ਰਾਮਪੁਰਾ ਫੂਲ, 15 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਬੀਤੇ ਦਿਨੀਂ ਮਾਲਵਾ ਪੰਜਾਬੀ ਸਾਹਿਤ ਸਭਾ (ਰਜਿ:) ਰਾਮਪੁਰਾ ਫੂਲ ਦੀ ਇਕ ਅਹਿਮ ਮੀਟਿੰਗ ਦਰਸ਼ਨ ਸਿੰਘ ਪ੍ਰੀਤੀਮਾਨ ਦੀ ਪ੍ਰਧਾਨਗੀ ਹੇਠ ਸ.ਸ.ਸ.ਸ ਸਕੂਲ ਪਿੰਡ ਰਾਮਪੁਰਾ ਦੇ ਖੇਡ ਗਰਾਉਂਡ ਵਿਖੇ ਹੋਈ ¢ ਜਿਸ ਵਿਚ ਪੰਜਾਬੀ ਮਾਂ ਬੋਲੀ ਦੇ ਦੋ ਪਹਿਰੇਦਾਰ ਮਹਾਨ ਸ਼ਖ਼ਸੀਅਤਾਂ ਦਰਸ਼ਨ ਸਿੰਘ ਸਿੱਧੂ ਨੰਦਗੜ੍ਹ ਕੋਟੜਾ ਜੋ ਮਾਲਵਾ ਪੰਜਾਬੀ ਸਾਹਿਤ ਸਭਾ(ਰਜਿ:) ਰਾਮਪੁਰਾ ਫੂਲ ਦੇ ਸਰਗਰਮ ਸਹਿਯੋਗੀ ਮੈਂਬਰ ਸਨ ਅਤੇ ਰਣਜੀਤ ਸਿੰਘ ਲਹਿਰਾ ਜੋ ਵਿਦਿਆਰਥੀ ਆਗੂ ਅਤੇ 'ਲਾਲ ਪਰਚਮ' ਦੇ ਸੰਪਾਦਕ ਸਨ ਦੀਆਂ ਬੇ-ਵਕਤੀ ਹੋਈਆਂ ਮÏਤਾਂ ਤੇ ਦੋ ਮਿੰਟ ਦਾ ਮੌਨ ਧਾਰ ਕੇ ਦੁੱਖ ਪ੍ਰਗਟ ਕੀਤਾ ਗਿਆ¢ ਇਸ ਸਮੇਂ ਸਭਾ ਦੇ ਹੋਰ ਮੈਂਬਰ ਦਰਸ਼ਨ ਸਿੰਘ ਭੁੱਲਰ, ਹਰਬੰਸ ਸਿੰਘ ਖੁਰਮੀ, ਹੈਡ ਅਧਿਆਪਕ ਸੁਖਵਿੰਦਰ ਸਿੰਘ ਬਾਠ, ਡਾ ਨਿਰੰਜਨ ਸਿੰਘ ਚੌਹਾਨ ਲੈਕ.ਮਨਦੀਪ ਸਿੰਘ ਬਾਠ, ਮਾ.ਜਗਦੀਸ਼ ਸਿੰਘ ਗਾਟਵਾਲੀ, ਮਾ. ਲਾਭ ਸਿੰਘ ਭੁੱਲਰ ਮੰਡੀ ਕਲਾਂ, ਗਮਦੂਰ ਸਿੰਘ ਜੱਸੀ, ਜਗਸੀਰ ਸਿੰਘ ਸੀਰਾ, ਹਰਜੀਤ ਸਿੰਘ ਸਿੱਧੂ ਫੂਲਕਾ, ਜਸਵੰਤ ਸਿੰਘ ਜਸ ਮੰਡੀ ਕਲਾ, ਪ੍ਰੀਤਮ ਸਿੰਘ ਆਰਟਿਸਟ, ਹਰਜੀਤ ਕੌਰ ਅਕਾਲੀ ਸਿੱਧੂ, ਮਾ. ਸੁਖਦੇਵ ਸਿੰਘ ਢਿੱਲੋਂ, ਗੁਰਸੇਵਕ ਸਿੰਘ ਪੀ.ਆਰ.ਟੀ.ਸੀ, ਲੈਕ.ਗੁਰਦੀਪ ਸਿੰਘ ਚਹਿਲ, ਨਿਰਮਲ ਸਿੰਘ ਵਿਗਿਆਨੀ, ਗੁਰਮੀਤ ਸਿੰਘ, ਸੁਰਿੰਦਰ ਧੀਰ ਹਾਜ਼ਰ ਸਨ¢ ਇਹ ਜਾਣਕਾਰੀ ਹੈੱਡ ਮਾਸਟਰ ਹਰਿੰਦਰ ਸਿੰਘ ਭੁੱਲਰ, ਲੈਕ.ਦਹੂਦ ਸਿੰਘ ਤੇ ਗਗਨ ਫੂਲ ਵਲੋਂ ਦਿੱਤੀ ਗਈ¢