23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅਧਿਆਤਮਕ ਪ੍ਰਦਰਸ਼ਨੀ ਲਗਾਈ

ਅਜੀਤ ਡੈਸਕ 16-02-2026
ਰਾਮਾਂ ਮੰਡੀ, 15 ਫਰਵਰੀ (ਤਰਸੇਮ ਸਿੰਗਲਾ)- ਅੱਜ ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਸਥਾਨਕ ਬ੍ਰਹਮਾ ਕੁਮਾਰੀ ਸੈਂਟਰ ਵਲੋਂ ਸ਼ਿਵ ਵਾਟਿਕਾ ਮੰਦਿਰ ਨੇੜੇ ਇਕ ਅਧਿਆਤਮਿਕ ਪ੍ਰਦਰਸ਼ਨੀ ਲਗਾਈ ਗਈ ¢ ਇਸ ਮੌਕੇ ਸੈਂਟਰ ਇੰਚਾਰਜ ਬੀ.ਕੇ.ਡਾ. ਮਧੂ ਦੀਦੀ ਨੇ ਲੋਕਾਂ ਨੂੰ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਉਦੇਸ਼ ਲੋਕਾਂ ਨੂੰ ਧਾਰਮਿਕ ਗਿਆਨ ਬਾਰੇ ਜਾਗਰੂਕ ਕਰਨਾ ਹੈ ਕਿਉਂਕਿ ਅੱਜ ਕੱਲ੍ਹ ਲੋਕ ਵਹਿਮਾਂ ਭਰਮਾਂ ਵਿਚ ਫਸ ਕੇ ਆਪਣਾ ਭਵਿੱਖ ਖ਼ਰਾਬ ਕਰ ਰਹੇ ਹਨ ਹਨ¢ ਲੋਕਾਂ ਦੇ ਮਨ ਅੰਦਰੋਂ ਨਕਾਰਾਤਮਿਕ ਸੋਚ ਨੂੰ ਖ਼ਤਮ ਕਰਕੇ ਸਕਾਰਾਤਮਿਕ ਸੋਚ ਪੈਦਾ ਕਰਨਾ ਹੀ ਸੈਂਟਰ ਦਾ ਮੁੱਖ ਮਕਸਦ ਹੈ¢ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਣ ਲਈ ਮੈਡੀਟੇਸ਼ਨ (ਧਿਆਨ) ਨਾਲ ਜੁੜਨਾ ਚਾਹੀਦਾ ਹੈ ¢ ਧਿਆਨ ਦੀਆਂ ਕਲਾਸਾਂ ਬ੍ਰਹਮਾ ਕੁਮਾਰੀ ਇਸ਼ਵਰੀਆ ਵਿਸ਼ਵ ਵਿਦਿਆਲਿਆ ਵਿਚ ਮੁਫ਼ਤ ਲਗਾਈਆਂ ਜਾਂਦੀਆਂ ਹਨ, ਜਿਸ ਦਾ ਲੋਕਾਂ ਨੂੰ ਲਾਭ ਉਠਾਉਣ ਲਈ ਦੀਦੀ ਨੇ ਬੇਨਤੀ ਕੀਤੀ¢ ਇਸ ਦÏਰਾਨ ਬ੍ਰਹਮਾ ਕੁਮਾਰੀ ਸੈਂਟਰ ਵਲੋਂ ਮੰਦਿਰ ਕਮੇਟੀ ਅਤੇ ਪੁਜਾਰੀ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਬੀ.ਕੇ. ਡਾਕਟਰ ਸ਼ਿਵਾਲੀ ਗੋਇਲ ਐਮ.ਡੀ., ਐਡਵੋਕੇਟ ਵਿਕਰਾਂਤ ਗੋਇਲ, ਅਸ਼ੋਕ ਕੁਮਾਰ, ਹਨੀ ਮਿੱਤਲ, ਮੰਦਿਰ ਦੇ ਪ੍ਰਧਾਨ ਪ੍ਰੇਮ ਕੁਮਾਰ, ਪ੍ਰਵੀਨ ਕੁਮਾਰ ਅਤੇ ਪੁਜਾਰੀ ਕੁਲਦੀਪ ਸ਼ਰਮਾ ਹਾਜ਼ਰ ਸਨ¢
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਹਿਰਾ ਧੂਰਕੋਟ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਖੁਸ਼ਬਾਜ਼ ਜਟਾਣਾ ਨੇ ਕੀਤਾ ਹਲਕੇ ਦਾ ਦੌਰਾ, ਜਨਤਕ ਪ੍ਰੋਗਰਾਮਾਂ 'ਚ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।