ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਜ਼ਖ਼ਮੀ ਯਾਤਰੀ ਨੂੰ ਹੈਲਪ ਡੈਸਕ ’ਤੇ ਤਾਇਨਾਤ ਟੀਮ ਨੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
ਫ਼ਿਰੋਜ਼ਪੁਰ, 11 ਨਵੰਬਰ (ਰਾਕੇਸ਼ ਚਾਵਲਾ)-ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਟਰੇਨ ਨੰਬਰ 14618 (ਅੰਮ੍ਰਿਤਸਰ-ਪੂਰਨੀਆ ਕੋਰਟ ਜਨਸੇਵਾ ਐਕਸਪੈ੍ੱਸ) ਵਿਚ ਅੰਮ੍ਰਿਤਸਰ ਤੋਂ ਸਹਰਸਾ ਤੱਕ ਯਾਤਰਾ ਕਰਨ ਵਾਲੇ ਯਾਤਰੀ ਮੰਨਜੈ ਕੁਮਾਰ ਨੂੰ ਟਰੇਨ ਵਿਚ ਚੜ੍ਹਦੇ ਸਮੇਂ ਹੱਥ ’ਤੇ ਸੱਟ ਲੱਗ ਗਈ। ਹੈਲਪ ਡੈਸਕ ’ਤੇ ਤਾਇਨਾਤ ਬਹੁ-ਵਿਭਾਗੀ ਟੀਮ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ।
ਅਜੀਤ ਡੈਸਕ
12-11-2026