10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਰੇਤ ਦੀ ਹੋ ਰਹੀ ਮਾਈਨਿੰਗ ਕਾਰਨ ਧੁੱਸੀ ਬੰਨ੍ਹ ਨੂੰ ਖ਼ਤਰਾ, ਬੰਨ੍ਹ ਹੋ ਰਿਹੈ ਕਮਜ਼ੋਰ

ਮੱਖੂ,9 ਨਵੰਬਰ (ਕੁਲਵਿੰਦਰ ਸਿੰਘ ਸੰਧੂ)- ਸਤਲੁਜ-ਬਿਆਸ ਸੰਗਮ ਦਰਿਆ ’ਤੇ ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸ਼ਾਹ ਨਜ਼ਦੀਕ ਵੱਡੇ ਪੱਧਰ ’ਤੇ ਹੋ ਰਹੀ ਰੇਤ ਮਾਈਨਿੰਗ ਨਾਲ ਦਰਿਆ ਦੇ ਧੁੱਸੀ ਬੰਨ੍ਹ ਨੂੰ ਖ਼ਤਰਾ ਬਣਿਆ ਹੋਇਆ ਹੈ ਜੇਕਰ ਇਸ ਨੂੰ ਜਲਦ ਬੰਦ ਨਾ ਕੀਤਾ ਗਿਆ ਤਾਂ ਧੁੱਸੀ ਬੰਨ੍ਹ ਜਲਦ ਟੁੱਟ ਜਾਏਗਾ ਅਤੇ ਜੇਕਰ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਤਾਂ ਗੱਟਾ ਬਾਦਸ਼ਾਹ ਤੋਂ ਬੰਨ੍ਹ ਟੁੱਟਣ ਨਾਲ ਫ਼ਿਰੋਜ਼ਪੁਰ ਇਲਾਕੇ ਤੱਕ ਦਰਿਆ ਦਾ ਪਾਣੀ ਪਹੁੰਚ ਜਾਏਗਾ ਜਿਸ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਹੈ। ਰੇਤ ਮਾਈਨਿੰਗ ਸਬੰਧੀ ਚੇਅਰਮੈਨ ਹਰਭਜਨ ਸਿੰਘ ਸਭਰਾ ਦੇ ਗ੍ਰਹਿ ਵਿਖੇ ਵੱਖ-ਵੱਖ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਰੱਖੀ ਮੀਟਿੰਗ ਦੌਰਾਨ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਰੇਤ ਦੀ ਇਹ ਖੱਡ ਮਨਜ਼ੂਰ ਹੋਈ ਹੈ ਤਾਂ ਮਾਈਨਿੰਗ ਵਿਭਾਗ ਆਪਣੇ ਤੈਅ ਕੀਤੇ ਪੂਰੇ ਮਾਪਦੰਡ ਲਾਗੂ ਕਰਨ ਕਿਉਂਕਿ ਜਿਸ ਤਰ੍ਹਾਂ ਬੰਨ੍ਹ ਦੇ ਕਰੀਬ ਤੋਂ ਰੇਤ ਚੁੱਕ ਰਹੇ ਹਨ ਇਸ ਨਾਲ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਤਾਂ ਭਾਰੀ ਖ਼ਤਰਾ ਬਣਿਆ ਹੋਇਆ ਹੈ।

ਅਜੀਤ ਡੈਸਕ 10-11-2026
