆਂ ਉੱਘੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵੀ ਸਹਿਯੋਗ ਕਰ ਰਹੀਆਂ ਹਨ। ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਫ਼ਿਰੋਜ਼ਪੁਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸ਼ਹਿਰ ਅਤੇ ਗਲੀਆਂ ਸੜਕਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਤੀ 23 ਅਕਤੂਬਰ 2026 ਤੋਂ ਇਸ ਮੁਹਿੰਮ ਨੂੰ ਨਿਰੰਤਰ ਅਗਲੇ 30 ਦਿਨਾਂ ਲਈ ਚਲਾਇਆ ਜਾ ਰਿਹਾ ਹੈ।
ਨ
ਨਗਰ ਕੌਂਸਲ ਕਰਮਚਾਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਤਸਵੀਰ। ਅਜੀਤ ਤਸਵੀਰ
27-10-2026
ਫ਼ਿਰੋਜ਼ਪੁਰ, 26 ਅਕਤੂਬਰ (ਰਾਕੇਸ਼ ਚਾਵਲਾ)- ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਪਿਛਲੇ ਦਿਨੀ ਚਲਾਈ ਗਈ ਵਿਸ਼ੇਸ਼ ਗਾਰਬੇਜ਼ ਫ੍ਰੀ ਫ਼ੈਸਟੀਵਲ 2026 ਮੁਹਿੰਮ ਨੂੰ ਜਿੱਥੇ ਸ਼ਹਿਰ ਵਾਸੀਆਂ ਵਲੋਂ ਪਰਵਾਹ ਹੁੰਗਾਰਾ ਮਿਲ ਰਿਹਾ ਹੈ ਉੱਥੇ ਇਸ ਮੁਹਿੰਮ ਨਾਲ ਹੁਣ ਸ਼ਹਿਰ ਦੀਆਂ ਉੱਘੀਆਂ ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਵੀ ਸਹਿਯੋਗ ਕਰ ਰਹੀਆਂ ਹਨ। ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਫ਼ਿਰੋਜ਼ਪੁਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਉਹਾਰਾਂ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਸ਼ਹਿਰ ਅਤੇ ਗਲੀਆਂ ਸੜਕਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮਿਤੀ 23 ਅਕਤੂਬਰ 2026 ਤੋਂ ਇਸ ਮੁਹਿੰਮ ਨੂੰ ਨਿਰੰਤਰ ਅਗਲੇ 30 ਦਿਨਾਂ ਲਈ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਵਿਸ਼ੇਸ਼ ਉਦੇਸ਼ ਹੈ ਕਿ ਤਿਉਹਾਰਾਂ ਦੇ ਦਿਨਾਂ ਵਿਚ ਕਚਰੇ ਦੀ ਮਿਕਦਾਰ ਨੂੰ ਘਟਾਉਣਾ, ਘਰਾਂ ਤੇ ਦੁਕਾਨਾਂ ਤੋਂ ਪੈਦਾ ਹੋਏ ਕਚਰੇ ਦਾ ਮਿਊਂਸੀਪਲ ਸੋਲਿਡ ਵੇਸਟ ਰੂਲ 2016 ਅਤੇ 2026 ਅਨੁਸਾਰ ਨਿਪਟਾਰਾ ਕਰਨਾ। ਇਸ ਸਬੰਧੀ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਸੁਪਰਡੈਂਟ ਸੁਖਪਾਲ ਸਿੰਘ ਵਲੋਂ ਦੱਸਿਆ ਗਿਆ ਕਿ ਮੁਹਿੰਮ ਦੇ ਚੌਥੇ ਦਿਨ ਵਿਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਮੌਕੇ ’ਤੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਗਏ ਲੰਗਰਾਂ ’ਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਦੀ ਬਜਾਏ ਸਟੀਲ ਦੇ ਬਰਤਨਾਂ ਦੀ ਵਰਤੋਂ ਕਰਵਾਈ ਗਈ ਤੇ ਇੱਥੋਂ ਪੈਦਾ ਹੋਏ ਕਚਰੇ ਨੂੰ ਮੁਕੰਮਲ ਰੂਪ ਵਿਚ ਲਿਫ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਸ਼ਹਿਰ ਦੇ ਰਿਹਾਇਸ਼ੀ ਏਰੀਏ ਅੰਦਰ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਤਿਆਰ ਕੀਤੀ ਗਈ। ਸਪੈਸ਼ਲ ਮਟੀਰੀਅਲ ਰਿਕਵਰੀ ਵੈਨ ਰਾਹੀਂ ਲਗਭਗ 700 ਕਿੱਲੋਗਰਾਮ ਰੀਸਾਈਕਲ ਮਸਟੀਰੀਅਲ ਨੂੰ ਇਕੱਠਾ ਕਰਕੇ ਆਰ.ਆਰ.ਆਰ. ਸੈਂਟਰ ’ਤੇ ਪਹੁੰਚਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਮਟੀਰੀਅਲ ਵਿਚ ਮੁੜ ਵਰਤੋਂ ਆਉਣ ਵਾਲੇ ਕੱਪੜੇ, ਜੁੱਤੇ, ਖਿਡੌਣੇ, ਕਿਤਾਬਾਂ, ਰੱਦੀ ਆਦਿ ਹਨ ਜਿਸ ਨੂੰ ਕਿ ਲੋੜਵੰਦ ਵਿਚ ਮੁਫ਼ਤ ਵਿਚ ਵੰਡਿਆ ਜਾਵੇਗਾ। ਇਸ ਸੰਬੰਧੀ ਉਨ੍ਹਾਂ ਨੇ ਦੱਸਿਆ ਕਿ ਮੁਹਿੰਮ ਦੇ ਚੌਥੇ ਦਿਨ ਵਿਚ ਹੀ ਸ਼ਹਿਰ ਦੇ ਵਿੱਦਿਅਕ ਅਦਾਰੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਇਸ ਮੁਹਿੰਮ ਵਿਚ ਸ਼ਾਮਿਲ ਹੋ ਰਹੇ ਹਨ। ਅੰਤ ਵਿਚ ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਲੋਂ ਚਲਾਈ ਗਈ ਇਸ ਨਵੇਕਲੀ ਮੁਹਿੰਮ ਦਾ ਹਿੱਸਾ ਬਣਨ ਲਈ ਉਹ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਨੰਬਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸੈਂਟਰ ਇੰਸਪੈਕਟਰ ਰੁਸਤਮ ਸ਼ੇਰ ਸੋਢੀ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸੁਮਨ ਰਾਣੀ ਤੇ ਸਮੂਹ ਮੋਟੀਵੇਟਰ ਮੌਜੂਦ ਸਨ।