ਪ੍ਰਕਿਰਤੀ ਪਾਰਕ ’ਚ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ
ਜ਼ੀਰਾ, 26 ਨਵੰਬਰ( ਪ੍ਰਤਾਪ ਸਿੰਘ ਜੀਰਾ)-ਪ੍ਰਕਿਰਤੀ ਪਾਰਕ ਜ਼ੀਰਾ ਵਿਚ ਚੱਲ ਰਹੀ ਓਪਨ ਜ਼ਿੰਮ ਦਾ ਵਿਸਥਾਰ ਕਰਦੇ ਹੋਏ ਪ੍ਰਕਿਰਤੀ ਕਲੱਬ ਵਲੋਂ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ ਗਈਆਂ ਹਨ । ਇਸ ਸਬੰਧੀ ਕਰਵਾਏ ਗਏ ਸਾਦਾ ਸਮਾਗਮ ਵਿਚ ਮਸ਼ੀਨਾਂ ਦੀ ਘੁੰਡ ਚੁਕਾਈ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੇਨਿੰਗ ਬੋਰਡ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ।
ਜ਼ੀਰਾ, 26 ਨਵੰਬਰ( ਪ੍ਰਤਾਪ ਸਿੰਘ ਜੀਰਾ)-ਪ੍ਰਕਿਰਤੀ ਪਾਰਕ ਜ਼ੀਰਾ ਵਿਚ ਚੱਲ ਰਹੀ ਓਪਨ ਜ਼ਿੰਮ ਦਾ ਵਿਸਥਾਰ ਕਰਦੇ ਹੋਏ ਪ੍ਰਕਿਰਤੀ ਕਲੱਬ ਵਲੋਂ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ ਗਈਆਂ ਹਨ । ਇਸ ਸਬੰਧੀ ਕਰਵਾਏ ਗਏ ਸਾਦਾ ਸਮਾਗਮ ਵਿਚ ਮਸ਼ੀਨਾਂ ਦੀ ਘੁੰਡ ਚੁਕਾਈ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੇਨਿੰਗ ਬੋਰਡ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਮਸ਼ੀਨਾਂ ਰਵਿੰਦਰ ਸ਼ਰਮਾਂ, ਕਾਕਾ ਬ੍ਰਦਰਜ਼ ਜੇਸੀਬੀ ਵਾਲੇ, ਬੁੱਟਰ ਬ੍ਰਦਰਜ਼ ਅਤੇ ਪਰਦੀਪ ਸ਼ਰਮਾਂ ਵਲੋਂ ਭੇਟ ਕੀਤੀਆਂ ਗਈਆਂ ਹਨ। ਇਸ ਮੌਕੇ ਕਲੱਬ ਵਲੋਂ ਦਾਨੀ ਸੱਜਣਾ ਅਤੇ ਮੁੱਖ ਮਹਿਮਾਨਾਂ ਨੂੰ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਚੰਦ ਸਿੰਘ ਗਿੱਲ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਸ਼ਹਿਰ ਦਾ ਇਕ ਬ੍ਰਾਂਡ ਬਣ ਚੁੱਕਾ ਹੈ ਅਤੇ ਇਸ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ ਹਨ। ਇਸ ਮੌਕੇ ਸਮਾਗਮ ਵਿਚ ਗੁਰਤੇਜ ਸਿੰਘ ਗਿੱਲ ਨਾਇਬ ਤਹਿਸੀਲਦਾਰ, ਮਲੂਕ ਸਿੰਘ ਨਾਇਬ ਤਹਿਸੀਲਦਾਰ, ਚਮਕੌਰ ਸਿੰਘ ਸਰਾਂ, ਜੁਗਿੰਦਰ ਸਿੰਘ ਝਤਰਾ , ਮਾਸਟਰ ਅਜੀਤ ਸਿੰਘ, ਬਲਜਿੰਦਰ ਸਿੰਘ ਸੰਧੂ, ਹਰਪਾਲ ਸਿੰਘ ਪੰਡੋਰੀ, ਅਵਤਾਰ ਸਿੰਘ ਕਾਨੂੰਗੋ, ਗੁਰਦੀਪ ਸਿੰਘ ਕਾਨੂੰਗੋ, ਅੰਗਰੇਜ ਸਿੰਘ ਅਟਵਾਲ, ਜਸਵੰਤ ਸਿੰਘ ਨਾਮਦੇਵ, ਸੁਰਜੀਤ ਕੁਮਾਰ ਚੌਧਰੀ, ਗੁਰਦੀਪ ਸਿੰਘ ਧਾਲੀਵਾਲ, ਗੁਰਚਰਨ ਸਿੰਘ ਢਿੱਲੋਂ, ਰਵੀ ਕੱਕੜ , ਤਰਸੇਮ ਸਿੰਘ ਰੂਪ, ਮਨਜੀਤ ਸਿੰਘ ਸੰਧੂ, ਨਵਤੇਜ ਸਿੰਘ ਸਿੱਧੂ, ਸੁਰਿੰਦਰ ਸ਼ਰਮਾਂ ਜੇਈ, ਰਾਜਵਿੰਦਰ ਸਿੰਘ ਮਾਨਸਾ, ਕੁਲਦੀਪ ਸਿੰਘ ਤੱਗੜ, ਤੇਜਿੰਦਰਪਾਲ ਸਿੰਘ ਕਟਾਰੀਆ , ਰਵੀ ਕੁਮਾਰ ਕਾਨੂੰਗੋ, ਪ੍ਰਤਾਪ ਸਿੰਘ, ਜੁਗਰਾਜ ਸਿੰਘ ਭੂਈ, ਪਰਮਜੀਤ ਸਿੰਘ ਪੱਬੀ, ਸੁਰੇਸ਼, ਕਾਲਾ, ਹਰਜਿੰਦਰ ਸਿੰਘ ਨਾਰੰਗ, ਸੁਨੀਲ ਸਹਿਗਲ ਵਿੱਕੀ, ਭੁਪਿੰਦਰ ਸਿੰਘ ਭਿੰਦਾ, ਦਿਨੇਸ਼ ਜੋਸ਼ੀ, ਗੁਰਦੀਪ ਸਿੰਘ ਪੰਡੋਰੀ, ਸੁਖਪਾਲ ਸਿੰਘ ਪੰਡੋਰੀ, ਸੁਰੇਸ਼ ਕੁਮਾਰ ਕਾਲਾ ਅਤੇ ਜਗਜੀਤ ਸਿੰਘ ਪਟਵਾਰੀ ਆਦਿ ਹਾਜ਼ਿਰ ਸਨ।