02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਲੁਧਿਆਣਾ ਤੋਂ ਅਕਤੂਬਰ ਮਹੀਨੇ ’ਚ 156 ਟਨ ‘ਪਰਸਿਮੋਨ ਫਲ’ ਦੀ ਰੇਲ ਮਾਰਗ ਰਾਹੀਂ ਢੁਆਈ

ਫਿਰੋਜ਼ਪੁਰ, 1 ਨਵੰਬਰ (ਚਾਵਲਾ)-ਫਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘‘ਪਰਸਿਮੋਨ ਫਲ’’ ਦੀ ਰੇਲ ਮਾਰਗ ਰਾਹੀਂ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਕਤੂਬਰ ਮਹੀਨੇ ਦੌਰਾਨ ਵੱਖ-ਵੱਖ ਟਰੇਨਾਂ ਰਾਹੀਂ 6,443 ਪੈਕਟਾਂ ਵਿਚ ਕੁੱਲ 156 ਟਨ ਪਰਸਿਮੋਨ ਫਲ ਹਾਵੜਾ, ਕੋਲਕਾਤਾ, ਗੁਵਾਹਾਟੀ, ਪਟਨਾ, ਸਿਆਲਦਾ ਅਤੇ ਬਾਂਦਰਾ ਟਰਮੀਨਸ ਲਈ ਭੇਜਿਆ ਗਿਆ।

ਅਜੀਤ ਡੈਸਕ 02-11-2026
ਫਿਰੋਜ਼ਪੁਰ, 1 ਨਵੰਬਰ (ਚਾਵਲਾ)-ਫਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਵਿਸ਼ੇਸ਼ ਯਤਨਾਂ ਨਾਲ ‘‘ਪਰਸਿਮੋਨ ਫਲ’’ ਦੀ ਰੇਲ ਮਾਰਗ ਰਾਹੀਂ ਢੁਆਈ ਨੂੰ ਲਗਾਤਾਰ ਉਤਸ਼ਾਹ ਮਿਲ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਅਕਤੂਬਰ ਮਹੀਨੇ ਦੌਰਾਨ ਵੱਖ-ਵੱਖ ਟਰੇਨਾਂ ਰਾਹੀਂ 6,443 ਪੈਕਟਾਂ ਵਿਚ ਕੁੱਲ 156 ਟਨ ਪਰਸਿਮੋਨ ਫਲ ਹਾਵੜਾ, ਕੋਲਕਾਤਾ, ਗੁਵਾਹਾਟੀ, ਪਟਨਾ, ਸਿਆਲਦਾ ਅਤੇ ਬਾਂਦਰਾ ਟਰਮੀਨਸ ਲਈ ਭੇਜਿਆ ਗਿਆ। ਰੇਲ ਆਵਾਜਾਈ ਦੇ ਮਾਧਿਅਮ ਨਾਲ ਫਲ ਵਪਾਰੀਆਂ ਨੂੰ ਆਪਣੇ ਉਤਪਾਦ ਦੇਸ਼ ਦੇ ਵੱਖ-ਵੱਖ ਬਾਜ਼ਾਰਾਂ ਤੱਕ ਪਹੁੰਚਾਉਣ ਦਾ ਸੁਵਿਧਾਜਨਕ ਬਦਲ ਮਿਲ ਰਿਹਾ ਹੈ। ਫਿਰੋਜ਼ਪੁਰ ਮੰਡਲ ਦੀ ਭਰੋਸੇਯੋਗ ਅਤੇ ਸਮੇਂ ਸਿਰ ਮਾਲ ਆਵਾਜਾਈ ਵਿਵਸਥਾ, ਵਪਾਰੀਆਂ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ। ਮੰਡਲ ਮਾਲ ਆਵਾਜਾਈ ਵਧਾਉਣ ਅਤੇ ਵਾਤਾਵਰਣ-ਅਨੁਕੂਲ ਆਵਾਜਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨਸ਼ੀਲ ਹੈ।
ਪਿਛਲੀ ਖ਼ਬਰ ਹਲਕਾ ਗੁਰੂਹਰਸਹਾਏ ਦੇ ਲੋਕਾਂ ਦਾ ਮਿਲ ਰਿਹਾ ਹੈ ਅਥਾਹ ਪਿਆਰ : ਮੌਂਟੂ ਵੋਹਰਾ ਅਗਲੀ ਖ਼ਬਰ ਵੱਖ-ਵੱਖ ਪਾਰਟੀਆਂ ਦੇ 19 ਪਰਿਵਾਰਾਂ ਨੇ ਫੜਿਆ ਕਾਂਗਰਸ ਦਾ ਹੱਥ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਾਰਟੀ ਵਿਚ ਸ਼ਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।