21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅਕਾਲੀ ਵਰਕਰਾਂ ਵਲੋਂ ਹਲਕਾ ਇੰਚਾਰਜ ਡਾ. ਗੁਰੂ ਨੂੰ ਕੀਤਾ ਸਨਮਾਨਿਤ <br/>

ਪਿੰਡ ਕਲਿਆਣ ਸੁੱਖਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਪੱਧਰੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਡਾ. ਦਲਜੀਤ ਸਿੰਘ ਗੁਰੂ ਦਾ ਸਨਮਾਨ ਕਰ ਰਹੇ ਪਾਰਟੀ ਦੇ ਆਗੂ ਅਤੇ ਵਰਕਰ | ਤਸਵੀਰ: ਗੁਰਦਰਸ਼ਨ ਲੁੱਧੜ <br/> 14-02-2026
ਨਥਾਣਾ, 13 ਫਰਵਰੀ (ਗੁਰਦਰਸ਼ਨ ਲੁੁੱਧੜ)-ਪਿੰਡ ਕਲਿਆਣ ਸੁੱਖਾ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਵਰਕਰਾਂ ਦੀ ਭਰਵੀਂ ਮੀਟਿੰਗ ਦੌਰਾਨ ਵਿਧਾਨ ਸਭਾ ਹਲਕਾ ਭੁੱਚੋ ਦੇ ਲਾਏ ਗਏ ਇੰਚਾਰਜ ਦਲਜੀਤ ਸਿੰਘ ਗੁਰੂ ਨੂੰ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਦੀ ਅਗਵਾਈ ਹੇਠ ਵਰਕਰਾਂ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਹਲਕੇ ਦੇ ਸੂਝਵਾਨ ਵੋਟਰਾਂ ਨੇ ਪੰਚਾਇਤ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਸਮੁੱਚੇ ਜਿਲ੍ਹੇ ਅਤੇ ਹਲਕਾ ਭੁੱਚੋ ਮੰਡੀ ਦੇ ਖੇਤਰ ਵਿਚੋਂ ਭਾਰੀ ਬਹੁਮੱਤ ਨਾਲ ਜਿਤਾਇਆ ਹੈ, ਉਸੇ ਤਰ੍ਹਾਂ ਹੀ ਵਿਧਾਨ ਸਭਾ ਚੋਣਾਂ 2027 ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਤੌਰ 'ਤੇ ਬਣਾਈ ਜਾਵੇਗੀ | ਹਲਕਾ ਇੰਚਾਰਜ ਡਾ: ਦਲਜੀਤ ਸਿੰਘ ਗੁਰੂ ਨੇ ਕਿਹਾ ਕਿ ਪਾਰਟੀ ਵਲੋਂ ਲਾਈ ਜਾਣ ਵਾਲੀ ਹਰ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਰਹਿਣਗੇ | ਇਸ ਮੌਕੇ ਸਰਕਲ ਜਥੇਦਾਰ ਗੁਰਲਾਭ ਸਿੰਘ ਢੇਲਵਾਂ, ਹਰਮੀਤ ਸਿੰਘ ਬਾਹੀਆ ਸਾਬਕਾ ਚੇਅਰਮੈਨ, ਸੁਖਮੰਦਰ ਸਿੰਘ ਸੁੱਖੀ, ਸਵਰਨ ਸਿੰਘ ਪੂਹਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੇਜਰ ਸਿੰਘ ਨੰਬਰਦਾਰ ਬੱਜੋਅਣਾ ਮੈਂਬਰ ਬਲਾਕ ਸੰਮਤੀ, ਹਰਗੋਬਿੰਦ ਸਿੰਘ ਲਹਿਰਾਖਾਨਾ, ਗੁਰਪ੍ਰੀਤ ਸਿੰਘ ਢਿੱਲੋਂ ਚੱਕ ਬਖਤੂ, ਬਲਵੰਤ ਸਿੰਘ ਲਹਿਰਾ ਬੇਗਾ, ਅੰਮਿ੍ਤਪਾਲ ਸਿੰਘ ਕਲਿਆਣ, ਜਗਬੀਰ ਸਿੰਘ ਟਾਈਗਰ, ਸ਼ਿਵਨੰਦਨ ਗਰਗ ਭੁੱਚੋ ਮੰਡੀ, ਕੁਲਦੀਪ ਰਾਏ ਸ਼ਹਿਰੀ ਪ੍ਰਧਾਨ ਨਥਾਣਾ, ਚੰਨੀ ਮੀਰਾਬ ਢੇਲਵਾਂ, ਪਿਆਰਾ ਸਿੰਘ ਸਿੱਧੂ ਢੇਲਵਾਂ, ਮਨਜੀਤ ਕੌਰ ਮੈਂਬਰ ਬਲਾਕ ਸੰਮਤੀ ਪੂਹਲਾ, ਜਗਜੀਤ ਸਿੰਘ ਸੇਮਾ, ਬਲਵਿੰਦਰ ਸਿੰਘ ਤੁੰਗਵਾਲੀ,ਗੁਰਮੁਖ ਸਿੰਘ ਪੂਹਲੀ, ਅਜਮੇਰ ਸਿੰਘ ਲਹਿਰਾ ਧੂਰਕੋਟ, ਲਛਮਣ ਸਿੰਘ ਭਲੇਰੀਆ, ਜਸਵਿੰਦਰ ਸਿੰਘ ਗੋਬਿੰਦਪੁਰਾ, ਬਿੰਦਰ ਸਿੰਘ ਬੀਬੀਵਾਲਾ, ਸੁਖਰਾਜ ਸਿੰਘ ਬੀਬੀਵਾਲਾ, ਪਰਗਟ ਸਿੰਘ ਜੋਗਾਨੰਦ, ਜੀਤ ਸਿੰਘ ਭੁੱਲਰ, ਗੁਰਸੇਵਕ ਸਿੰਘ ਸਰਪੰਚ ਮਾੜੀ, ਕਰਨੈਲ ਸਿੰਘ ਸਰਪੰਚ ਭੁੱਚੋ ਕਲਾਂ ਅਤੇ ਕਰਮਜੀਤ ਸਿੰਘ ਚੱਕ ਫਤਿਹ ਸਿੰਘ ਵਾਲਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ 'ਚ 'ਯਾਦਾਂ ਦੇ ਸਫ਼ਰ' ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਕਾਰਜਕਾਲ ਦੇ ਆਖਰੀ ਵਰ੍ਹੇ ਤਾਂ ਲੋਕ ਭਲਾਈ ਸਕੀਮਾਂ ਦੀ ਰਾਸ਼ੀ ਜਾਰੀ ਕਰੇ 'ਆਪ' ਸਰਕਾਰ-ਗੁਰਬਾਜ਼ ਸਿੰਘ ਸਿੱਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।