ਮੱਖੂ,9 ਨਵੰਬਰ (ਕੁਲਵਿੰਦਰ ਸਿੰਘ ਸੰਧੂ)- ਸਤਲੁਜ-ਬਿਆਸ ਸੰਗਮ ਦਰਿਆ ’ਤੇ ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸ਼ਾਹ ਨਜ਼ਦੀਕ ਵੱਡੇ ਪੱਧਰ ’ਤੇ ਹੋ ਰਹੀ ਰੇਤ ਮਾਈਨਿੰਗ ਨਾਲ ਦਰਿਆ ਦੇ ਧੁੱਸੀ ਬੰਨ੍ਹ ਨੂੰ ਖ਼ਤਰਾ ਬਣਿਆ ਹੋਇਆ ਹੈ ਜੇਕਰ ਇਸ ਨੂੰ ਜਲਦ ਬੰਦ ਨਾ ਕੀਤਾ ਗਿਆ ਤਾਂ ਧੁੱਸੀ ਬੰਨ੍ਹ ਜਲਦ ਟੁੱਟ ਜਾਏਗਾ ਅਤੇ ਜੇਕਰ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਤਾਂ ਗੱਟਾ ਬਾਦਸ਼ਾਹ ਤੋਂ ਬੰਨ੍ਹ ਟੁੱਟਣ ਨਾਲ ਫ਼ਿਰੋਜ਼ਪੁਰ ਇਲਾਕੇ ਤੱਕ ਦਰਿਆ ਦਾ ਪਾਣੀ ਪਹੁੰਚ ਜਾਏਗਾ ਜਿਸ ਨਾਲ ਵੱਡੇ ਪੱਧਰ ’ਤੇ ਨੁਕਸਾਨ ਹੋ ਸਕਦਾ ਹੈ। ਰੇਤ ਮਾਈਨਿੰਗ ਸਬੰਧੀ ਚੇਅਰਮੈਨ ਹਰਭਜਨ ਸਿੰਘ ਸਭਰਾ ਦੇ ਗ੍ਰਹਿ ਵਿਖੇ ਵੱਖ-ਵੱਖ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਵਲੋਂ ਰੱਖੀ ਮੀਟਿੰਗ ਦੌਰਾਨ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਰੇਤ ਦੀ ਇਹ ਖੱਡ ਮਨਜ਼ੂਰ ਹੋਈ ਹੈ ਤਾਂ ਮਾਈਨਿੰਗ ਵਿਭਾਗ ਆਪਣੇ ਤੈਅ ਕੀਤੇ ਪੂਰੇ ਮਾਪਦੰਡ ਲਾਗੂ ਕਰਨ ਕਿਉਂਕਿ ਜਿਸ ਤਰ੍ਹਾਂ ਬੰਨ੍ਹ ਦੇ ਕਰੀਬ ਤੋਂ ਰੇਤ ਚੁੱਕ ਰਹੇ ਹਨ ਇਸ ਨਾਲ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਤਾਂ ਭਾਰੀ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦਰਿਆ ਏਰੀਏ ਵਿਚ ਜ਼ਮੀਨਾਂ ਦੇ ਮਾਲਕ ਤਾਂ ਇਕ ਮੁੱਠ ਵੀ ਰੇਤ ਜ਼ਮੀਨ ਵਿਚੋਂ ਚੁੱਕ ਨਹੀਂ ਸਕਦੇ, ਪਰ ਰੇਤ ਤਸਕਰ ਦਿਨ ਦਿਹਾੜੇ ਦਰਿਆ ਵਿਚੋਂ ਰੇਤਾਂ ਕੱਢ ਕੇ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਕੱਲ੍ਹ ਸਬੰਧਤ ਵਿਭਾਗ ਅਤੇ ਐਸ.ਐਸ.ਪੀ. ਫ਼ਿਰੋਜ਼ਪੁਰ ਅਤੇ ਡੀ.