02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਨਾ ਨਸ਼ਿਆਂ ਦਾ ਸਹਾਰਾ, ਨਾ ਮਿਹਨਤ ਤੋਂ ਪਿੱਛੇ ਹਟਣ ਦਾ ਖ਼ਿਆਲ

ਫ਼ਿ਼ਰੋਜ਼ਪੁਰ, 1 ਨਵੰਬਰ (ਸੁਖਵਿੰਦਰ ਸਿੰਘ)- ਕਿਸੇ ਦੀ ਪਿੱਠ ’ਤੇ ਸਕੂਲ ਦਾ ਬਸਤਾ ਹੁੰਦਾ ਹੈ ਅਤੇ ਕਿਸੇ ਦੀ ਪਿੱਠ ’ਤੇ ਦਫ਼ਤਰ ਦਾ ਬੈਗ, ਪਰ ਕੁਝ ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਦੀ ਪਿੱਠ ’ਤੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਹੈ। ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਦਾ ਪੇਟ ਪਾਲਣ ਲਈ ਇਨ੍ਹਾਂ ਨੌਜਵਾਨਾਂ ਨੂੰ ਅਜਿਹੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

ਅਜੀਤ ਡੈਸਕ 02-11-2026
ਫ਼ਿ਼ਰੋਜ਼ਪੁਰ, 1 ਨਵੰਬਰ (ਸੁਖਵਿੰਦਰ ਸਿੰਘ)- ਕਿਸੇ ਦੀ ਪਿੱਠ ’ਤੇ ਸਕੂਲ ਦਾ ਬਸਤਾ ਹੁੰਦਾ ਹੈ ਅਤੇ ਕਿਸੇ ਦੀ ਪਿੱਠ ’ਤੇ ਦਫ਼ਤਰ ਦਾ ਬੈਗ, ਪਰ ਕੁਝ ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਦੀ ਪਿੱਠ ’ਤੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਦਾ ਭਾਰ ਹੁੰਦਾ ਹੈ। ਰੋਜ਼ੀ-ਰੋਟੀ ਕਮਾਉਣ ਅਤੇ ਪਰਿਵਾਰ ਦਾ ਪੇਟ ਪਾਲਣ ਲਈ ਇਨ੍ਹਾਂ ਨੌਜਵਾਨਾਂ ਨੂੰ ਅਜਿਹੀ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਉਨ੍ਹਾਂ ਦੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ ਕਰਦਾ ਹੈ। ਤਸਵੀਰਾਂ ਵਿਚ ਦਿਖਾਈ ਦੇ ਰਹੇ ਦੋ ਮਿਹਨਤਕਸ਼ ਨੌਜਵਾਨਾਂ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਵਜੀਤਪੁਰ ਪਿੰਡ ਵਿਖੇ ਉਸਾਰੀ ਦੇ ਕੰਮ ਤੇ ਨੌਜਵਾਨ ਗੁਰਮੀਤ ਆਪਣੀ ਪਿੱਠ ਪਿੱਛੇ ਰੱਸੀ ਦੀ ਸਹਾਇਤਾ ਨਾਲ ਕਰੀਬ 30 ਇੱਟਾਂ ਬੰਨ੍ਹ ਕੇ ਤੰਗ ਅਤੇ ਉੱਚੀਆਂ ਪੌੜੀਆਂ ਚੜ੍ਹਦਾ ਦਿਖਾਈ ਦੇ ਰਿਹਾ ਹੈ, ਜਦਕਿ ਦੂਸਰਾ ਨੌਜਵਾਨ ਵਕੀਲ ਆਜ਼ਾਦ ਨਗਰ ਵਿਖੇ ਉਸਾਰੀ ਦੇ ਕੰਮ ’ਤੇ ਆਪਣੇ ਸਿਰ ’ਤੇ ਬੱਠਲ ਵਿਚ 25 ਇੱਟਾਂ ਚੁੱਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਂਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਦੇ ਚਿਹਰਿਆਂ ’ਤੇ ਭਾਵੇਂ ਸਖ਼ਤ ਮਿਹਨਤ ਦੀ ਥਕਾਵਟ ਦਿਖਾਈ ਦਿੰਦੀ ਹੈ, ਪਰ ਆਪਣੇ ਕੰਮ ਪ੍ਰਤੀ ਲਗਨ ਅਤੇ ਪਰਿਵਾਰ ਲਈ ਕੁਝ ਕਰਨ ਦਾ ਜਜ਼ਬਾ ਵੀ ਸਾਫ਼ ਝਲਕਦਾ ਹੈ। ਇਮਾਰਤਾਂ ਦੀ ਉਸਾਰੀ ਦੌਰਾਨ ਇੱਟਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣਾ ਵੀ ਬੇਹੱਦ ਮਿਹਨਤ ਵਾਲਾ ਕੰਮ ਹੈ। ਜਿੱਥੇ ਮਸ਼ੀਨਾਂ ਜਾਂ ਹੋਰ ਸਾਧਨਾਂ ਦੀ ਸਹੂਲਤ ਨਹੀਂ ਹੁੰਦੀ। ਉੱਥੇ ਮਜ਼ਦੂਰ ਆਪਣੇ ਸਰੀਰ ਦੀ ਤਾਕਤ ਨਾਲ ਹੀ ਇਹ ਜ਼ਿੰਮੇਵਾਰੀ ਨਿਭਾਉਂਦੇ ਹਨ। ਪਿੱਠ ਪਿੱਛੇ ਰੱਸੀ ਨਾਲ ਇੱਟਾਂ ਦੀ ਪੰਡ ਬੰਨ੍ਹ ਕੇ ਪੌੜੀਆਂ ਚੜ੍ਹਨਾ ਅਤੇ ਸਿਰ ’ਤੇ ਭਾਰ ਚੁੱਕ ਕੇ ਕੰਮ ਕਰਨਾ ਕੋਈ ਆਸਾਨ ਕੰਮ ਨਹੀਂ। ਇਸ ਦੇ ਬਾਵਜੂਦ ਇਹ ਨੌਜਵਾਨ ਆਪਣੀ ਰੋਜ਼ੀ-ਰੋਟੀ ਲਈ ਦਿਨ-ਰਾਤ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ। ਅੱਜ ਜਦੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਮਿਹਨਤ ਦੇ ਰਾਹ ’ਤੇ ਚੱਲਣ ਦੀ ਲੋੜ ਹੈ। ਉੱਥੇ ਅਜਿਹੇ ਮਿਹਨਤਕਸ਼ ਨੌਜਵਾਨ ਸਮਾਜ ਲਈ ਪ੍ਰੇਰਨਾ ਸਰੋਤ ਹਨ। ਇਹ ਨੌਜਵਾਨ ਕਿਸੇ ਗ਼ਲਤ ਰਾਹ ਦਾ ਸਹਾਰਾ ਲੈਣ ਦੀ ਬਜਾਏ ਆਪਣੀ ਮਿਹਨਤ ਅਤੇ ਪਸੀਨੇ ਦੀ ਕਮਾਈ ਨਾਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਇਨ੍ਹਾਂ ਦੀ ਮਿਹਨਤ ਇਹ ਸੰਦੇਸ਼ ਦਿੰਦੀ ਹੈ ਕਿ ਇਨਸਾਨ ਜੇਕਰ ਹੌਸਲਾ ਅਤੇ ਮਿਹਨਤ ਕਰਨ ਦਾ ਜਜ਼ਬਾ ਰੱਖੇ ਤਾਂ ਔਖੇ ਤੋਂ ਔਖੇ ਹਾਲਾਤ ਵਿਚ ਵੀ ਇੱਜ਼ਤ ਦੀ ਰੋਟੀ ਕਮਾ ਸਕਦਾ ਹੈ। ਅਸੀਂ ਅਕਸਰ ਨਵੀਆਂ ਇਮਾਰਤਾਂ, ਵੱਡੇ ਮਕਾਨਾਂ ਅਤੇ ਸ਼ਾਨਦਾਰ ਇਮਾਰਤਸਾਜ਼ੀ ਦੀ ਤਾਰੀਫ਼ ਕਰਦੇ ਹਾਂ, ਪਰ ਇਨ੍ਹਾਂ ਨੂੰ ਤਿਆਰ ਕਰਨ ਵਾਲੇ ਮਜ਼ਦੂਰਾਂ ਦੀ ਸਖ਼ਤ ਮਿਹਨਤ ਨੂੰ ਅਕਸਰ ਅਣਗੌਲਿਆ ਕਰ ਦਿੰਦੇ ਹਾਂ। ਇਨ੍ਹਾਂ ਮਿਹਨਤਕਸ਼ ਹੱਥਾਂ ਦੀ ਬਦੌਲਤ ਹੀ ਲੋਕਾਂ ਦੇ ਸੁਪਨਿਆਂ ਦੇ ਘਰ ਤਿਆਰ ਹੁੰਦੇ ਹਨ। ਇਨ੍ਹਾਂ ਦੋਹਾਂ ਨੌਜਵਾਨਾਂ ਦੀ ਮਿਹਨਤ ਸਿਰਫ਼ ਦਿਹਾੜੀ ਕਮਾਉਣ ਦੀ ਕਹਾਣੀ ਨਹੀਂ, ਸਗੋਂ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤੇ ਜਾ ਰਹੇ ਸੰਘਰਸ਼ ਦੀ ਜਿਊਂਦੀ-ਜਾਗਦੀ ਤਸਵੀਰ ਹੈ। ਸਮਾਜ ਨੂੰ ਅਜਿਹੇ ਮਿਹਨਤਕਸ਼ ਨੌਜਵਾਨਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸਾਰੀ ਦੇ ਕੰਮਾਂ ਦੌਰਾਨ ਮਜ਼ਦੂਰਾਂ ਦੀ ਸੁਰੱਖਿਆ ਲਈ ਵੀ ਢੁੱਕਵੇਂ ਪ੍ਰਬੰਧ ਹੋਣੇ ਚਾਹੀਦੇ ਹਨ, ਕਿਉਂਕਿ ਕੋਈ ਵੀ ਦਿਹਾੜੀ ਕਿਸੇ ਦੀ ਜਾਨ ਤੋਂ ਵੱਧ ਕੀਮਤੀ ਨਹੀਂ ਹੋ ਸਕਦੀ। ਅਸਲ ਵਿਚ ਮਿਹਨਤ ਕਰਨ ਵਾਲੇ ਇਹ ਹੱਥ ਹੀ ਸਮਾਜ ਦੀ ਤਰੱਕੀ ਦੀ ਅਸਲ ਨੀਂਹ ਹਨ।
ਪਿਛਲੀ ਖ਼ਬਰ 7 ਨਵੰਬਰ ਨੂੰ ਥਾਣਾ ਗੁਰੂਹਰਸਹਾਏ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਨਗੀਆਂ ਕ੍ਰਾਂਤੀਕਾਰੀ ਕਿਸਾਨ ਅਤੇ ਪੇਂਡੂ ਮਜ਼ਦੂਰ ਯੂਨੀਅਨ... ਅਗਲੀ ਖ਼ਬਰ ਮੋਟਰਸਾਈਕਲ ਅਤੇ ਨੀਲ ਗਾਂ ਦੀ ਟੱਕਰ-ਨੀਲ ਗਾਂ ਦੀ ਮੌਤ, ਚਾਲਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।