21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਪਿੰਡ ਜੀਦਾ (ਬਠਿੰਡਾ) ਵਿਖੇ ਪਿਛਲੇ ਸਾਲ ਹੋਏ ਬੰਬ ਬਲਾਸਟ ਦੇ ਕੇਸ ਦਾ ਚਲਾਨ 24 ਫਰਵਰੀ ਨੂੰ ਚੰਡੀਗੜ੍ਹ ਦੀ ਅਦਾਲਤ ਵਿਚ ਹੋਵੇਗਾ ਪੇਸ਼ <br/>

ਅਜੀਤ ਡੈਸਕ 14-02-2026
ਗੋਨਿਆਣਾ (ਬਠਿੰਡਾ), 13 ਫਰਵਰੀ (ਲਛਮਣ ਦਾਸ ਗਰਗ)-ਪਿਛਲੇ ਸਾਲ 10 ਸਤੰਬਰ 2025 ਨੂੰ ਨਜ਼ਦੀਕੀ ਪਿੰਡ ਜੀਦਾ ਵਿਖੇ ਹੋਏ ਬੰਬ ਬਲਾਸਟ ਨੂੰ ਲੈ ਕੇ ਅੱਜ ਫਿਰ ਚੰਡੀਗੜ੍ਹ ਤੋਂ ਇਕ ਕਰਮਚਾਰੀ ਮਨਦੀਪ ਸਿੰਘ ਜੋ ਐਨ. ਆਈ. ਏ. ਨਾਲ ਸਬੰਧਿਤ ਦੱਸਿਆ ਜਾਂਦਾ, ਪਿੰਡ ਜੀਦਾ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਦੇ ਘਰ ਉਸ ਦੇ ਪਰਿਵਾਰਿਕ ਮੈਂਬਰਾਂ ਤੋਂ ਜਾਂਚ ਕਰਨ ਲਈ ਆਇਆ | ਉੱਕਤ ਮੁਲਾਜ਼ਮ ਨੇ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਦੀ ਖਰੀਦ ਬਾਰੇ ਪੁੱਛਗਿੱਛ ਕੀਤੀ, ਜਿਸ 'ਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਮਿਸ਼ਨ ਏਜੰਟ ਤੋਂ ਪੈਸੇ ਉਧਾਰ ਲੈ ਕੇ ਉਕਤ ਮੋਬਾਇਲ ਫੋਨ ਖਰੀਦਿਆ ਹੈ | ਇਸੇ ਦੌਰਾਨ ਮੁਲਾਜ਼ਮ ਮਨਦੀਪ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਵਿਰੁੱਧ ਦਰਜ ਕੀਤੀ ਗਈ ਐਫ.ਆਈ ਆਰ. ਦੀ ਕਾਪੀ (ਚਲਾਨ) 24 ਫਰਵਰੀ 2026 ਨੂੰ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ, ਤਾਂ ਤੁਸੀਂ ਅਦਾਲਤ ਵਿਚ ਮੁਕੱਦਮੇ ਲਈ ਆਪਣੇ ਵਕੀਲ ਨੂੰ ਨਿਯੁੱਕਤ ਕਰ ਲਵੋ | ਜੇਕਰ ਉਕਤ ਕੇਸ ਦੀ ਜਾਣਕਾਰੀ ਲਈ ਝਾਤ ਮਾਰੀ ਜਾਵੇ ਤਾਂ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਜੀਦਾ (ਬਠਿੰਡਾ) ਨੇ ਇਕ ਅਣਪਛਾਤੀ ਸਮੱਗਰੀ ਆਨਲਾਈਨ ਆਰਡਰ ਕੀਤੀ ਸੀ | ਜਿਸ ਨੂੰ 10 ਸਤੰਬਰ 2025 ਨੂੰ ਜਦੋਂ ਉਹ ਆਪਣੇ ਘਰ ਵਿਚ ਉਸ ਅਣਪਛਾਤੀ ਸਮੱਗਰੀ 'ਤੇ ਕੰਮ ਕਰ ਰਿਹਾ ਸੀ, ਤਾਂ ਇਹ ਅਚਾਨਕ ਇਕ ਬਲਾਸਟ ਹੋ ਗਿਆ ਸੀ, ਜਿਸ ਕਾਰਨ ਗੁਰਪ੍ਰੀਤ ਸਿੰਘ ਜ਼ਖਮੀ ਹੋ ਗਿਆ | ਉਸ ਦੇ ਮਾਪਿਆਂ ਨੇ ਸੋਚਿਆ ਕਿ ਉਸ ਦਾ ਮੋਬਾਈਲ ਫੋਨ ਫਟ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਬਠਿੰਡਾ ਸ਼ਹਿਰ ਦੇ ਹੇਲੀਓਸ ਹਸਪਤਾਲ ਵਿਚ ਦਾਖਲ ਕਰਵਾਇਆ ਸੀ | ਇਸ ਤੋਂ ਬਾਅਦ ਉਸ ਨੂੰ ਏਮਜ਼ ਹਸਪਤਾਲ, ਬਠਿੰਡਾ ਰੈਫ਼ਰ ਕਰ ਦਿੱਤਾ ਗਿਆ | ਉਸੇ ਦਿਨ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਪਿਤਾ ਜਗਤਾਰ ਸਿੰਘ ਆਪਣੇ ਘਰ ਵਾਪਸ ਆ ਗਿਆ ਸੀ | ਜਦੋਂ ਉਹ ਉਸ ਕਮਰੇ ਦੀ ਸਫ਼ਾਈ ਕਰਨ ਲੱਗੇ ਜਿੱਥੇ ਧਮਾਕਾ ਹੋਇਆ ਸੀ, ਤਾਂ ਉਸੇ ਜਗ੍ਹਾ ਇਕ ਹੋਰ ਧਮਾਕਾ ਹੋਇਆ | ਜਿਸ ਕਾਰਨ ਜਗਤਾਰ ਸਿੰਘ ਵੀ ਜ਼ਖਮੀ ਹੋ ਗਿਆ ਧਮਾਕੇ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ | ਜਾਂਚ ਦੌਰਾਨ ਮੋਬਾਇਲ ਫੋਰੈਂਸਿਕ ਸਾਇੰਸ ਯੂਨਿਟ ਬਠਿੰਡਾ ਨੇ ਗੁਰਪ੍ਰੀਤ ਸਿੰਘ ਦੇ ਘਰੋਂ ਸਕਿ੍ਊਡ੍ਰਾਈਵਰ, ਤਾਰਾਂ, ਸੋਲਡਰਿੰਗ ਆਇਰਨ, ਬੈਟਰੀ ਹੋਲਡਰ ਅਤੇ ਹੋਰ ਸ਼ੱਕੀ ਸਮੱਗਰੀ ਬਰਾਮਦ ਕੀਤੀ ਸੀ | ਥਾਣਾ ਨੇਹੀਂਆਂ ਵਾਲਾ ਦੀ ਪੁਲਿਸ ਨੇ ਗੁਰਪ੍ਰੀਤ ਸਿੰਘ ਵਿਰੁੱਧ ਐਫ. ਆਈ. ਆਰ. ਨੰਬਰ 198 ਮਿਤੀ 11 ਸਤੰਬਰ 2025 ਨੂੰ , ਧਾਰਾ 3,4,5 ਵਿਸਫੋਟਕ ਪਦਾਰਥ ਐਕਟ 1908, ਧਾਰਾ 287, 288 ਅਤੇ 326 (ਡ) ਤਹਿਤ ਦਰਜ

ਪਿਛਲੀ ਖ਼ਬਰ ਰਾਮਪੁਰਾ ਫੂਲ ਵਿਖੇ ਸੰਗਠਨ ਮੰਤਰੀ ਦੀ ਅਗਵਾਈ 'ਚ ਭਾਜਪਾ ਦੀ ਮੀਟਿੰਗ <br/> ਅਗਲੀ ਖ਼ਬਰ ਪਿੰਡ ਖੇਮੂਆਣਾ ਤੋਂ ਵੱਖ-ਵੱਖ ਪਾਰਟੀਆਂ ਤੋਂ ਖਫ਼ਾ 100 ਪਰਿਵਾਰ ਹੋਏ ਭਾਜਪਾ ਵਿਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।