27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਧਰਨੇ ਦੀਆਂ ਤਿਆਰੀਆਂ ਪਿੰਡ ਪੱਧਰੀ ਮੀਟਿੰਗਾਂ ਕਰਕੇ ਮੁਕੰਮਲ

ਮੱਖੂ,26 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਬਲਜਿੰਦਰ ਸਿੰਘ ਪੈ੍ੱਸ ਸਕੱਤਰ ਮੱਖੂ ਵਲੋਂ ਪੱਤਰਕਾਰਾਂ ਨੂੰ ਸਾਂਝਾ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੱਖੂ ਦੀਆਂ ਸਾਰੀਆਂ ਹੀ ਪਿੰਡ ਇਕਾਈਆਂ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਵੀਰ ਸਿੰਘ ਨਿਜ਼ਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਲਗਾਤਾਰ ਦੋ ਦਿਨਾਂ ਵਿਚ ਕਰਕੇ ਕੇ. ਐਮ.

ਅਜੀਤ ਡੈਸਕ 27-11-2026
ਮੱਖੂ,26 ਨਵੰਬਰ (ਕੁਲਵਿੰਦਰ ਸਿੰਘ ਸੰਧੂ)-ਬਲਜਿੰਦਰ ਸਿੰਘ ਪੈ੍ੱਸ ਸਕੱਤਰ ਮੱਖੂ ਵਲੋਂ ਪੱਤਰਕਾਰਾਂ ਨੂੰ ਸਾਂਝਾ ਪੈ੍ੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਮੱਖੂ ਦੀਆਂ ਸਾਰੀਆਂ ਹੀ ਪਿੰਡ ਇਕਾਈਆਂ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੀਟਿੰਗਾਂ ਜੋਨ ਪ੍ਰਧਾਨ ਵੀਰ ਸਿੰਘ ਨਿਜ਼ਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਲਗਾਤਾਰ ਦੋ ਦਿਨਾਂ ਵਿਚ ਕਰਕੇ ਕੇ.ਐਮ.ਐਮ ਦੇ ਸੱਦੇ ਤਹਿਤ 7 ਦਸੰਬਰ ਤੋਂ ਚੰਡੀਗੜ੍ਹ ਲੱਗਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵੱਡੇ ਪੱਧਰ ’ਤੇ ਕਰਵਾਈਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਅਤੇ ਜੋਨ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਬਿਲਕੁਲ ਹੀ ਮੁਨਕਰ ਹੋ ਚੁੱਕੀ ਹੈ ਅਤੇ ਕਈ ਵਾਰ ਕਿਸਾਨ ਮਜ਼ਦੂਰ ਆਗੂਆਂ ਨੂੰ ਮਿਲਣ ਦਾ ਕਹਿ ਕੇ ਮੀਟਿੰਗਾਂ ਤੋਂ ਭੱਜ ਚੁੱਕੀ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਨੂੰ ਸੱਤਾ ਦਾ ਨਸ਼ਾ ਐਨਾ ਹੈ ਕਿ ਲੋਕਾਂ ਨਾਲ ਕੀਤੇ ਵਾਅਦੇ ਬਿਲਕੁਲ ਹੀ ਭੁੱਲ ਚੁੱਕਾ ਹੈ ਅਤੇ ਹਰੇਕ ਵਰਗ ਦੀ ਹਰ ਅਦਾਰੇ ਅੰਦਰ ਵੱਡੀ ਪੱਧਰ ’ਤੇ ਅਫ਼ਸਰਸ਼ਾਹੀ ਲੁੱਟ ਖਸੁੱਟ ਕਰ ਰਹੀ ਹੈ ਅਤੇ ਹਰ ਰੋਜ਼ ਨਸ਼ਿਆਂ ਦੇ ਦੈਂਤ,ਗੈਗਵਾਰ ਨਾਲ ਨੌਜਵਾਨੀ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ, ਮੀਟਿੰਗਾਂ ਦੌਰਾਨ ਹੌਂਕਾ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਆਪਣੇ ਹੱਕਾਂ ਦੀ ਹੱਕ ਹਕੂਕੀ ਲਈ ਇਕੱਠੇ ਹੋਈਏ ਅਤੇ ਜਿਥੇ ਅਸੀਂ ਆਪਣੀ ਨੌਜਵਾਨੀ ਬਚਾਉਣੀ ਹੈ ਉੱਥੇ ਹੀ ਫ਼ਸਲਾਂ ਦੀ ਐਮ.ਐਸ.ਪੀ, ਦਫ਼ਤਰਾਂ ਦੀ ਲੁੱਟ ਬੰਦ, ਜੀ ਰਾਮ ਜੀ ਸਕੀਮ ਬੰਦ ਕਰਕੇ ਮਨਰੇਗਾ ਨੂੰ ਪਹਿਲੇ ਰੂਪ ਵਿਚ ਬਹਾਲੀ, ਬਿਜਲੀ ਦਾ ਨਿੱਜੀਕਰਨ ਬੰਦ ਕਰਕੇ ਸਮਾਰਟ ਚਿੱਪ ਵਾਲੇ ਮੀਟਰ ਬੰਦ ਕਰਨੇ, ਜ਼ਮੀਨਾਂ ਦੇ ਜਬਰੀ ਕਬਜ਼ੇ, ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਨ, ਅੰਦੋਲਨਾਂ ਦੌਰਾਨ ਪਾਏ ਪਰਚੇ ਰੱਦ ਕਰਕੇ ਸ਼ਹੀਦੀਆਂ ਦੇ ਚੁੱਕੇ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਅਤੇ ਨੌਕਰੀਆਂ ਦਿਵਾਉਣ, ਸ਼ੰਬੂ ਖਨੌਰੀ ਮੋਰਚਿਆਂ ਵਿਚ ਚੋਰੀ ਅਤੇ ਭੰਨਤੋੜ ਕੀਤੇ ਸਮਾਨ ਦੀ ਭਾਰਪਾਈ ਲਈ 7 ਦਸੰਬਰ ਨੂੰ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਵਿਚ ਵਹੀਰਾਂ ਘੱਤ ਕੇ ਟਰੈਕਟਰ ਟਰਾਲੀਆਂ ਸਮੇਤ ਪਹੁੰਚੀਏ। ਇਸ ਮੌਕੇ ਲਖਵਿੰਦਰ ਸਿੰਘ ਵਸਤੀ ਨਾਮਦੇਵ, ਬਲਕਾਰ ਸਿੰਘ ਸ਼ਾਮੇਵਾਲਾ, ਲਖਵੀਰ ਸਿੰਘ, ਜਗਰੂਪ ਸਿੰਘ, ਸਤਨਾਮ ਸਿੰਘ, ਜਸਬੀਰ ਸਿੰਘ ਟਿੱਬੀ ਅਰਾਈਆਂ ਆਦਿ ਸਨ।
ਪਿਛਲੀ ਖ਼ਬਰ ਜ਼ੀਰਾ ਸ਼ਹਿਰ ’ਚ ਅਸ਼ਟਾਮ ਫਰੋਸ਼ਾਂ ਵਲੋਂ ਕਥਿਤ ਤੌਰ ’ਤੇ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ ! ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਨਾਲ ਲੋਕਾਂ ਨੂੰ ਸੂਬੇ ਦੇ ਵਿਕਾਸ ਦੀ ਆਸ ਬੱਝੀ-ਜਸਪਾਲ ਲੱਖੋਂ ਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।