30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਫ਼ਿਰੋਜ਼ਪੁਰ ਮੰਡਲ ’ਚ ਈ-ਟੈਂਡਰਿੰਗ ਰਾਹੀਂ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਮਿਲੇਗਾ 5.51 ਕਰੋੜ ਦਾ ਮਾਲੀਆ

ਫ਼ਿਰੋਜ਼ਪੁਰ, 29 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਰਾਹੀਂ ਟਰੇਨ ਨੰਬਰ 12904 (ਗੋਲਡਨ ਟੈਂਪਲ ਮੇਲ) ਵਿਚ ਤਿੰਨ ਸਾਲਾਂ ਲਈ ਅਤੇ ਟਰੇਨ ਨੰਬਰ 04616 (ਫ਼ਿਰੋਜ਼ਪੁਰ ਕੈਂਟ-ਪਟਨਾ ਸਪੈਸ਼ਲ) ਵਿਚ 90 ਦਿਨਾਂ ਲਈ ਐੱਸ. ਐੱਲ.

ਅਜੀਤ ਡੈਸਕ 30-10-2026
ਫ਼ਿਰੋਜ਼ਪੁਰ, 29 ਅਕਤੂਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਵਿਚ ਈ-ਟੈਂਡਰਿੰਗ ਰਾਹੀਂ ਟਰੇਨ ਨੰਬਰ 12904 (ਗੋਲਡਨ ਟੈਂਪਲ ਮੇਲ) ਵਿਚ ਤਿੰਨ ਸਾਲਾਂ ਲਈ ਅਤੇ ਟਰੇਨ ਨੰਬਰ 04616 (ਫ਼ਿਰੋਜ਼ਪੁਰ ਕੈਂਟ-ਪਟਨਾ ਸਪੈਸ਼ਲ) ਵਿਚ 90 ਦਿਨਾਂ ਲਈ ਐੱਸ.ਐੱਲ.ਆਰ. ਲੀਜ਼ਿੰਗ ਠੇਕਾ ਸਫਲਤਾਪੂਰਵਕ ਅਲਾਟ ਕੀਤਾ ਗਿਆ ਹੈ। ਇਸ ਦੇ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਸੁਵਿਧਾ ਮਿਲੇਗੀ ਅਤੇ ਰੇਲਵੇ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ। ਇਨ੍ਹਾਂ ਟਰੇਨਾਂ ਵਿਚ ਐੱਸ.ਐੱਲ.ਆਰ. ਲੀਜ਼ਿੰਗ ਠੇਕੇ ਤੋਂ ਰੇਲਵੇ ਨੂੰ 5.51 ਕਰੋੜ ਦਾ ਮਾਲੀਆ ਪ੍ਰਾਪਤ ਹੋਵੇਗਾ। ਐੱਸ.ਐੱਲ.ਆਰ. ਲੀਜ਼ਿੰਗ ਵਿਵਸਥਾ ਨਾਲ ਰੇਲਵੇ ਨੂੰ ਵਾਧੂ ਮਾਲੀਆ ਮਿਲਦਾ ਹੈ ਅਤੇ ਟਰੇਨਾਂ ਵਿਚ ਉਪਲਬਧ ਜਗ੍ਹਾ ਦੀ ਬਿਹਤਰ ਵਰਤੋਂ ਯਕੀਨੀ ਹੁੰਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਨੂੰ ਆਪਣਾ ਸਮਾਨ ਤੇਜ਼ੀ ਅਤੇ ਸੁਰੱਖਿਅਤ ਤਰੀਕੇ ਨਾਲ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਣ ਦੀ ਸੁਵਿਧਾ ਮਿਲਦੀ ਹੈ। ਇਹ ਵਿਵਸਥਾ ਰੇਲਵੇ ਅਤੇ ਵਪਾਰੀ ਦੋਵਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ, ਜਿਸ ਨਾਲ ਸਮੇਂ ਅਤੇ ਲਾਗਤ ਦੋਵਾਂ ਦੀ ਬੱਚਤ ਹੋ ਰਹੀ ਹੈ। ਈ-ਟੈਂਡਰਿੰਗ ਦੇ ਮਾਧਿਅਮ ਨਾਲ ਪਾਰਦਰਸ਼ੀ ਤਰੀਕੇ ਨਾਲ ਠੇਕੇ ਅਲਾਟ ਕੀਤੇ ਜਾਣ ਨਾਲ ਰੇਲਵੇ ਦੀ ਆਮਦਨ ਵਿਚ ਵਾਧਾ ਹੋ ਰਿਹਾ ਹੈ ਅਤੇ ਯਾਤਰੀਆਂ ਨੂੰ ਬਿਹਤਰ ਸੁਵਿਧਾ ਮਿਲ ਰਹੀ ਹੈ।
ਪਿਛਲੀ ਖ਼ਬਰ ਕਰਵਾ ਚੌਥ ਮੌਕੇ ਵਿਸ਼ੇਸ਼ ਡਰੱਗ ਅਵੇਅਰਨੈੱਸ ਕੈਂਪ ਲਗਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਰਾਜਾ ਕੋਟਲਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।