ਐਸ.ਪੀ. ਜ਼ੀਰਾ ਮਿਲ ਕੇ ਸਾਰੀਆਂ ਗੱਲਾਂ ਤੋਂ ਜਾਣੂ ਕਰਵਾਇਆ ਜਾਵੇਗਾ। ਜੇਕਰ ਫਿਰ ਵੀ ਰੇਤ ਮਾਈਨਿੰਗ ਬੰਦ ਨਾ ਹੋਈ ਤਾਂ ਅਸੀਂ ਵੱਡੇ ਪੱਧਰ ’ਤੇ ਸੰਘਰਸ਼ ਕਰਨ ਤੋਂ ਵੀ ਗੁਰੇਜ ਨਹੀਂ ਕਰਾਂਗੇ। ਇਸ ਮੌਕੇ ਚੇਅਰਮੈਨ ਹਰਭਜਨ ਸਿੰਘ ਸਭਰਾ, ਸਰਪੰਚ ਮੇਹਰ ਸਿੰਘ ਬਾਹਰਵਾਲੀ, ਜਸਕਰਨ ਸਿੰਘ ਭੁੱਲਰ ਵੱਟੂ ਭੱਟੀ, ਜਰਨੈਲ ਸਿੰਘ ਸਭਰਾ ਕਿਸਾਨ ਆਗੂ, ਸਰਪੰਚ ਕਾਬਲ ਸਿੰਘ ਰੋਡੇਵਾਲਾ, ਸਾਬਕਾ ਸਰਪੰਚ ਜਸਬੀਰ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ ਆਲੇ ਵਾਲਾ,ਗੁਰਜੀਤ ਸਿੰਘ ਸਾਬਕਾ ਸਰਪੰਚ ਆਲੇਵਾਲਾ,ਨਸੀਬ ਸਿੰਘ ਆਲੇ ਵਾਲਾ,ਗੁਰਦਰਸ਼ਨ ਸਿੰਘ ਆਸ਼ੀ ਕੇ,ਗੁਰਪਾਲ ਸਿੰਘ ਆਸ਼ੀ ਕੇ,ਬਲਦੇਵ ਸਿੰਘ ਅਰਾਜੀ ਸਭਰਾ,ਸੁਖਵਿੰਦਰ ਸਿੰਘ ਨੰਬਰਦਾਰ ਫੱਤੇ ਵਾਲਾ,ਕੰਵਲਜੀਤ ਸਿੰਘ ਨੰਬਰਦਾਰ ਆਸ਼ੀ ਕੇ,ਨਿਰਮਲ ਸਿੰਘ ਬਿੱਲਾ ਸਭਰਾ,ਦਰਸ਼ਨ ਸਿੰਘ ਕੋਟੂ,ਪੂਰਨ ਸਿੰਘ ਸਾਬਕਾ ਸਰਪੰਚ,ਰਣਜੀਤ ਸਿੰਘ ਰਾਣਾ ਸਭਰਾ,ਜਥੇਦਾਰ ਜੋਗਾ ਸਿੰਘ,ਗੁਰਸੇਵਕ ਸਿੰਘ,ਜਥੇਦਾਰ ਨਿੰਦਰ ਸਿੰਘ ਸਭਰਾ,ਸਕੱਤਰ ਸਿੰਘ ਘੜੁੰਮ,ਗੁਰਚਰਨ ਸਿੰਘ ਚੀਮਾ,ਗੁਰਵਿੰਦਰ ਸਿੰਘ ਫੱਤੇ ਵਾਲਾ,ਸਤਨਾਮ ਸਿੰਘ ਕਿਸਾਨ ਆਗੂ , ਜਸਵੰਤ ਸਿੰਘ,ਕਾਰਜ ਸਿੰਘ ਸਾਬਕਾ ਸਰਪੰਚ ਅਤੇ ਵੱਖ ਵੱਖ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਭਰ ਦੀਆਂ ਖਿਡਾਰਨਾਂ ਨੇ ਦਿਖਾਇਆ ਦਮਖਮ; ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀ... ਅਗਲੀ ਖ਼ਬਰ ਡੀਜ਼ਲ ਸ਼ੈੱਡ ਲੁਧਿਆਣਾ ਵਿਚ ‘ਵੈਸਟ ਟੂ ਆਰਟ’ ਅਤੇ ਸਫ਼ਾਈ ਮੁਹਿੰਮ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।